Red Hat Enterprise Linux 5.3

ਜਾਰੀ ਸੂਚਨਾ

ਸਭ ਢਾਂਚਿਆ ਲਈ ਜਾਰੀ ਸੂਚਨਾ।

Ryan Lerch

Red Hat ਇੰਜਨੀਰਿੰਗ ਸੰਖੇਪ ਸਰਵਿਸ

ਕਾਨੂੰਨੀਸੂਚਨਾ

Copyright 2008 Red Hat, Inc.. This material may only be distributed subject to the terms and conditions set forth in the Open Publication License, V1.0 or later (the latest version of the OPL is presently available at http://www.opencontent.org/openpub/).

Red Hat and the Red Hat "Shadow Man" logo are registered trademarks of Red Hat, Inc. in the United States and other countries.

All other trademarks referenced herein are the property of their respective owners.

The GPG fingerprint of the security@redhat.com key is:

CA 20 86 86 2B D6 9D FC 65 F6 EC C4 21 91 80 CD DB 42 A6 0E



ਸਾਰ

ਇਸ ਦਸਤਾਵੇਜ਼ ਵਿੱਚ Red Hat Enterprise Linux 5.3 ਲਈ ਜਾਰੀ ਸੂਚਨਾ ਦਿੱਤੀ ਗਈ ਹੈ।


1. ਇੰਲਟਾਲੇਸ਼ਨ-ਸੰਬੰਧੀ ਸੂਚਨਾ
1.1. ਸਭ ਢਾਂਚੇ
1.2. PowerPC ਢਾਂਚੇ
1.3. s390x ਢਾਂਚੇ
1.4. ia64 ਢਾਂਚੇ
2. ਵਿਸ਼ੇਸ਼ਤਾ ਅੱਪਡੇਟ
3. ਡਰਾਈਵਰ ਅੱਪਡੇਟ
3.1. ਸਭ ਢਾਂਚੇ
4. ਕਰਨਲ-ਸੰਬੰਧੀ ਅੱਪਡੇਟ
4.1. ਸਭ ਢਾਂਚੇ
4.2. x86 ਢਾਂਚੇ
4.3. PowerPC ਢਾਂਚੇ
4.4. x86_64 ਢਾਂਚੇ
4.5. s390x ਢਾਂਚੇ
4.6. ia64 ਢਾਂਚੇ
5. ਵਰਚੁਅਲਾਈਜੇਸ਼ਨ
5.1. ਵਿਸ਼ੇਸ਼ਤਾ ਅੱਪਡੇਟ
5.2. ਹੱਲ-ਕੀਤੇ ਮੁੱਦੇ
5.3. ਜਾਣੇ-ਪਛਾਣੇ ਮੁੱਦੇ
6. ਟੈਕਨਾਲੋਜੀ ਜਾਣਕਾਰੀ
7. ਹੱਲ-ਕੀਤੇ ਮੁੱਦੇ
7.1. ਸਭ ਢਾਂਚੇ
7.2. x86_64 ਢਾਂਚੇ
7.3. s390x ਢਾਂਚੇ
7.4. PowerPC ਢਾਂਚੇ
8. ਜਾਣੇ-ਪਛਾਣੇ ਮੁੱਦੇ
8.1. ਸਭ ਢਾਂਚੇ
8.2. x86 ਢਾਂਚੇ
8.3. x86_64 ਢਾਂਚੇ
8.4. PowerPC ਢਾਂਚੇ
8.5. s390x ਢਾਂਚੇ
8.6. ia64 ਢਾਂਚੇ
A. ਦੁਹਰਾਈ ਅਤੀਤ

ਇਸ ਭਾਗ ਵਿੱਚ Red Hat Enterprise Linux 5.3 ਦੀ ਇੰਸਟਾਲੇਸ਼ਨ ਤੇ ਐਨਾਕਾਂਡਾ ਬਾਰੇ ਜਾਣਕਾਰੀ ਸ਼ਾਮਿਲ ਹੈ।

Red Hat Network ਨਵੇਂ ਅਤੇ ਤਬਦੀਲ ਕੀਤੇ ਪੈਕੇਜ ਇੰਸਟਾਲ ਕਰ ਸਕਦਾ ਹੈ ਅਤੇ ਮੌਜੂਦਾ Red Hat Enterprise Linux 5 ਸਿਸਟਮ ਨੂੰ ਅੱਪਗਰੇਡ ਕਰ ਸਕਦਾ ਹੈ। ਇਸੇ ਤਰਾਂ, ਐਨਾਕਾਂਡਾ ਮੌਜੂਦਾ Red Hat Enterprise Linux 5 ਸਿਸਟਮ ਨੂੰ ਅੱਪਗਰੇਡ ਕਰ ਸਕਦਾ ਹੈ ਜਾਂ Red Hat Enterprise Linux 5.3 ਦੀ ਤਾਜ਼ੀ ਇੰਸਟਾਲੇਸ਼ਨ ਕਰ ਸਕਦਾ ਹੈ।

ਸੂਚਨਾ: Red Hat Enterprise Linux 5.3 ਦੇ ਬੀਟਾ ਰੀਲੀਜ਼ ਤੋਂ ਇਸ GA ਰੀਲੀਜ਼ ਤੱਕ ਅੱਪਡੇਟ ਕਰਨ ਲਈ ਸਹਿਯੋਗ ਨਹੀਂ ਹੈ।

ਅੱਗੇ, ਭਾਵੇਂ Red Hat Enterprise Linux ਤੋਂ Red Hat Enterprise Linux 5.3 ਅੱਪਗਰੇਡ ਕਰਨ ਲਈ ਐਨਾਕਾਂਡਾ ਇੱਕ ਚੋਣ ਦਿੰਦਾ ਹੈ, Red Hat ਹਾਲੇ ਇਸ ਨੂੰ ਸਹਿਯੋਗ ਨਹੀਂ ਦਿੰਦਾ ਹੈ। ਦੂਜੇ ਸ਼ਬਦਾਂ ਵਿੱਚ, Red Hat ਹੁਣ Red Hat Enterprise Linux ਦੇ ਮੁੱਖ ਵਰਜਨਾਂ ਦੇ ਅੱਪਗਰੇਡ ਨੂੰ ਸਹਿਯੋਗ ਨਹੀਂ ਦਿੰਦਾ ਹੈ। (ਇੱਕ ਮੁੱਖ ਵਰਜਨ ਲੱਭਿਆ ਗਿਆ ਹੈ ਜਿਸ ਦਾ ਪੂਰਾ ਨੰਬਰ ਵਰਜਨ ਤਬਦੀਲ ਹੋ ਗਿਆ ਹੈ। ਉਦਾਹਰਨ ਲਈ, Red Hat Enteprise Linux 4 ਅਤੇ Red Hat Enterprise Linux 5 ਦੋਨੋ Red Hat Enterprise Linux ਦੇ ਵਰਜਨ ਹਨ।)

ਮੁੱਖ ਰੀਲੀਜ਼ਾਂ ਵਿੱਚ ਅੰਦਰੂਨੀ ਅੱਪਗਰੇਡ ਕਰਨ ਨਾਲ ਸਭ ਸਿਸਟਮ ਸੈਟਿੰਗ, ਸਰਵਿਸਾਂ ਜਾਂ ਪਸੰਦੀ ਦੀ ਸੰਰਚਨਾ ਬਰਕਰਾਰ ਨਹੀਂ ਰਹਿੰਦੀਆਂ। ਨਾਲ ਹੀ, Red Hat ਜ਼ੋਰਦਾਰ ਸਿਫਾਰਸ਼ ਕਰਦਾ ਹੈ ਕਿ ਇੱਕ ਮੁੱਖ ਵਰਜਨ ਤੋਂ ਦੂਜੇ ਤੇ ਅੱਪਗਰੇਡ ਕਰਨ ਸਮੇਂ ਤਾਜ਼ੀ ਇੰਸਟਾਲੇਸ਼ਨ ਕਰੋ।

1.1. ਸਭ ਢਾਂਚੇ

  • ਐਨਾਕਾਂਡਾ ਦੀ ਪਾਠ ਮੋਡ ਇੰਸਟਾਲੇਸ਼ਨ ਹੁਣ ਇੰਸਟਾਲੇਸ਼ਨ ਮੁਕੰਮਲ ਕਰਨ ਲਈ ਵਰਚੁਅਲ ਨੈੱਟਵਰਕ ਕੰਪਿਊਟਿੰਗ (VNC) ਤੇ ਤਬਦੀਲ ਹੋਣ ਦੀ ਚੋਣ ਦਿੰਦੀ ਹੈ।

  • ਇਨਕਰਿਪਟਡ ਸਾਫਟਵੇਅਰ RAID ਮੈਂਬਰ ਡਿਸਕਾਂ (ਜਿਵੇਂ software RAID ਭਾਗ) ਬਣਾਉਣ ਜਾਂ ਵਰਤਣ ਨੂੰ ਸਹਿਯੋਗ ਨਹੀਂ ਹੈ। ਭਾਵੇਂ, ਇਨਕਰਿਪਟਡ ਸਾਫਟਵੇਅਰ RAID ਐਰੇ (ਜਿਵੇਂ /dev/md0) ਨੂੰ ਸਹਿਯੋਗ ਹੈ।

  • RHEL5 ਲਈ NFS ਮੂਲ "ਲਾਕਿੰਗ" ਹੈ। ਇਸ ਲਈ, ਐਨਾਕਾਂਡਾ ਦੇ %post ਸ਼ੈਕਸ਼ਨ ਤੋਂ nfs ਸ਼ੇਅਰ ਮਾਊਂਟ ਕਰਨ ਲਈ, mount -o nolock,udp ਕਮਾਂਡ ਵਰਤੋ ਤਾਂ ਜੋ ਸ਼ੇਅਰ ਮਾਊਂਟ ਕਰਨ ਲਈ nfs ਵਰਤਣ ਤੋਂ ਪਹਿਲਾਂ ਲਾਕਿੰਗ ਡੈਮਨ ਚਾਲੂ ਕੀਤਾ ਜਾ ਸਕੇ।

  • ਜਦੋਂ CD-ROM ਜਾਂ DVD-ROM ਨਾਲ iBFT-ਸੰਰਚਿਤ ਨੈੱਟਵਰਕ ਜੰਤਰ ਵਾਲੇ ਸਿਸਟਮ ਉੱਪਰ ਇੰਸਟਾਲ ਕਰਦੇ ਹਾਂ, ਐਨਾਕਾਂਡਾ ਕਿਸੇ ਵੀ iBFT-ਸੰਰਚਿਤ ਸਟੋਰੇਜ਼ ਜੰਤਰ ਨੂੰ ਸ਼ਾਮਿਲ ਨਹੀਂ ਕਰੇਗਾ ਜਦੋਂ ਤੱਕ ਨੈੱਟਵਰਕਿੰਗ ਸੰਰਚਨਾ ਨਹੀਂ ਹੁੰਦੀ। ਇੰਸਟਾਲੇਸ਼ਨ ਲਈ ਨੈੱਟਵਰਕਿੰਗ ਯੋਗ ਕਰਨ ਵਾਸਤੇ, ਇੰਸਟਾਲੇਸ਼ਨ ਬੂਟ ਪਰੌਂਪਟ ਤੇ linux updates=http://[any] ਕਮਾਂਡ ਵਰਤੋ। ਯਾਦ ਰੱਖੋ ਕਿ [any] ਨੂੰ ਕਿਸੇ ਵੀ URL ਨਾਲ ਤਬਦੀਲ ਕੀਤਾ ਜਾ ਸਕਦਾ ਹੈ।

    ਜੇ ਤੁਹਾਡੇ ਸਿਸਟਮ ਲਈ ਸਥਿਰ IP ਸੰਰਚਨਾ ਦੀ ਲੋੜ ਹੈ, linux updates=http://[any] ip=[IP address] netmask=[netmask] dns=[dns] ਕਮਾਂਡ ਵਰਤੋ।

  • ਪੂਰੀ ਤਰਾਂ ਵਰਚੁਲਾਈਜ਼ਡ ਗਿਸਟ ਉੱਪਰ Red Hat Enterprise Linux 5.3 ਦੀ ਇੰਸਟਾਲੇਸ਼ਨ ਕਰਨ ਸਮੇਂ, kernel-xen ਨੂੰ ਨਾ ਵਰਤੋ। ਪੂਰੀ ਤਰਾਂ ਵਰਚੁਲਾਈਜ਼ਡ ਗਿਸਟ ਉੱਪਰ ਇਹ ਕਰਨਲ ਵਰਤਣ ਨਾਲ ਤੁਹਾਡਾ ਸਿਸਟਮ ਲਟਕ ਜਾਏਗਾ।

    ਪੂਰੀ ਤਰਾਂ ਵਰਚੁਲਾਈਜ਼ਡ ਗਿਸਟ ਉੱਪਰ Red Hat Enterprise Linux 5.3 ਦੀ ਇੰਸਟਾਲੇਸ਼ਨ ਕਰਨ ਸਮੇਂ, ਜੇ ਤੁਸੀਂ ਇੰਸਟਾਲੇਸ਼ਨ ਨੰਬਰ ਵਰਤ ਰਹੇ ਹੋ, ਤਾਂ ਇੰਸਟਾਲੇਸ਼ਨ ਦੌਰਾਨ ਇਹ ਵੇਖੋ ਕਿ ਕੀ Virtualization ਪੈਕੇਜ ਗਰੁੱਪ ਦੀ ਖੋਜ ਹੋ ਗਈ ਹੈ। Virtualization ਪੈਕੇਜ ਗਰੁੱਪ ਚੋਣ kernel-xen ਕਰਨਲ ਇੰਸਟਾਲ ਕਰਦੀ ਹੈ।

    ਯਾਦ ਰੱਖੋ ਕਿ ਪੈਰਾ-ਵਰਚੁਲਾਈਜ਼ਡ ਗਿਸਟ ਇਸ ਮੁੱਦੇ ਤੋਂ ਪ੍ਰਭਾਵਿਤ ਨਹੀਂ ਹੁੰਦੇ। ਪੈਰਾ-ਵਰਚੁਲਾਈਜ਼ਡ ਗਿਸਟ ਹਮੇਸ਼ਾ kernel-xen ਕਰਨਲ ਵਰਤਦੇ ਹਨ।

  • ਜੇ ਤੁਸੀਂ Red Hat Enterprise Linux 5 ਤੋਂ 5.2 ਵੱਲ ਅੱਪਗਰੇਡ ਕਰਨ ਸਮੇਂ, ਵਰਚੁਅਲ ਕਰਨਲ ਵਰਤ ਰਹੇ ਹੋ ਤਾਂ ਤੁਹਾਨੂੰ ਮੁਕੰਮਲ ਅੱਪਡੇਟ ਹੋਣ ਤੋਂ ਬਾਅਦ ਮੁੜ-ਚਾਲੂ ਕਰਨਾ ਪਵੇਗਾ। ਫਿਰ ਤੁਹਾਨੂੰ ਅੱਪਡੇਟ ਕੀਤਾ ਵਰਚੁਅਲ ਕਰਨਲ ਵਰਤ ਕੇ ਸਿਸਟਮ ਬੂਟ ਕਰਨਾ ਚਾਹੀਦਾ ਹੈ।

    Red Hat Enterprise Linux 5 ਅਤੇ 5.2 ਦੇ ਹਾਈਪਰਵਾਈਸਰ ABI-ਅਨੁਕੂਲ ਨਹੀਂ ਹਨ। ਜੇ ਤੁਸੀਂ ਅੱਪਗਰੇਡ ਕਰਨ ਤੋਂ ਬਾਅਦ ਅੱਪਡੇਟ ਕੀਤਾ ਕਰਨਲ ਵਰਤ ਕੇ ਬੂਟ ਨਹੀਂ ਕਰਦੇ, ਤਾਂ ਅੱਪਗਰੇਡ ਕੀਤੇ ਵਰਚੁਅਲਾਈਜੇਸ਼ਨ RPM ਚੱਲ ਰਹੇ ਕਰਨਲ ਨਾਲ ਮੇਲ ਨਹੀਂ ਖਾਣਗੇ।

  • Red Hat Enterprise Linux 5.1 ਜਾਂ Red Hat Enterprise Linux 4.6 ਤੋਂ ਨਵੇਂ ਵੱਲ ਅੱਪਗਰੇਡ ਕਰਨ ਨਾਲ, gcc4 ਕਰਕੇ ਅੱਪਗਰੇਡ ਫੇਲ ਹੋ ਸਕਦਾ ਹੈ। ਇਸੇ ਤਰਾਂ, ਤੁਹਾਨੂੰ ਅੱਪਗਰੇਡ ਕਰਨ ਤੋਂ ਪਹਿਲਾਂ gcc4 ਪੈਕੇਜ ਹਟਾਉਣੇ ਚਾਹੀਦੇ ਹਨ।

  • firstboot ਭਾਸ਼ਾ ਪਲੱਗਇਨ ਹਟਾਇਆ ਗਿਆ ਹੈ, ਕਿਉਂਕਿ ਇਹ ਸਿਸਟਮ ਨੂੰ ਠੀਕ ਤਰਾਂ ਅਤੇ ਪੂਰੀ ਤਰਾਂ ਮੁੜ-ਸੰਰਚਿਤ ਨਹੀਂ ਕਰਦਾ ਜਦੋਂ ਇੱਕ ਨਵੀਂ ਭਾਸ਼ਾ ਚੁਣੀ ਜਾਂਦੀ ਹੈ।

  • ਇੰਸਟਾਲੇਸ਼ਨ ਦੌਰਾਨ ਚੈਲੇਂਜ ਹੈਂਡਸ਼ੇਕ ਅਥਾਂਟੀਕੇਸ਼ਨ ਪਰੋਟੋਕਾਲ (CHAP) ਦੀ ਵਰਤੋਂ ਸਹਿਯੋਗੀ ਹੈ। ਇਸੇ ਤਰਾਂ, CHAP ਨੂੰ ਸਿਰਫ ਇੰਟਾਲੇਸ਼ਨ ਤੋਂ ਬਾਅਦ ਹੀ ਯੋਗ ਕੀਤਾ ਜਾ ਸਕਦਾ ਹੈ।

    ਜੇ ਤੁਹਾਡਾ ਸਿਸਟਮ ਇੱਕ iBFT ਜੰਤਰ ਰਾਹੀਂ ਬੂਟ ਕਰਦਾ ਹੈ, ਤਾਂ CHAP ਨੂੰ iBFT BIOS/ਫਰਮਵੇਅਰ ਸੈੱਟਅੱਪ ਸਕਰੀਨ ਵਿੱਚ ਸੰਰਚਿਤ ਕਰੋ। ਤੁਹਾਡੀ CHAP ਸੈਟਿੰਗ ਫਿਰ ਅਗਲੀ ਵਾਰ ਬੂਟ ਹੋਣ ਤੇ ਵਰਤੀ ਜਾਵੇਗੀ।

    ਜੇ ਤੁਹਾਡਾ ਸਿਸਟਮ PXE iSCSI ਦੁਆਰਾ ਬੂਟ ਕਰਦਾ ਹੈ, ਤਾਂ CHAP ਨੂੰ iscsiadm ਦੁਆਰਾ ਸੰਰਚਿਤ ਕਰੋ। ਸੰਰਚਨਾ ਤੋਂ ਬਾਅਦ, mkinitrd ਵਰਤੋ ਤਾਂ ਜੋ ਪਤਾ ਚੱਲ ਸਕੇ ਕਿ ਅਗਲੀ ਵਾਰ ਬੂਟ ਹੋਣ ਤੇ ਤੁਹਾਡੀ CHAP ਸੈਟਿੰਗ ਵਰਤੀ ਜਾਵੇਗੀ।

  • ਜਦੋਂ ਇੰਸਟਾਲੇਸ਼ਨ ਦੌਰਾਨ ਗਿਸਟਾਂ ਨੂੰ ਮਨਜੂਰੀ ਦਿੱਤੀ ਜਾਂਦੀ ਹੈ, ਗਿਸਟਾਂ ਲਈ RHN ਸੰਦ ਚੋਣ ਉਪਲੱਬਧ ਨਹੀਂ ਹੋਵੇਗੀ। ਜਦੋਂ ਇਹ ਵਾਪਰਦਾ ਹੈ, ਸਿਸਟਮ ਨੂੰ ਵਾਧੂ ਇੰਟਾਈਟਲਮੈਂਟ ਦੀ ਲੋੜ ਪਵੇਗੀ, ਜੋ dom0 ਦੁਆਰਾ ਵਰਤੇ ਇੰਟਾਈਟਲਮੈਂਟ ਤੋਂ ਵੱਖਰਾ ਹੈ।

    ਗਿਸਟਾਂ ਲਈ ਵਾਧੂ ਇੰਟਾਈਟਲਮੈਂਟਾਂ ਦੀ ਵਰਤੋਂ ਹਟਾਉਣ ਲਈ, ਸਿਸਟਮ ਨੂੰ Red Hat Network ਨਾਲ ਰਜਿਸਟਰ ਕਰਨ ਤੋਂ ਪਹਿਲਾਂ rhn-virtualization-common ਪੈਕੇਜ ਨੂੰ ਦਸਤੀ ਇੰਸਟਾਲ ਕਰੋ।

  • ਬਹੁਤੇ ਨੈੱਟਵਰਕ ਇੰਟਰਫੇਸਾਂ ਵਾਲੇ ਸਿਸਟਮ ਉੱਪਰ Red Hat Enterprise Linux 5.3 ਇੰਸਟਾਲ ਕਰਨ ਨਾਲ ਅਤੇ IPv6 ਐਡਰੈੱਸ ਦਸਤੀ ਦੇਣ ਨਾਲ ਗਲਤ ਨੈੱਟਵਰਕ ਸੈੱਟਅੱਪ ਹੁੰਦਾ ਹੈ। ਜਦੋਂ ਇਹ ਵਾਪਰਦਾ ਹੈ, ਤੁਹਾਡੀ IPv6 ਸੈਟਿੰਗ ਇਸੰਟਾਲੇ ਕੀਤੇ ਸਿਸਟਮ ਉੱਪਰ ਦਿਸਦੀ ਨਹੀਂ ਹੈ।

    ਇਸ ਤੇ ਕੰਮ ਕਰਨ ਲਈ, /etc/sysconfig/network ਵਿੱਚ NETWORKING_IPV6 ਨੂੰ yes ਨਿਰਧਾਰਤ ਕਰੋ। ਫਿਰ service network restart ਵਰਤ ਕੇ ਆਪਣਾ ਨੈੱਟਵਰਕ ਕੁਨੈਕਸ਼ਨ ਮੁੜ-ਚਾਲੂ ਕਰੋ।

  • ਜੇ ਤੁਹਾਡੇ ਸਿਸਟਮ ਉੱਪਰ yum-rhn-plugin-0.5.2-5.el5_1.2 (ਜਾਂ ਪੁਰਾਣਾ ਵਰਜਨ) ਇੰਸਟਾਲ ਹੈ, ਤਾਂ ਤੁਸੀਂ Red Hat Enterprise Linux 5.3 ਨੂੰ yum update ਨਾਲ ਅੱਪਗਰੇਡ ਨਹੀਂ ਕਰ ਸਕਦੇ। ਇਸ ਤੇ ਕੰਮ ਕਰਨ ਲਈ, yum update ਚਲਾਉਣ ਤੋਂ ਪਹਿਲਾਂ (yum update yum-rhn-plugin ਵਰਤ ਕੇ) ਆਪਣੇ yum-rhn-plugin ਨੂੰ ਨਵੇਂ ਵਰਜਨ ਨਾਲ ਅੱਪਗਰੇਡ ਕਰੋ।

  • ਪਹਿਲਾਂ, ਐਨਾਕਾਂਡਾ 8 ਤੋਂ ਜਿਆਦਾ SmartArray ਕੰਟਰੋਲਰ ਨਹੀਂ ਵਰਤ ਸਕਦਾ ਸੀ। ਇਸ ਅੱਪਡੇਟ ਵਿੱਚ ਇਹ ਮੁੱਦਾ ਹੱਲ ਕੀਤਾ ਗਿਆ ਹੈ।

  • ਇੱਕ ਡਰਾਈਵਰ ਡਿਸਕ, ਜੋ ਇੱਕ OEM ਦੁਆਰਾ ਦਿੱਤੀ ਗਈ ਹੈ, ਇੱਕ ਸਿੰਗਲ ਈਮੇਜ਼ ਫਾਇਲ (*.img) ਹੈ, ਜਿਸ ਵਿੱਚ ਮਲਟੀਪਲ ਡਰਾਈਵਰ ਪੈਕੇਜ ਅਤੇ ਕਰਨਲ ਮੈਡਿਊਲ ਹਨ। ਇਹ ਡਰਾਈਵਰ ਇੰਸਟਾਲੇਸ਼ਨ ਦੌਰਾਨ ਹਾਰਡਵੇਅਰ ਦੇ ਸਹਿਯੋਗ ਲਈ ਵਰਤੇ ਜਾਂਦੇ ਹਨ ਨਹੀਂ ਤਾਂ Red Hat Enterprise Linux 5 ਦੁਆਰਾ ਹਾਰਡਵੇਅਰ ਪਛਾਣਿਆ ਨਹੀਂ ਜਾਂਦਾ ਹੈ। ਸਿਸਟਮ ਉੱਪਰ ਇੱਕ ਵਾਰ ਡਰਾਈਵਰ ਪੈਕੇਜ ਅਤੇ ਕਰਨਲ ਮੈਡਿਊਲ ਇੰਸਟਾਲ ਕਰਨ ਤੇ, ਇਹ ਸ਼ੁਰੂਆਤੀ RAM ਡਿਸਕ (initrd) ਵਿੱਚ ਰੱਖੇ ਜਾਂਦੇ ਹਨ ਤਾਂ ਕਿ ਇਹ ਸਿਸਟਮ ਚਾਲੂ ਹੋਣ ਤੇ ਲੋਡ ਕੀਤੇ ਜਾ ਸਕਣ।

    ਇਸ ਰੀਲੀਜ਼ ਨਾਲ, ਇੰਸਟਾਲੇਸ਼ਨ ਸਵੈ ਹੀ ਡਰਾਈਵਰ ਡਿਸਕ (ਆਪਣੇ ਫਾਇਲ ਸਿਸਟਮ ਲੇਬਲ ਦੇ ਅਧਾਰ ਤੇ) ਖੋਜ ਲੈਂਦੀ ਹੈ, ਇਸ ਲਈ ਇੰਸਟਾਲੇਸ਼ਨ ਦੌਰਾਨ ਇਸ ਡਿਸਕ ਦੇ ਸੰਖੇਪ ਵਰਤੇ ਜਾਂਦੇ ਹਨ। ਇਹ ਵਰਤਾਓ ਇੰਸਟਾਲੇਸ਼ਨ ਕਮਾਂਡ ਲਾਈਨ ਚੋਣ dlabel=on ਦੁਆਰਾ ਕੰਟਰੋਲ ਕੀਤਾ ਜਾਂਦਾ ਹੈ, ਜਿਸ ਨਾਲ ਸਵੈਚਾਲਤ ਖੋਜ ਯੋਗ ਹੋ ਜਾਂਦੀ ਹੈ। dlabel=on ਇਸ ਰੀਲੀਜ਼ ਲਈ ਮੂਲ ਚੋਣ ਹੈ।

    ਫਾਇਲ ਸਿਸਟਮ ਲੇਬਲ OEMDRV ਵਾਲੇ ਸਭ ਬਲਾਕ ਜੰਤਰਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਇਹਨਾਂ ਜੰਤਰਾਂ ਤੋਂ ਡਰਾਈਵਰ ਲੋਡ ਕੀਤੇ ਜਾਂਦੇ ਹਨ।

  • ਮੌਜੂਦਾ ਇਨਕਰਿਪਟਡ ਬਲਾਕ ਜੰਤਰ ਜਿਸ ਵਿੱਚ vfat ਫਾਇਲ ਸਿਸਟਮ ਹੈ ਵਿਭਾਗੀਕਰਨ ਇੰਟਰਫੇਸ ਵਿੱਚ foreign ਕਿਸਮ ਦਾ ਦਿਸੇਗਾ; ਇਸੇ ਤਰਾਂ, ਇਹ ਜੰਤਰ ਸਿਸਟਮ ਬੂਟ ਹੋਣ ਤੇ ਸਵੈ ਮਾਊਂਟ ਨਹੀਂ ਕੀਤਾ ਜਾਵੇਗਾ। ਇਹ ਜਾਣਨ ਲਈ ਕਿ ਅਜਿਹੇ ਜੰਤਰ ਸਵੈ ਮਾਊਂਟ ਹੋ ਜਾਣ, ਇਹਨਾਂ ਲਈ ਲੋੜੀਂਦੀ ਐਂਟਰੀ /etc/fstab ਵਿੱਚ ਦਿਓ। ਅਜਿਹਾ ਕਰਨ ਬਾਰੇ ਵੇਰਵੇ ਲਈ, man fstab ਵੇਖੋ।

1.2. PowerPC ਢਾਂਚੇ

  • Red Hat Enterprise Linux 5.2 ਨੂੰ ਇੰਸਟਾਲ ਕਰਨ ਲਈ ਘੱਟੋ-ਘੱਟ 1GB RAM ਲੋੜੀਂਦੀ ਹੈ; ਸਿਫਾਰਸ਼ ਕੀਤੀ RAM 2GB ਹੈ। ਜੇ ਇੱਕ ਮਸ਼ੀਨ ਕੋਲ 1GB ਤੋਂ ਘੱਟ RAM ਹੈ, ਤਾਂ ਇੰਸਟਾਲੇਸ਼ਨ ਅਧੂਰੀ ਰੁਕ ਸਕਦੀ ਹੈ।

    ਅੱਗੇ, PowerPC-ਅਧਾਰਿਤ ਮਸ਼ੀਨਾਂ ਜਿਨਾਂ ਉੱਪਰ 1GB RAM ਹੈ ਕਈ RAM-ਸੰਬੰਧਿਤ ਵਰਕਲੋਡ ਦੌਰਾਨ ਕਾਰਜਕੁਸ਼ਲਤਾ ਪ੍ਰਭਾਵਿਤ ਹੁੰਦੀ ਹੈ। ਇੱਕ Red Hat Enterprise Linux 5.2 ਸਿਸਟਮ ਲਈ RAM-ਸੰਬੰਧੀ ਕਾਰਜ ਠੀਕ ਢੰਗ ਨਾਲ ਕਰਨ ਲਈ, ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ 4GB RAM ਮਸ਼ੀਨ ਉੱਪਰ ਹੋਣੀ ਜਰੂਰੀ ਹੈ। ਇਸਦਾ ਮਤਲਬ ਹੈ ਕਿ ਸਿਸਟਮ ਉੱਪਰ ਪਹਿਲਾਂ ਜਿੰਨੇ ਭੌਤਿਕ ਸਫੇ ਹਨ ਅਤੇ PowerPC ਮਸ਼ੀਨਾਂ (512GB RAM ਵਰਤ ਕੇ) Red Hat Enterprise Linux 4.5 ਦੇ ਪਿਛਲੇ ਵਰਜਨ ਨਾਲ ਇੰਸਟਾਲ ਕੀਤੀਆਂ ਹਨ।

1.3. s390x ਢਾਂਚੇ

  • anaconda ਹੁਣ CHPID ਉੱਪਰ OSA Express3 cards ਲਈ ਦੋਨਾਂ ਪੋਰਟਾਂ ਨੂੰ ਸਹਿਯੋਗ ਦਿੰਦਾ ਹੈ। ਇੰਸਟਾਲੇਸ਼ ਦੀ ਸ਼ੁਰੂਆਤੀ ਸਟੇਜ਼ ਵਿੱਚ ਇੰਸਟਾਲਰ ਪੋਰਟ ਨੰਬਰ ਪੁੱਛੇਗਾ। ਪੋਰਟ ਲਈ ਦਿੱਤਾ ਮੁੱਲ ਇੰਸਟਾਲ ਕੀਤੀ ਨੈੱਟਵਰਕ ਇੰਟਰਫੇਸ ਸ਼ੁਰੂਆਤੀ ਸਕਰਿਪਟ ਨੂੰ ਪ੍ਰਭਾਵਿਤ ਕਰਦਾ ਹੈ। ਜਦੋਂ ਪੋਰਟ 1 ਚੁਣੀ ਜਾਂਦੀ ਹੈ, ਤਾਂ ਮੁੱਲ portno=1 ਨੂੰ ifcfg-eth* ਫਾਇਲ ਦੇ OPTIONS ਪੈਰਾਮੀਟਰ ਵਿੱਚ ਜੋੜਿਆ ਜਾਂਦਾ ਹੈ।

    ਸੂਚਨਾ

    z/VM ਅਧੀਨ ਇੰਸਟਾਲ ਕਰਨ ਸਮੇਂ, ਤੁਸੀਂ PORTNO=0 (ਪੋਰਟ 0 ਵਰਤਣ ਲਈ) ਜਾਂ PORTNO=1 (ਪੋਰਟ 1 ਵਰਤਣ ਲਈ) ਨੂੰ CMS ਸੰਰਚਨਾ ਫਾਇਲ ਵਿੱਚ ਜੋੜ ਸਕਦੇ ਹੋ ਤਾਂ ਜੋ ਮੋਡ ਬਾਰੇ ਪੁੱਚਣ ਤੋਂ ਬਚਿਆ ਜਾ ਸਕੇ।

  • DASD ਬਲਾਕ ਜੰਤਰਾਂ ਉੱਪਰ ਮੌਜੂਦਾ ਲੀਨਕਸ ਜਾਂ ਨਾਨ-ਲੀਨਕਸ ਫਾਇਲ ਸਿਸਟਮ ਵਾਲੀਆਂ ਮਸ਼ੀਨਾਂ ਤੇ ਇੰਸਾਟਲ ਕਰਨ ਨਾਲ ਇੰਸਟਾਲਰ ਫੇਲ ਹੋ ਸਕਦਾ ਹੈ। ਜੇ ਅਜਿਹਾ ਹੁੰਦਾ ਹੈ, ਤਾਂ DASD ਜੰਤਰਾਂ ਉੱਪਰ ਸਭ ਮੌਜੂਦਾ ਭਾਗਾਂ ਨੂੰ ਸਾਫ ਕਰਨਾ ਜਰੂਰੀ ਹੈ ਜੋ ਤੁਸੀਂ ਵਰਤਣਾ ਚਾਹੁੰਦੇ ਹੋ ਅਤੇ ਇੰਸਟਾਲਰ ਮੁੜ-ਚਾਲੂ ਕਰੋ।

1.4. ia64 ਢਾਂਚੇ

  • ਜੇ ਤੁਹਾਡੇ ਸਿਸਟਮ ਉੱਪਰ ਸਿਰਫ 512MB RAM ਹੈ, ਤਾਂ Red Hat Enterprise Linux 5.3 ਦੀ ਇੰਸਟਾਲੇਸ਼ਨ ਫੇਲ ਹੋ ਸਕਦੀ ਹੈ। ਇਸ ਤੋਂ ਬਚਣ ਲਈ, ਪਹਿਲਾਂ ਮੁਢਲੀ ਇੰਸਟਾਲੇਸ਼ਨ ਕਰੋ ਅਤੇ ਬਾਅਦ ਵਿੱਚ ਹੋਰ ਸਭ ਪੈਕੇਜ ਇੰਸਟਾਲ ਕਰੋ।

  • 32-ਬਿੱਟ ਅਨੁਕੂਲਤਾ ਪਰਤ ਡਿਸਕ ਤੋਂ ਪੈਕੇਜ ਇੰਸਟਾਲ ਕਰਨ ਲਈ yum ਦੀ ਵਰਤੋਂ ਫੇਲ ਹੋ ਸਕਦੀ ਹੈ। ਜੇ ਅਜਿਹਾ ਹੁੰਦਾ ਹੈ, ਇਸ ਦਾ ਕਾਰਨ ਹੈ ਕਿ Red Hat ਪੈਕੇਜ ਦਸਤਖਤ ਕੁੰਜੀ ਨੂੰ RPM ਡਾਟਾਬੇਸ ਨਾਲ ਅਯਾਤ ਨਹੀਂ ਕੀਤਾ ਗਿਆ। ਅਜਿਹਾ ਤਾਂ ਹੁੰਦਾ ਹੈ ਜੇ ਤੁਸੀਂ Red Hat Network ਨਾਲ ਨਹੀਂ ਜੁੜੇ ਅਤੇ ਅੱਪਡੇਟ ਨਹੀਂ ਲਏ। ਕੁੰਜੀ ਨੂੰ ਦਸਤੀ ਅਯਾਤ ਕਰਨ ਲਈ, ਪਰਬੰਧਕ ਤੌਰ ਤੇ ਇਹ ਕਮਾਂਡ ਚਲਾਓ:

    rpm --import /etc/pki/rpm-gpg/RPM-GPG-KEY-redhat-release

    ਇੱਕ ਵਾਰ Red Hat GPG ਕੁੰਜੀ ਅਯਾਤ ਹੋਣ ਤੇ, ਤੁਸੀਂ 32-ਬਿੱਟ ਅਨੁਕੂਲਤਾ ਪਰਤ ਡਿਸਕ ਤੋਂ ਪੈਕੇਜ ਇੰਸਟਾਲ ਕਰਨ ਲਈ yum ਨੂੰ ਵਰਤ ਸਕਦੇ ਹੋ।

    ਯਾਦ ਰੱਖੋ ਕਿ ਜਦੋਂ ਇਸ ਡਿਸਕ ਤੋਂ ਇੰਸਟਾਲ ਕਰਦੇ ਹੋ, ਇਹ ਸਲਾਹ ਦਿੱਤੀ ਜਾਂਦੀ ਹੈ ਕਿ rpm ਦੀ ਬਜਾਇ yum ਵਰਤੋ ਤਾਂ ਕਿ ਪਤਾ ਲੱਗ ਸਕੇ ਕਿ ਇੰਸਟਾਲੇਸ਼ਨ ਦੌਰਾਨ ਅਧਾਰ OS ਨਿਰਭਰਤਾ ਹੱਲ ਕੀਤੀ ਗਈ ਹੈ।

2. ਵਿਸ਼ੇਸ਼ਤਾ ਅੱਪਡੇਟ

ਬਲਾਕ ਜੰਤਰ ਇਨਕਰਿਪਸ਼ਨ

Red Hat Enterprise Linux 5.3 ਵਿੱਚ ਲੀਨਕਸ ਯੂਨੀਫਾਈਡ ਕੀ ਸੈੱਟਅੱਪ (LUKS) ਨਿਰਧਾਰਨ ਵਰਤ ਕੇ ਬਲਾਕ ਜੰਤਰ ਇਨਕਰਿਪਸ਼ਨ ਲਈ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ। ਕਿਸੇ ਜੰਤਰ ਨੂੰ ਇਨਕਰਿਪਟ ਕਰਨ ਨਾਲ ਬਲਾਕ ਜੰਤਰ ਉੱਪਰਲਾ ਸਾਰਾ ਡਾਟਾ ਅਣ-ਅਧਿਕਾਰਤ ਪਹੁੰਚ ਤੋਂ ਬਚਦਾ ਹੈ, ਭਾਵੇਂ ਜੰਤਰ ਭੌਤਿਕ ਰੂਪ ਵਿੱਚ ਸਿਸਟਮ ਤੋਂ ਹਟਾਇਆ ਗਿਆ ਹੈ। ਇੱਕ ਇਨਕਰਿਪਟਡ ਜੰਤਰ ਦੇ ਸੰਖੇਪ ਵੇਖਣ ਲਈ, ਉਪਭੋਗੀ ਨੂੰ ਪ੍ਰਮਾਣਿਕਤਾ ਲਈ ਪਾਸਵਰਡ ਜਾਂ ਕੁੰਜੀ ਦੇਣੀ ਪਵੇਗੀ।

ਡਿਸਕ ਇਨਕਰਿਪਸ਼ਨ ਨਿਰਧਾਰਤ ਕਰਨ ਬਾਰੇ ਵਧੇਰੇ ਜਾਣਕਾਰੀ ਲਈ, Red Hat Enterprise Linux ਇੰਸਟਾਲੇਸ਼ਨ ਗਾਈਡ ਵੇਖੋ:http://redhat.com/docs/

mac80211 802.11a/b/g WiFi ਪਰੋਟੋਕਾਲ ਸਟੈਕ (mac80211)

mac80211 ਸਟੈਕ (ਜਿਸ ਨੂੰ devicescape/d80211 ਸਟੈਕ ਵੀ ਕਹਿੰਦੇ ਹਨ) ਹੁਣ Red Hat Enterprise Linux 5.3 ਵਿੱਚ ਸਹਿਯੋਗੀ ਵਿਸ਼ੇਸ਼ਤਾ ਹੈ। ਇਹ iwlwifi 4965GN ਵਾਇਰਲੈੱਸ ਡਰਾਈਵਰ ਨੂੰ Intel® Wifi Link 4965 ਹਾਰਡਵੇਅਰ ਲਈ ਯੋਗ ਕਰਦਾ ਹੈ। ਇਹ ਸਟੈਕ ਕਈ ਵਾਇਰਲੈੱਸ ਜੰਤਰਾਂ ਨੂੰ ਕਿਸੇ WiFi ਨੈੱਟਵਰਕ ਨਾਲ ਜੁੜਨ ਦੀ ਮਨਜੂਰੀ ਦਿੰਦਾ ਹੈ।

ਭਾਵੇਂ mac80211 ਹਿੱਸਾ Red Hat Enterprise Linux 5.3 ਵਿੱਚ ਸਹਿਯੋਗੀ ਹੈ, ਚਿੰਨ (symbols) ਕਰਨਲ ਲਈ ਚਿੰਨ ਵਾਈਟਲਿਸਟ ਵਿੱਚ ਸ਼ਾਮਿਲ ਕੀਤੇ ਗਏ ਹਨ।

ਗਲੋਬਲ ਫਾਇਲ ਸਿਸਟਮ 2 (GFS2)

GFS2 GFS ਦੀ ਇੱਕ ਵਧੀਕ ਸੋਧ ਹੈ। ਇਸ ਅੱਪਡੇਟ ਵਿੱਚ ਕੁਝ ਜਰੂਰੀ ਸੋਧਾਂ ਹਨ ਜੋ ਆਨ-ਡਿਸਕ ਫਾਇਲ ਸਿਸਟਮ ਫਾਰਮੈਟ ਲਈ ਜਰੂਰੀ ਸਨ। gfs2_convert ਸਹੂਲਤ ਵਰਤ ਕੇ GFS ਫਾਇਲ ਸਿਸਟਮ ਨੂੰ GFS2 ਵਿੱਚ ਤਬਦੀਲ ਕੀਤਾ ਜਾ ਸਕਦਾ ਹੈ, ਜਿਸ ਨਾਲ GFS ਫਾਇਲ ਸਿਸਟਮ ਦਾ ਮੈਟਾਡਾਟਾ ਅੱਪਡੇਟ ਹੁੰਦਾ ਹੈ।

Red Hat Enterprise Linux 5.2 ਵਿੱਚ, GFS2 ਨੂੰ ਮੁਲਾਂਕਣ ਲਈ ਇੱਕ ਕਰਨਲ ਮੈਡਿਊਲ ਦੇ ਤੌਰ ਤੇ ਦਿੱਤਾ ਗਿਆ ਸੀ। Red Hat Enterprise Linux 5.3 ਵਿੱਚ GFS2 ਹੁਣ ਕਰਨਲ ਪੈਕੇਜ ਦਾ ਹਿੱਸਾ ਹੈ। ਜੇ Red Hat Enterprise Linux 5.3 GFS2ਕਰਨਲ ਮੈਡਿਊਲ ਇੰਸਟਾਲ ਹੈ ਤਾਂ ਇਹਨਾਂ ਨੂੰ ਹਟਾਉਣਾ ਜਰੂਰੀ ਹੈ ਤਾਂ ਜੋ Red Hat Enterprise Linux 5.3 ਵਿੱਚ GFS2 ਨੂੰ ਵਰਤਿਆ ਜਾ ਸਕੇ।

ਡਰਾਈਵਰ ਡਿਸਕ ਸਹਿਯੋਗ ਵਿੱਚ ਸੋਧਾਂ

ਇੱਕ ਡਰਾਈਵਰ ਡਿਸਕ, ਇੱਕ OEM ਦੁਆਰਾ ਦਿੱਤੀ ਗਈ ਹੈ, ਇੱਕ ਸਿੰਗਲ ਈਮੇਜ਼ ਫਾਇਲ (*.img) ਹੈ, ਜਿਸ ਵਿੱਚ ਮਲਟੀਪਲ ਡਰਾਈਵਰ RPMs ਅਤੇ ਕਰਨਲ ਮੈਡਿਊਲ ਹੁੰਦੇ ਹਨ। ਇਹ ਡਰਾਈਵਰ ਇੰਸਟਾਲੇਸ਼ਨ ਦੌਰਾਨ ਹਾਰਡਵੇਅਰ ਦੇ ਸਹਿਯੋਗ ਲਈ ਵਰਤੇ ਜਾਂਦੇ ਹਨ ਜੋ ਬਾਅਦ ਵਿੱਚ ਲੱਭਿਆ ਨਹੀਂ ਜਾਂਦਾ। RPMs ਨੂੰ ਸਿਸਟਮ ਉੱਪਰ ਇੰਸਟਾਲ ਕੀਤਾ ਜਾਂਦਾ ਹੈ ਅਤੇ initrd ਵਿੱਚ ਰੱਖਿਆ ਜਾਂਦਾ ਹੈ ਤਾਂ ਕਿ ਉਹ ਮਸ਼ੀਨ ਮੁੜ-ਚਾਲੂ ਹੋਣ ਤੇ ਸਹਿਯੋਗੀ ਹੋ ਸਕਣ।

Red Hat Enterprise Linux 5.3 ਨਾਲ, ਇੰਸਟਾਲੇਸ਼ਨ ਸਵੈ ਹੀ ਆਪਣੇ ਫਾਇਲ ਸਿਸਟਮ ਤੇ ਅਧਾਰਿਤ ਡਰਾਈਵਰ ਡਿਸਕ ਦੀ ਮੌਜੂਦਗੀ ਪਤਾ ਲਗਾ ਲੈਂਦੀ ਹੈ, ਅਤੇ ਉਸ ਡਿਸਕ ਨੂੰ ਇੰਸਟਾਲੇਸ਼ਨ ਦੌਰਾਨ ਵਰਤਦੀ ਹੈ। ਇਹ ਵਰਤਾਓ ਇੰਸਟਾਲੇਸ਼ਨ ਕਮਾਂਡ ਲਾਈਨ ਚੋਣ dlabel=on ਦੁਆਰਾ ਕੰਟਰੋਲ ਕੀਤਾ ਜਾਂਦਾ ਹੈ, ਜੋ ਸਵੈਚਾਲਕ ਖੋਜ ਨੂੰ ਯੋਗ ਕਰਦੀ ਹੈ। OEMDRV ਫਾਇਲ ਸਿਸਟਮ ਲੇਬਲ ਵਾਲੇ ਸਭ ਬਲਾਕ ਜੰਤਰ ਖੋਜੇ ਜਾਂਦੇ ਹਨ ਅਤੇ ਇਹਨਾਂ ਜੰਤਰਾਂ ਤੋਂ ਡਰਾਈਵਰ ਲੋਡ ਕੀਤੇ ਜਾਂਦੇ ਹਨ।

iSCSI ਬੂਟ ਫਰਮਵੇਅਰ ਟੇਬਲ

Red Hat Enterprise Linux 5.3 ਹੁਣ iSCSI ਬੂਟ ਫਰਮਵੇਅਰ ਟੇਬਲ (iBFT) ਨੂੰ ਪੂਰੀ ਤਰਾਂ ਸਹਿਯੋਗ ਦਿੰਦਾ ਹੈ ਜੋ iSCSI ਜੰਤਰਾਂ ਤੋਂ ਬੂਟ ਕਰਨ ਲਈ ਮਨਜੂਰੀ ਦਿੰਦਾ ਹੈ। ਇਸ ਸਹਿਯੋਗ ਲਈ iSCSI ਡਿਸਕਾਂ (ਨੋਡ) ਸਵੈ ਹੀ ਚਾਲੂ ਹੋਣ ਲਈ ਮਾਰਕ ਨਹੀਂ ਕੀਤੀਆਂ ਜਾਣਗੀਆਂ; ਇੰਸਟਾਲ ਕੀਤਾ ਸਿਸਟਮ ਸਵੈ ਹੀ ਨਹੀਂ ਜੁੜੇਗਾ ਅਤੇ ਰੰਨਲੈਵਲ 3 ਜਾਂ 5 ਵਿੱਚ ਦਾਖਲ ਹੋਣ ਤੇ iSCSI ਡਿਸਕਾਂ ਤੇ ਲਾਗਇਨ ਨਹੀਂ ਕਰੇਗਾ।

iSCSI ਆਮ ਕਰਕੇ ਰੂਟ ਫਾਇਲ ਸਿਸਟਮ ਲਈ ਵਰਤੀ ਜਾਂਦੀ ਹੈ, ਜਿੱਥੇ ਇਹ ਤਬਦੀਲੀ ਵਿੱਚ ਕੋਈ ਵੱਖਰਾਪਣ ਹੈ ਕਿਉਂਕਿ initrd ਜੁੜੇਗਾ ਅਤੇ ਲਾਗਇਨ ਅਤੇ ਲੋੜੀਂਦੀਆਂ iSCSI ਡਿਸਕਾਂ ਉੱਪਰ ਰੰਨਲੈਵਲ ਦੇਣ ਤੋਂ ਪਹਿਲਾਂ ਲਾਗਇਨ ਕਰੇਗਾ।

ਇੱਥੋਂ ਤੱਕ ਕਿ ਜੇ iSCSI ਡਿਸਕ ਨੂੰ ਨਾਨ ਰੂਟ ਡਾਇਰੈਕਟਰੀਆਂ ਉਦਾਹਰਨ ਲਈ /home ਜਾਂ /srv ਉੱਪਰ ਮਾਊਂਟ ਕਰਨ ਦੀ ਲੋੜ ਹੈ, ਤਾਂ ਇਹ ਤਬਦੀਲੀ ਲਾਗੂ ਹੋਵੇਗੀ, ਕਿਉਂਕਿ ਇੰਸਟਾਲ ਕੀਤਾ ਸਿਸਟਮ ਹੁਣ ਸਵੈ ਹੀ ਜੁੜਦਾ ਹੈ ਅਤੇ iSCSI ਡਿਸਕਾਂ ਉੱਪਰ ਲਾਗਇਨ ਕਰਦਾ ਹੈ ਜੋ ਰੂਟ ਫਾਇਲ-ਸਿਸਟਮ ਲਈ ਨਹੀਂ ਵਰਤੀਆਂ ਗਈਆਂ ਹਨ।

ਨਾਨ ਰੂਟ ਡਾਇਰੈਕਟਰੀਆਂ ਉੱਪਰ ਮਾਊਂਟ ਕੀਤੀਆਂ iSCSI ਡਿਸਕਾਂ ਵਰਤਣਾ ਸੰਭਵ ਹੈ, ਪਰ ਇਸ ਲਈ ਇਹ ਕਰਨਾ ਪਵੇਗਾ:

  1. ਨਾਨ ਰੂਟ ਡਾਇਰੈਕਟਰੀਆਂ ਉੱਪਰ ਮਾਊਂਟ ਕੀਤੀਆਂ iSCSI ਡਿਸਕਾਂ ਦੀ ਵਰਤੋਂ ਕੀਤੇ ਬਿਨਾਂ ਸਿਸਟਮ ਇੰਸਟਾਲ ਕਰੋ ਅਤੇ ਬਾਅਦ ਵਿੱਚ ਸੰਬੰਧਿਤ ਡਿਸਕਾਂ ਅਤੇ ਮਾਊਂਟ ਪੁਆਂਇਟ ਸੰਰਚਿਤ ਕਰੋ

  2. ਇੰਸਟਾਲ ਕੀਤੇ ਸਿਸਟਮ ਨੂੰ ਰੰਨਲੈਵਲ 1 ਵਿੱਚ ਬੂਟ ਕਰੋ, ਅਤੇ ਕਿਸੇ iSCSI ਡਿਸਕਾਂ * ਜੋ ਰੂਟ ਫਾਇਲ ਸਿਸਟਮ ਲਈ ਨਹੀਂ ਵਰਤੀਆਂ ਨੂੰ ਹੇਠਲੀ ਕਮਾਂਡ ਨਾਲ ਸਵੈ ਹੀ ਚੱਲਣ ਲਈ ਮਾਰਕ ਕਰੋ:

    iscsiadm -m node -T target-name -p ip:port -o update -n node.startup -v automatic

rhythmbox

rhythmbox ਆਡੀਓ ਪਲੇਅਰ ਨੂੰ ਵਰਜਨ 0.11.6 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਪਰੌਪਰਾਈਏਟਰੀ GStreamer ਪਲੱਗਇਨ ਵਰਤਣ ਲਈ ਚੋਣ ਦਿੱਤੀ ਗਈ ਹੈ।

lftp ਰੀਬੇਸ

lftp ਨੂੰ ਵਰਜਨ 3.7.1 ਤੱਕ ਰੀ-ਬੇਸ ਕੀਤਾ ਗਿਆ ਹੈ। ਇਸ ਵਿੱਚ ਕਈ ਅੱਪਸਟਰੀਮ ਤਬਦੀਲੀਆਂ ਅਤੇ ਬੱਗ ਫਿਕਸ ਹਨ, ਜਿਵੇਂ ਕਿ:

  • ਇੱਕ ਸਕਿਊਰਿਟੀ ਫਲਾਅ ਹੱਲ ਕੀਤਾ ਗਿਆ ਹੈ ਜਿਸ ਨਾਲ lftp ਕਾਮਿਆਂ ਵਾਲੀਆਂ ਸਕਰਿਪਟਾਂ mirror --script ਦੁਆਰਾ ਬਣਾਈਆਂ ਜਾਂਦੀਆਂ ਸਨ। (ਜਿਸ ਦੇ ਕਰਕੇ ਨਾ-ਅਧਿਕਾਰਤ ਐਸਕੇਲੇਸ਼ਨ ਹੁੰਦੀ ਸੀ)।

  • lftp ਦੀ ਵਰਤੋਂ -c ਚੋਣ ਨਾਲ ਕਰਨ ਤੇ ਹੁਣ lftp ਹੈਂਗ ਨਹੀਂ ਹੁੰਦਾ ਹੈ।

  • lftp ਹੁਣ sftp ਦੁਆਰਾ ਫਾਇਲ ਤਬਦੀਲ ਕਰਨ ਤੇ ਖਰਾਬ ਨਹੀਂ ਕਰਦਾ ਹੈ।

ਇਸ ਰੀਲੀਜ਼ ਵਿੱਚ ਦਿੱਤੇ lftp ਅੱਪਡੇਟਾਂ ਬਾਰੇ ਵਧੇਰੇ ਜਾਣਕਾਰੀ ਲਈ, http://lftp.yar.ru/news.html ਵੇਖੋ।

TTY ਇੰਪੁੱਟ ਆਡੀਟਿੰਗ

TTY ਇੰਪੁੱਟ ਆਡੀਟਿੰਗ ਨੂੰ ਹੁਣ ਸਹਿਯੋਗ ਹੈ। ਜੇ ਇੱਕ ਕਾਰਜ ਨੂੰ TTY ਇੰਪੁੱਟ ਆਡੀਟਿੰਗ ਲਈ ਮਾਰਕ ਕੀਤਾ ਜਾਂਦਾ ਹੈ ਤਾਂ, TTYs ਤੋਂ ਪੜਿਆ ਡਾਟਾ ਆਡਿਟ ਕੀਤਾ ਜਾਂਦਾ ਹੈ; ਇਸ ਨੂੰ ਆਡਿਟ ਰਿਕਾਰਡ ਵਿੱਚ TTY ਕਿਸਮ ਨਾਲ ਵੇਖਾਇਆ ਜਾਵੇਗਾ।

ਕਿਸੇ ਕਾਰਜ (ਅਤੇ ਇਸ ਦੇ ਅਧੀਨ ਕਾਰਜ) ਨੂੰ TTY ਇੰਪੁੱਟ ਆਡੀਟਿੰਗ ਲਈ ਮਾਰਕ ਕਰਨ ਵਾਸਤੇ ਤੁਸੀਂ pam_tty_audit ਮੈਡਿਊਲ ਨੂੰ ਵਰਤ ਸਕਦੇ ਹੋ। ਅਜਿਹਾ ਕਰਨ ਬਾਰੇ ਹਦਾਇਤਾ ਵੇਖਣ ਲਈ, man pam_tty_audit(8) ਵੇਖੋ।

TTY ਆਡਿਟ ਰਿਕਾਰਡ ਵਿੱਚ ਆਡਿਟ ਕਾਰਜ ਦੁਆਰਾ ਹਰ ਸਵਿੱਚ ਦਬਾਉਣ ਦਾ ਰਿਕਾਰਡ ਹੁੰਦਾ ਹੈ। ਡਾਟਾ ਰਿਕਾਰਡਿੰਗ ਸੌਖੀ ਕਰਨ ਲਈ, bash ਹੁਣ ਕਮਾਂਡ ਲਾਈਨ ਨੂੰ ਰਿਕਾਰਡ ਕਿਸਮ USER_TTY ਵਰਤ ਕੇ ਆਡਿਟ ਕਰਦਾ ਹੈ।

"TTY" ਆਡਿਟ ਰਿਕਾਰਡ ਵਿੱਚ ਆਡਿਟ ਕਾਰਜ ਦੁਆਰਾ TTY ਤੋਂ ਪੜਿਆ ਸਾਰਾ ਡਾਟਾ ਹੁੰਦਾ ਹੈ। ਇਸ ਵਿੱਚ TIOCSTI ioctl ਸਿਸਟਮ ਕਾਲ ਦੁਆਰਾ ਇੰਪੁੱਟ ਸਟਰੀਮ ਵਿੱਚ ਭੇਜਿਆ ਡਾਟਾ ਵੀ ਹੁੰਦਾ ਹੈ।

SystemTap ਰੀ-ਬੇਸ

SystemTap ਨੂੰ ਵਰਜਨ 0.7.2 ਤੱਕ ਰੀ-ਬੇਸ ਕੀਤਾ ਗਿਆ ਹੈ। SystemTap ਦੇ ਇਸ ਅੱਪਡੇਟ ਵਿੱਚ ਮੁੱਖ ਵਿਸ਼ੇਸ਼ਤਾਵਾਂ ਦੇ ਨਾਲ-ਨਾਲ ਕਈ ਛੋਟੀਆਂ ਸੋਧਾਂ ਕੀਤੀਆਂ ਗਈਆਂ ਹਨ। ਇਹ ਨਵੀਆਂ ਵਿਸ਼ੇਸ਼ਤਾਵਾਂ ਇਸ ਤਰਾਂ ਹਨ:

  • SystemTap ਹੁਣ x86, x86-64 ਅਤੇ PowerPC ਢਾਂਚਿਆਂ ਉੱਪਰ ਸੰਕੇਤਿਕ ਪੜਾਤਾਲਾਂ ਨੂੰ ਸਹਿਯੋਗ ਦਿੰਦੀ ਹੈ। ਇਸ ਨਾਲ SystemTap ਸਕਰਿਪਟਾਂ ਉਪਭੋਗੀ-ਸਪੇਸ ਅਤੇ ਸ਼ੇਅਰ ਲਾਇਬਰੇਰੀਆਂ ਵਿੱਚ ਪੜਤਾਲਾਂ ਲਾਗੂ ਕਰ ਸਕਦੀਆਂ ਹਨ। ਨਤੀਜੇ ਵਜੋਂ, SystemTap ਹੁਣ ਕਈ ਉਪਭੋਗੀ-ਸਪੇਸ ਕਾਰਜਾਂ ਵਿੱਚ ਕਰਨਲ ਪੜਤਾਲ ਵਜੋਂ ਡੀਬੱਗਰ ਪੜਤਾਲਾਂ ਦਾ ਉਹੀ ਪੱਧਰ ਮੁਹੱਈਆ ਕਰਦੀਆਂ ਹਨ।

    ਉਦਾਹਰਨ ਲਈ, ਜੇ coreutils-debuginfo ਇੰਸਟਾਲ ਕੀਤਾ ਹੈ, ਤੁਸੀਂ ls ਕਮਾਂਡ ਦਾ ਇੱਕ ਕਾਲਗਰਾਫ /usr/share/doc/systemtap-version/examples/general/callgraph.stp ਵਰਤ ਕੇ ਪ੍ਰਿੰਟ ਕਰ ਸਕਦੇ ਹੋ, ਜਿਵੇਂ ਕਿ:

    stap para-callgraph.stp 'process("ls").function("*")' -c 'ls -l'

    ਬਾਇਨਰੀ ਅਤੇ ਇਸ ਦੇ debuginfo RPMs ਵਿਚਕਾਰ ਨਾ-ਖੋਜੇ ਵਰਜਨ ਮੇਲ ਨੂੰ ਘੱਟ ਕਰਨ ਲਈ, Red Hat ਸਲਾਹ ਦਿੰਦਾ ਹੈ ਕਿ ਤੁਸੀਂ SYSTEMTAP_DEBUGINFO_PATH ਇਨਵਾਇਰਨਮੈਂਟ ਵੇਰੀਏਬਲ ਨੂੰ +:.debug:/usr/lib/debug:build ਮੁੱਲ ਨਾਲ ਵਰਤੋ।

    ਸੰਕੇਤਿਕ ਪੜਤਾਲਾਂ ਲਈ SystemTap ਦੇ ਸਹਿਯੋਗ ਨਾਲ ਇਸ ਰੀਲੀਜ਼ ਦੇ ਕਰਨਲ ਵਿੱਚ ਮਾਰਕਰ ਵੀ ਦਿੱਤੇ ਗਏ ਹਨ। ਇਹਨਾਂ ਮਾਰਕਰਾਂ ਨੂੰ ਵਰਤਣ ਲਈ, kernel-trace ਕਰਨਲ ਮੈਡਿਊਲ ਨੂੰ /etc/rc.local ਵਿੱਚ ਲੋਡ ਕਰੋ (modprobe kernel-trace ਵਰਤ ਕੇ)।

  • SystemTap ਰਿਮੋਟ ਕੰਪਾਈਲੇਸ਼ਨ ਸਰਵਿਸ ਨੂੰ ਵੀ ਸਹਿਯੋਗ ਦਿੰਦੀ ਹੈ। ਇਸ ਨਾਲ ਨੈੱਟਵਰਕ ਉੱਪਰ ਇੱਕ ਸਿੰਗਲ ਕੰਪਿਊਟਰ ਲੋਕਲ SystemTap ਕਲਾਂਈਟਾਂ ਲਈ debuginfo/compiler ਸਰਵਰ ਦੇ ਤੌਰ ਤੇ ਕੰਮ ਕਰ ਸਕਦਾ ਹੈ। ਕਲਾਂਈਟ ਸਵੈ ਹੀ ਸਰਵਰ ਨੂੰ mDNS (avahi) ਵਰਤ ਕੇ ਖੋਜ ਲੈਂਦੇ ਹਨ, ਅਤੇ ਸਿਰਫ systemtap-client ਅਤੇ systemtap-runtime ਪੈਕੇਜ ਕੰਮ ਕਰਦੇ ਹੋਣੇ ਚਾਹੀਦੇ ਹਨ।

    ਮੌਜੂਦਾ ਹਾਲਤ ਵਿੱਚ, ਇਹ ਵਿਸ਼ੇਸ਼ਤਾ ਸੁਰੱਖਿਆ ਵਿਧੀ ਨਹੀਂ ਵਰਤਦੀ ਜਿਵੇਂ ਇਨਕ੍ਰਿਪਸ਼ਨ। ਇਸੇ ਲਈ, ਰਿਮੋਟ ਕੰਪਾਈਲੇਸ਼ਨ ਸਰਵਿਸ ਸਿਰਫ ਭਰੋਸੇਯੋਗ ਨੈੱਟਵਰਕਾਂ ਵਿੱਚ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ, man stap-server ਵੇਖੋ।

  • ਇਸ ਰੀਲੀਜ਼ ਲਈ ਕਰਨਲ ਅੱਪਡੇਟ ਵਿੱਚ ਇੱਕ ਕਰਨਲ API ਐਕਸਟੈਂਸ਼ਨ ਸ਼ਾਮਿਲ ਹੈ ਜੋ ਖਾਸ ਕਰਕੇ SystemTap ਸਕਰਿਪਟਾਂ ਸ਼ੱਟਡਾਊਨ ਕਰਨ ਵਿੱਚ ਸੋਧ ਕਰਦਾ ਹੈ। ਇਸ ਨਾਲ ਕਰਨਲ API ਐਕਸਟੈਂਸ਼ਨ ਵੱਖਰੀਆਂ ਪੜਤਾਲ ਹਟਾਓ ਕਾਰਵਾਈਆਂ ਵਿਚਕਾਰ ਨਾ-ਜਰੂਰੀ ਸਮਕਾਲਤਾ ਹਟਾਉਣ ਦੀ ਸਮਰੱਥਾ ਸ਼ਾਮਿਲ ਹੋ ਗਈ ਹੈ। ਜਿਸ ਦੇ ਨਤੀਜੇ ਵਜੋਂ, SystemTap ਸਕਰਿਪਟਾਂ ਬਹੁਤ ਤੇਜ਼ ਚੱਲਦੀਆਂ ਹਨ ਜਿਨਾਂ ਵਿੱਚ ਹਜਾਰਾਂ ਕਰਨਲ ਪੜਤਾਲਾਂ ਹਨ।

    ਇਹ ਖਾਸ ਕਰਕੇ ਪਰਬੰਧਕਾਂ ਲਈ ਵਰਤੋਂ ਯੋਗ ਹੈ ਜੋ ਸਕਰਿਪਟਾਂ ਨੂੰ ਵਾਈਲਡਕਾਰਡ ਵਾਲੀਆਂ ਪੜਤਾਲਾਂ ਨਾਲ ਵਰਤਦੇ ਹਨ ਅਤੇ ਕਰਨਲ ਘਟਨਾਵਾਂ ਦਾ ਪਤਾ ਲਾਉਂਦੇ ਹਨ, ਜਿਵੇਂ ਕਿ probe syscall.* {}

ਇਸ ਰੀਲੀਜ਼ ਵਿੱਚ ਸ਼ਾਮਿਲ SystemTap ਅੱਪਡੇਟਾਂ ਦੀ ਸੂਚੀ ਲਈ, ਹੇਠਲਾ URL ਵੇਖੋ:

http://sources.redhat.com/git/gitweb.cgi?p=systemtap.git;a=blob_plain;f=NEWS;hb=rhel53

ਕਲੱਸਟਰ ਮੈਨੇਜਰ ਅੱਪਡੇਟ

ਕਲੱਸਟਰ ਮੈਨੇਜਰ ਸਹੂਲਤ (cman) ਨੂੰ ਵਰਜਨ 2.0.97 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਵਿੱਚ ਕਈ ਬੱਗ ਫਿਕਸ ਅਤੇ ਸੋਧਾਂ ਸ਼ਾਮਿਲ ਹਨ, ਜਿਵੇਂ ਕਿ:

  • cman ਹੁਣ ਹੇਠਲੇ ਫਰਮਵੇਅਰ ਵਰਜਨ ਵਰਤਦਾ ਹੈ: APC AOS v3.5.7 ਅਤੇ APC rpdu v3.5.6। ਇਸ ਨਾਲ ਇੱਕ ਬੱਗ ਫਿਕਸ ਕੀਤਾ ਗਿਆ ਹੈ ਜੋ APC 7901 ਨੂੰ ਸਧਾਰਨ ਨੈੱਟਵਰਕ ਮੈਨੇਜਮੈਂਟ ਪਰੋਟੋਕਾਲ (SNMP) ਵਰਤਣ ਤੋਂ ਰੋਕਦਾ ਸੀ।

  • fence_drac, fence_ilo, fence_egenera, ਅਤੇ fence_bladecenter ਹੁਣ ssh ਨੂੰ ਸਹਿਯੋਗ ਦਿੰਦੀਆਂ ਹਨ।

  • fence_xvmd ਕੁੰਜੀ ਫਾਇਲਾਂ ਹੁਣ ਬਿਨਾਂ ਮੁੜ-ਚਾਲੂ ਕੀਤੇ ਮੁੜ-ਲੋੜ ਕੀਤੀਆਂ ਜਾ ਸਕਦੀਆਂ ਹਨ।

  • ਇੱਕ ਸਿੰਗਲ ਫੈਂਸ ਵਿਧੀ ਹੁਣ 8 ਫੈਂਸ ਜੰਤਰਾਂ ਨੂੰ ਸਹਿਯੋਗ ਦੇ ਸਕਦੀ ਹੈ।

sudo ਰੀ-ਬੇਸ

sudo ਨੂੰ ਵਰਜਨ 1.6.9 ਤੱਕ ਰੀ-ਬੇਸ ਕੀਤਾ ਗਿਆ ਹੈ। sudo ਦਾ ਇਹ ਵਰਜਨ ਹੁਣ LDAP ਨੂੰ ਸਹਿਯੋਗ ਦਿੰਦਾ ਹੈ, ਅਤੇ sudo ਅਧਿਕਾਰਾਂ ਲਈ ਅਧਾਰ ਖੋਜ (ਜਿਵੇ ਕਿ ਸਿਰਫ ਟਰੀ-ਲੈਵਲ) ਦੀ ਬਜਾਇ ਸਬ-ਟਰੀ ਖੋਜ ਨੂੰ ਮਨਜੂਰੀ ਦਿੰਦਾ ਹੈ। ਇਸ ਨਾਲ ਪਰਬੰਧਕ ਹੁਣ ਟਰੀ ਵਿੱਚ sudo ਅਧਿਕਾਰਾਂ ਨੂੰ ਸ਼੍ਰੇਣੀਬੱਦ ਕਰ ਸਕਦੇ ਹਨ, ਜਿਸ ਨਾਲ ਉਪਭੋਗੀ ਅਧਿਕਾਰਾਂ ਦਾ ਪ੍ਰਬੰਧਨ ਕਰਨਾ ਸੌਖਾ ਹੈ।

RPM ਰੀ-ਬੇਸ

RedHat ਪੈਕੇਜ ਮੈਨੇਜਰ (RPM) ਹੁਣ ਫੇਡੋਰਾ 9 ਅੱਪਸਟਰੀਮ ਵਰਜਨ ਤੱਕ ਰੀ-ਬੇਸ ਕੀਤਾ ਗਿਆ ਹੈ। rpmਹੁਣ ਬਹੁ-ਢਾਂਚੇ ਸਿਸਟਮਾਂ ਉੱਪਰ ਸੈਕੰਡਰੀ ਢਾਂਚਿਆਂ ਸੰਬੰਧੀ ਮੈਕਰੋ ਫਾਇਲਾਂ ਸ਼ਾਮਿਲ ਕਰਦਾ ਹੈ। ਇਸ ਦੇ ਨਾਲ ਹੀ, rpm ਹੁਣ Red Hat Enterprise Linux 5 ਵਿੱਚ ਸ਼ਾਮਿਲ ਹੋਣ ਲਈ ਸਭ ਸਾਰਟੀਫਿਕੇਸ਼ਨ ਸ਼ਰਤਾਂ ਵੀ ਪੂਰੀਆਂ ਕਰਦਾ ਹੈ।

ਇਸ ਅੱਪਡੇਟ ਵਿੱਚ rpm ਲਈ ਕਈ ਅੱਪਸਟਰੀਮ ਸੋਧਾਂ ਅਤੇ ਬੱਗ ਫਿਕਸ ਸ਼ਾਮਿਲ ਹਨ, ਜਿਵੇਂ:

  • rpm ਹੁਣ ਬਹੁ-ਢਾਂਚਿਆ ਉੱਪਰ ਫਾਲਤੂ .rpmnew ਅਤੇ .rpmsave ਫਾਇਲਾਂ ਨਹੀਂ ਬਣਾਉਂਦਾ ਹੈ।

  • rpm ਦੇ rpmgiNext() ਫੰਕਸ਼ਨ ਵਿੱਚ ਇੱਕ ਬੱਗ ਸਹੀ ਗਲਤੀ ਰਿਪੋਰਟਿੰਗ ਨੂੰ ਰੋਕਦਾ ਸੀ। ਇਸ ਅੱਪਡੇਟ ਵਿੱਚਗਲਤੀ ਰਿਪੋਰਟਿੰਗ ਲਈ ਸਹੀ ਵਿਧੀ ਦਿੱਤੀ ਗਈ ਹੈ, ਇਸ ਦੇ ਸਿੱਟੇ ਵਜੋਂ rpm ਸਹੀ ਐਗਜ਼ਿਟ (exit) ਕੋਡ ਦਿੰਦਾ ਹੈ।

ਓਪਨ ਫੈਬਰਿਕ ਇੰਟਰਪਰਾਈਜ਼ ਡਿਸਟਰੀਬਿਊਸ਼ਨ (OFED) / opensm

opensm ਨੂੰ ਅੱਪਸਟਰੀਮ ਵਰਜਨ 3.2 ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ opensm ਲਾਇਬਰੇਰੀ API ਵਿੱਚ ਕੁਝ ਤਬਦੀਲੀਆਂ ਕੀਤੀਆਂ ਹਨ।

  • opensm.conf ਫਾਇਲ ਦਾ ਫਾਰਮੈਟ ਤਬਦੀਲ ਕੀਤਾ ਗਿਆ ਹੈ। ਜੇ ਤੁਸੀਂ ਆਪਣੀ ਮੌਜੂਦਾ opensm.conf ਵਿੱਚ ਤਬਦੀਲੀਆਂ ਕੀਤੀਆਂ ਹਨ, rpm ਸਵੈ ਹੀ ਨਵੀਂ opensm.conf ਫਾਇਲ ਨੂੰ /etc/ofed/opensm.conf.rpmnew ਤੌਰ ਤੇ ਇੰਸਟਾਲ ਕਰੇਗੀ। ਤੁਹਾਨੂੰ ਆਪਣੀਆਂ ਤਬਦੀਲੀਆਂ ਨੂੰ ਇਸ ਫਾਇਲ ਵਿੱਚ ਮਾਈਗਰੇਟ ਕਰਨਾ ਪਵੇਗਾ ਅਤੇ ਫਿਰ ਮੌਜੂਦਾ opensm.conf ਫਾਇਲ ਨੂੰ ਨਤੀਜੇ ਨਾਲ ਹਟਾਉਣਾ ਹੈ।

  • Red Hat ਧਿਆਨ ਨਾਲ ਅੱਪਸਟਰੀਮ ਓਪਨ ਫੈਬਰਿਕ ਇੰਟਰਪਰਾਈਜ਼ ਡਿਸਟਰੀਬਿਊਸ਼ਨ (OFED) ਕੋਡ ਅਧਾਰ ਦੀ ਜਾਂਚ ਕਰਦਾ ਹੈ ਤਾਂ ਜੋ ਇਸ ਨੂੰ ਵੱਧ-ਤੋਂ-ਵੱਧ ਯੋਗਤਾ ਦਿੱਤੀ ਜਾਵੇ ਕਿਉਂਕਿ ਹਾਲੇ ਟੈਕਨਾਲੋਜੀ ਹੈ। ਇਸ ਦੇ ਸਿੱਟੇ ਵਜੋਂ, Red Hat ਸਿਰਫ API/ABI ਸਮਰੱਥਾ ਨੂੰ ਡਿਗਰੀ ਦੇ ਛੋਟੇ ਰੀਲੀਜ਼ਾਂ ਵਿੱਚ ਬਰਕਰਾਰ ਰੱਖਦਾ ਹੈ ਜੋ ਅੱਪਸਟਰੀਮ ਪਰੋਜੈਕਟ ਕਰਦੇ ਹਨ। ਇਹ Red Hat Enterprise Linux ਦੇ ਵਿਕਾਸ ਵਿੱਚ ਆਮ ਅੱਪਵਾਦ ਹੈ।

    ਇਸ ਕਰਕੇ, OFED ਸਟੈਕ (ਹੇਠਾਂ ਵੇਖਾਏ) ਦੇ ਸਿਖਰ ਉੱਪਰ ਬਣਾਈਆਂ ਐਪਲੀਕੇਸ਼ਨਾਂ ਲਈ ਮੁੜ-ਕੰਪਾਈਲੇਸ਼ਨ ਜਾਂ ਸੋਰਸ-ਲੈਵਲ ਕੋਡ ਤਬਦੀਲੀਆਂ ਦੀ ਲੋੜ ਪੈ ਸਕਦੀ ਹੈ ਜਦੋਂ Red Hat Enterprise Linux ਦੇ ਛੋਟੇ ਰੀਲੀਜ਼ ਤੋਂ ਇੱਕ ਨਵੇਂ ਵੱਲ ਜਾਇਆ ਜਾਂਦਾ ਹੈ।

    ਇਹ ਆਮ ਕਰਕੇ ਹੋਰ ਆਪਲੀਕੇਸ਼ਨਾਂ ਲਈ ਨਹੀਂ ਲੋੜੀਂਦਾ ਹੈ, ਜੋ Red Hat Enterprise Linux ਸਾਫਟਵੇਅਰ ਸਟੈਕ ਉੱਪਰ ਬਣੇ ਹਨ। ਪ੍ਰਭਾਵਿਤ ਹਿੱਸੇ ਇਸ ਤਰਾਂ ਹਨ:

    • dapl

    • compat-dapl

    • ibsim

    • ibutils

    • infiniband-diags

    • libcxgb3

    • libehca

    • libibcm

    • libibcommon

    • libibmad

    • libibumad

    • libibverbs

    • libipathverbs

    • libmlx4

    • libmthca

    • libnes

    • librmdacm

    • libsdp

    • mpi-selector

    • mpitests

    • mstflint

    • mvapich

    • mvapich2

    • ofed-docs

    • openib

    • openib-mstflint

    • openib-perftest

    • openib-tvflash

    • openmpi

    • opensm

    • perftest

    • qlvnictools

    • qperf

    • rds-tools (ਭਵਿੱਖ)

    • srptools

    • tvflash

Net-SNMP ਰੀ-ਬੇਸ

Net-SNMP ਨੂੰ ਅੱਪਸਟਰੀਮ ਵਰਜਨ 5.3.2.2 ਤੱਕ ਅੱਪਡੇਟ ਕੀਤਾ ਗਿਆ ਹੈ। ਇਹ ਅੱਪਡੇਟ ਸਟਰੀਮ ਕੰਟਰੋਲ ਟਰਾਂਸਮਿਸ਼ਨ ਪਰੋਟੋਕਾਲ (SCTP) ਸਹਿਯੋਗ ਦਿੰਦਾ ਹੈ (RFC 3873, http://www.ietf.org/rfc/rfc3873.txt ਦੇ ਮੁਤਾਬਿਕ) ਅਤੇ ਦੋ ਨਵੀਆਂ ਸੰਰਚਨਾ ਚੋਣਾਂ ਦਿੱਤੀਆਂ ਗਈਆਂ ਹਨ (ਜੋ /etc/snmpd.conf ਵਿੱਚ ਵਰਤੀਆਂ ਜਾਂਦੀਆਂ ਹਨ):

  • dontLogTCPWrappersConnects -- ਕੁਨੈਕਸ਼ਨ ਕੋਸ਼ਿਸ਼ਾਂ ਦੀ ਲਾਗਿੰਗ ਨੂੰ ਮਜਬੂਰ ਕਰਦਾ ਹੈ।

  • v1trapaddress -- ਪਰਬੰਧਕ ਨੂੰ ਆਊਟਗੋਇੰਗ SNMP ਟਰੈਪ ਵਿੱਚ ਏਜੰਟ ਦਾ IP ਨਿਰਧਾਰਤ ਕਰਨ ਲਈ ਯੋਗ ਕਰਦਾ ਹੈ।

ਇਸ ਅੱਪਡੇਟ ਵਿੱਚ ਅੱਪਸਟਰੀਮ ਤੋਂ ਕਈ ਬੱਗ ਫਿਕਸ ਸ਼ਾਮਿਲ ਕੀਤੇ ਹਨ, ਜਿਵੇਂ:

  • snmpd ਡੈਮਨ ਹੁਣ 255 ਨੈੱਟਵਰਕ ਇੰਟਰਫੇਸਾਂ ਤੋਂ ਜਿਆਦਾ ਵਾਲੇ ਸਿਸਟਮਾਂ ਉੱਪਰ ਠੀਕ ਕੰਮ ਕਰਦਾ ਹੈ। ਇਸ ਦੇ ਨਾਲ, snmpd ਇੱਕ ਗਰਤੀ ਵੀ ਦਿੰਦਾ ਹੈ ਜਦੋਂ ਇਸ ਨੂੰ 65535 ਤੋਂ ਉੱਪਰਲੀ ਪੋਰਟ ਨੂੰ ਸੁਣਨ ਲਈ ਸੰਰਚਿਤ ਕੀਤਾ ਜਾਂਦਾ ਹੈ।

  • ਇੱਕ ਰੇਸ ਕੰਡੀਸ਼ਨ ਹੱਲ ਕੀਤੀ ਗਈ ਹੈ ਜਿਸ ਕਰਕੇ snmpd ਡੈਮਨ ਫਾਇਲ ਨਿਰਧਾਰਨ ਲੀਕ ਕਰਦਾ ਸੀ ਜਦੋਂ /proc ਤੋਂ ਪੜਿਆ ਜਾਂਦਾ ਸੀ।

  • snmpd ਡੈਮਨ ਹੁਣ hrProcessorLoad ਆਬਜੈਕਟ IDs (OID) ਨੂੰ ਠੀਕ ਰਿਪੋਰਟ ਕਰਦਾ ਹੈ, ਇੱਥੋਂ ਤੱਕ ਕਿ ਮਲਟੀ-CPU ਹਾਰਡਵੇਅਰ ਉੱਪਰ ਵੀ। ਯਾਦ ਰੱਖੋ, ਕਿ ਇਹ ਡੈਮਨ ਚਾਲੂ ਹੋਣ ਤੋਂ OID ਦਾ ਮੁੱਲ ਕੱਢਣ ਤੱਕ ਲੱਗਭਗ ਇੱਕ ਮਿੰਟ ਲੈਂਦਾ ਹੈ।

  • net-snmp-devel ਪੈਕੇਜ ਹੁਣ lm_sensors-devel ਪੈਕੇਜ ਤੇ ਨਿਰਭਰ ਕਰਦਾ ਹੈ।

FIPS ਸਾਰਟੀਫਿਕੇਸ਼ਨ ਲਈ OpenSSL ਰੀ-ਬੇਸ

openssl ਪੈਕੇਜ OpenSSL ਲਾਇਬਰੇਰੀ ਨੂੰ ਨਵੇਂ ਅੱਪਸਟਰੀਮ ਵਰਜਨ ਤੱਕ ਅੱਪਗਰੇਡ ਕਰਦਾ ਹੈ, ਜੋ ਵਰਤਮਾਨ ਫੈਡਰਲ ਇਨਫਰਮੇਸ਼ਨ ਪਰੋਸੈੱਸਿੰਗ ਸਟੈਂਡਰਡ ਪ੍ਰਮਾਣਿਕਤਾ ਕਾਰਜ (FIPS-140-2) ਅਧੀਨ ਹੈ। FIPS ਮੋਡ ਮੂਲ ਹੀ ਅਯੋਗ ਹੁੰਦਾ ਹੈ, ਇਹ ਜਾਂਚ ਕਰਨ ਲਈ ਕਿ OpenSSL ਲਾਇਬਰੇਰੀ Red Hat Enterprise Linux 5 ਵਿਚਲੇ openssl ਪੈਕੇਜ ਦੇ ਪਿਛਲੇ ਰੀਲੀਜ਼ ਨਾਸ ਵਿਸ਼ੇਸ਼ਤਾ ਪੈਰਿਟੀ ਅਤੇ ABI ਅਨੁਕੂਲਤਾ ਬਰਕਰਾਰ ਰੱਖਦੀ ਹੈ।

ਇਸ ਅੱਪਡੇਟ ਵਿੱਚ ਹੇਠਲੇ ਹੇਠਲੇ ਅੱਪਸਟਰੀਮ ਫਿਕਸ ਹਨ:

  • ਮੂਲ ਰੂਪ ਵਿੱਚ, zlib ਸੰਕੁਚਨ ਨੂੰ SSL ਅਤੇ TLS ਕੁਨੈਕਸ਼ਨ ਲਈ ਵਰਤਿਆ ਜਾਂਦਾ ਹੈ। ਕਰਿਪਟੋਗਰਾਫੀ ਫੰਕਸ਼ਨ (CPACF) ਲਈ ਸੈਂਟਰਲ ਪਰੋਸੈੱਸਰ ਵਾਲੇ IBM ਸਿਸਟਮ z ਢਾਂਚਿਆਂ ਉੱਪਰ, ਸੰਕੁਚਨ CPU ਲੋਡ ਦਾ ਮੁਖੱ ਹਿੱਸਾ ਬਣ ਜਾਂਦਾ ਹੈ, ਅਤੇ ਕੁੱਲ ਕਾਰਜਕੁਸ਼ਲਤਾ ਸੰਕੁਚਨ ਦੀ ਸਪੀਡ ਨਾਲ ਪਤਾ ਕੀਤੀ ਜਾਂਦੀ ਹੈ (ਇਨਕਰਿਪਸ਼ਨ ਦੀ ਸਪੀਡ ਨਾਲ ਨਹੀਂ)। ਜਦੋਂ ਸੰਕੁਚਨ ਅਯੋਗ ਕੀਤਾ ਹੁੰਦਾ ਹੈ, ਕੁੱਲ ਕਾਰਜਕੁਸ਼ਲਤਾ ਬਹੁਤ ਜਿਆਦਾ ਹੁੰਦੀ ਹੈ। ਇਹਨਾਂ ਅੱਪਡੇਟ ਕੀਤੇ ਪੈਕੇਜਾਂ ਵਿੱਚ, SSL ਅਤੇ TLSਕੁਨੈਕਸ਼ਨਾਂ ਲਈ zlib ਸੰਕੁਚਨ ਨੂੰ OPENSSL_NO_DEFAULT_ZLIB ਵਾਤਾਵਰਨ ਵੇਰੀਏਬਲ ਨਾਲ ਅਯੋਗ ਕੀਤਾ ਜਾ ਸਕਦਾ ਹੈ। ਸਲੋ ਨੈੱਟਵਰਕਾਂ ਉੱਪਰ TLS ਕੁਨੈਕਸ਼ਨਾਂ ਲਈ, ਸੰਕੁਚਨ ਚਾਲੂ ਰੱਖਣਾ ਹੀ ਵਧੀਆ ਹੈ, ਤਾਂ ਕਿ ਤਬਦੀਲੀ ਅਧੀਨ ਡਾਟਾ ਘੱਟ ਹੋਵੇ।

  • ਜਦੋਂ openssl ਕਮਾਂਡ ਨੂੰ s_client ਅਤੇ s_server ਚੋਣ ਨਾਲ ਵਰਤਿਆ ਜਾਂਦਾ ਹੈ, ਮੂਲ CA ਸਾਰਟੀਫਿਕੇਟ ਫਾਇਲ (/etc/pki/tls/certs/ca-bundle.crt), ਪੜੀ ਨਹੀਂ ਜਾਂਦੀ ਹੈ। ਇਸ ਦੇ ਨਤੀਜੇ ਵਜੋਂ ਸਾਰਟੀਫਿਕੇਸ ਪ੍ਰਮਾਣਿਕਤਾ ਫੇਲ ਹੋ ਜਾਂਦੀ ਹੈ। ਸਾਰਟੀਫਿਕੇਟ ਲਈ ਪ੍ਰਮਾਣਿਕਤਾ ਪਾਸ ਕਰਾਉਣ ਲਈ, -CAfile /etc/pki/tls/certs/ca-bundle.crt ਚੋਣ ਵਰਤੀ ਜਾਂਦੀ ਸੀ। ਇਹਨਾਂ ਅੱਪਡੇਟ ਪੈਕੇਜਾਂ ਵਿੱਚ, ਮੂਲ CA ਸਾਰਟੀਫਿਕੇਟ ਫਾਇਲ ਪੜੀ ਜਾਂਦੀ ਹੈ, ਅਤੇ ਹੁਣ -CAfile ਚੋਣ ਨਾਲ ਨਿਰਧਾਰਤ ਕਰਨ ਦੀ ਲੋੜ ਨਹੀਂ ਪੈਂਦੀ।

yum ਰੀ-ਬੇਸ

yum ਨੂੰ ਅੱਪਸਟਰੀਮ ਵਰਜਨ 3.2.18 ਨਾਲ ਰੀ-ਬੇਸ ਕੀਤਾ ਗਿਆ ਹੈ। ਇਹ ਅੱਪਡੇਟ ਸਪੀਡ ਵਿੱਚ ਸੋਧ ਕਰਦਾ ਹੈ ਜਿਸ ਨਾਲ yum ਕੰਮ ਕਰਦਾ ਹੈ, ਇਸ ਲਈ ਛੋਟੇ ਰੀਲੀਜ਼ ਵਿੱਚ ਸ਼ਾਮਿਲ ਪੈਕੇਜਾਂ ਦੀ ਗਿਣਤੀ ਨਾਲ ਸਮੱਸਿਆ ਉੱਪਰ ਉਠਾਈ ਗਈ ਹੈ। ਇਸ ਦੇ ਨਾਲ, ਇਸ ਰੀਲੀਜ਼ ਵਿੱਚ ਮੁੜ-ਇੰਸਟਾਲ ਕਮਾਂਡ, ਕਈ ਕਮਾਂਡਾਂ ਲਈ ਇੰਟਰਫੇਸ, ਅਤੇ ਕਈ ਬੱਗ ਫਿਕਸ ਵੀ ਦਿੱਤੇ ਗਏ ਹਨ, ਜਿਵੇਂ ਕਿ:

  • ਕੋਈ ਵੀ yum ਕਮਾਂਡ ਫੇਲ ਹੋ ਸਕਦੀ ਹੈ ਜੇ -c ਚੋਣ ਨੂੰ ਵੈੱਬ ਐਡਰੈੱਸ (http) ਉੱਪਰਲੀ ਸੰਰਚਨਾ ਫਾਇਲ ਨਿਰਧਾਰਤ ਕਰਨ ਲਈ ਵਰਤਿਆ ਜਾਂਦਾ ਹੈ। ਇਹ ਬੱਗ ਹੁਣ ਫਿਕਸ ਕੀਤਾ ਗਿਆ ਹੈ।

  • yum ਵਿੱਚ ਇੱਕ checkSignal() ਫੰਕਸ਼ਨ ਹੈ ਜਿਸ ਨੂੰ ਗਲਤ ਐਗਜ਼ਿਟ (exit) ਫੰਕਸ਼ਨ ਕਹਿੰਦੇ ਹਨ; ਇਸੇ ਤਰਾਂ ਹੀ, ਮੌਜੂਦਾ yum ਦੇ ਨਤੀਜੇ ਵਜੋਂ ਟਰੇਸਬੈਕ ਹੋਵੇਗਾ। ਇਸ ਰੀਲੀਜ਼ ਨਾਲ, yum ਹੁਣ ਠੀਕ ਤਰਾਂ ਬੰਦ ਹੋ ਜਾਂਦਾ ਹੈ।

flash-plugin ਰੀ-ਬੇਸ

flash-plugin ਪੈਕੇਜ ਨੂੰ ਵਰਜਨ 10.0.12.36 ਤੱਕ ਰੀ-ਬੇਸ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਕਈ ਸਕਿਊਰਿਟੀ ਫਿਕਸ ਹਨ ਜੋ ਇੱਕ ਪਿੱਛਲੇ flash-plugin ASYNC ਅੱਪਡੇਟ ਵਿੱਚ ਸ਼ਾਮਿਲ ਸਨ। ਅੱਗੇ, ਇਸ ਅੱਪਡੇਟ ਪਲੱਗਇਨ ਵਿੱਚ ਅਡੋਬ ਫਲੈਸ਼ ਪਲੇਅਰ 10 ਸ਼ਾਮਿਲ ਹੈ, ਜਿਸ ਵਿੱਚ ਹੇਠਲੇ ਬੱਗ ਫਿਕਸ ਅਤੇ ਵਿਸ਼ੇਸ਼ਤਾ ਸੋਧਾਂ ਹਨ:

  • ਲੀਨਕਸ ਪਲੇਟਫਾਰਮਾਂ ਉੱਪਰ ਸਾਊਂਡ ਆਊਟਪੁੱਟ ਵਿੱਚ ਰੇਸ ਕੰਡੀਸ਼ਨ ਫਿਕਸ ਕਰਕੇ ਸਥਿਰਤਾ ਸੋਧ ਕੀਤੀ ਗਈ ਹੈ।

  • ਕਸਟਮ ਫਿਲਟਰਾਂ ਅਤੇ ਪ੍ਰਭਾਵਾਂ ਲਈ ਨਵਾਂ ਸਹਿਯੋਗ, ਨੇਟਿਵ 3D ਟਰਾਂਸਫਰਮੇਸ਼ਨ ਅਤੇ ਐਨੀਮੇਸ਼ਨ, ਤਕਨੀਕੀ ਆਡੀਓ ਪਰੋਸੈਸਿੰਗ, ਇੱਕ ਨਵਾਂ, ਵਧੇਰੇ ਫਲੈਕਸੀਬਲ ਪਾਠ ਇੰਜਣ, ਅਤੇ GPU ਹਾਰਡਵੇਅਰ ਐਕਸੈੱਲਰੇਸ਼ਨ।

ਇਸ ਅੱਪਡੇਟ ਬਾਰੇ ਵਧੇਰੇ ਜਾਣਕਾਰੀ ਲਈ, ਹੇਠਲੇ ਸੰਬੰਧ ਤੇ ਅਡੋਬ ਫਲੈਸ਼ ਪਲੇਅਰ 10 ਜਾਰੀ ਸੂਚਨਾ ਵੇਖੋ:

http://www.adobe.com/support/documentation/en/flashplayer/10/Flash_Player_10_Release_Notes.pdf

gdb ਰੀਬੇਸ

gdb ਨੂੰ ਵਰਜਨ 6.8 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਵਿੱਚ ਕਈ ਅੱਪਸਟਰੀਮ ਵਿਸ਼ੇਸ਼ਤਾ ਅੱਪਡੇਟ ਅਤੇ ਬੱਗ ਫਿਕਸ ਦਿੱਤੇ ਗਏ ਹਨ, ਜਿਵੇਂ ਕਿ: C++ ਟੈਂਪਲਿਟ, ਕੰਸਟਰੱਕਟਰ ਅਤੇ ਇਨਲਾਈਨ ਫੰਕਸ਼ਨਾਂ ਵਿੱਚ ਬਰੇਕ-ਪੁਆਂਇਟ ਲਈ ਸਹਿਯੋਗ।

ਇਸ ਰੀਲੀਜ਼ ਵਿੱਚ ਦਿੱਤੇ gdb ਅੱਪਡੇਟਾਂ ਬਾਰੇ ਵਧੇਰੇ ਜਾਣਕਾਰੀ ਲਈ, http://sourceware.org/cgi-bin/cvsweb.cgi/src/gdb/NEWS?rev=1.259.2.1&cvsroot=src ਵੇਖੋ।

AMD Family10h ਪਰੌਸੈੱਸਰਾਂ ਉੱਪਰ ਜਾਣ-ਪਛਾਣ ਅਧਾਰਿਤ ਜਾਣਕਾਰੀ

AMD ਫੈਮਿਲੀ10h ਪਰੋਸੈੱਸਰਾਂ ਲਈ ਨਵਾਂ ਹਾਰਡਵੇਅਰ ਪਰੋਫਾਈਲਿੰਗ ਸਹਿਯੋਗ Red Hat Enterprise Linux 5.3 ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹ ਨਵਾਂ AMD CPUs ਇੰਸਟਰੱਕਸ਼ਨ ਅਧਾਰਿਤ ਸੈਂਪਲਿੰਗ (IBS) ਨੂੰ ਸਹਿਯੋਗ ਦਿੰਦੇ ਹਨ। IBS ਸਹਿਯੋਗ ਲਈ oProfile ਡਰਾਈਵਰ ਵਿੱਚ ਤਬਦੀਲੀ ਕਰਨ ਦੀ ਲੋੜ ਹੈ ਤਾਂ ਜੋ ਇਹ ਜਾਣਕਾਰੀ ਇਕੱਠੀ ਕੀਤੀ ਜਾ ਸਕੇ ਅਤੇ ਇਹਨਾਂ ਵਿਸ਼ੇਸ਼ਤਾਵਾਂ ਨਾਲ ਸੰਬੰਧਿਤ ਨਵੇਂ ਮਾਡਲ ਸਪੈਸਿਫਿਕ ਰਜਿਸਟਰ (MSRs) ਨੂੰ ਸ਼ੁਰੂ ਕੀਤਾ ਜਾ ਸਕੇ।

ਇਸ ਅੱਪਡੇਟ ਨਾਲ ਪ੍ਰਤੀ CPU ਬਫਰ ਅਤੇ oProfile ਡਰਾਈਵਰ ਦੇ ਘਟਨਾ ਬਫਰ ਵਿੱਚ IBS_FETCH ਅਤੇ IBS_OP ਪਰੋਫਾਈਲਿੰਗ ਸੈਂਪਲਿੰਗ ਸ਼ਾਮਿਲ ਕੀਤੀ ਗਈ ਹੈ। ਨਵੀਆਂ ਕੰਟਰੋਲ ਐਂਟਰੀਆਂ ਵੀ /dev/oprofile ਵਿੱਛ ਸ਼ਾਮਿਲ ਕੀਤੀਆਂ ਗਈਆਂ ਹਨ ਜੋ IBS ਸੈਂਪਲਿੰਗ ਨੂੰ ਕੰਟਰੋਲ ਕਰਦੀਆਂ ਹਨ। ਇਹ ਤਬਦੀਲੀਆਂ ਡਰਾਈਵਰ ਦੇ ਪਿਛਲੇ ਸਿਰਫ PMC ਵਰਜਨ ਨਾਲ ਅਨੁਕੂਲ ਹਨ, ਅਤੇ ਇਸ ਨਵੇਂ ਡਾਟੇ ਨੂੰ ਵਰਤਣ ਲਈ ਇੱਕ ਵੱਖਰਾ ਪੈਚ oProfile 0.9.3 ਲਈ ਉਪਲੱਬਧ ਹੈ।

IBS ਬਾਰੇ ਵਧੇਰੇ ਜਾਣਕਾਰੀ ਲਈ: ਜਾਣ-ਪਛਾਣ ਅਧਾਰਿਤ ਜਾਣਕਾਰੀ: AMD ਫੈਮਿਲੀ 10h ਪਰੋਸੈੱਸਰਾਂ ਲਈ ਇੱਕ ਨਵੀਂ ਕਾਰਜਕੁਸ਼ਲਤਾ ਪੜਚੋਲ ਤਕਨੀਕ, ਨਵੰਬਰ 19, 2007

Squid ਰੀ-ਬੇਸ

Squid ਨੂੰ ਆਖਰੀ ਸਥਿਰ ਅੱਪਸਟਰੀਮ ਵਰਜਨ (STABLE21) ਤੱਕ ਰੀ-ਬੇਸ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਕਈ ਬੱਗ ਹਨ, ਜਿਵੇਂ ਕਿ:

  • squid init ਸਕਰਿਪਟ ਹਮੇਸ਼ਾਂ ਗਲਤੀ ਨਾਲ 0 ਦਾ ਕੋਡ ਦਿੰਦੀ ਸੀ। ਇਹ ਬੱਗ ਹੁਣ ਫਿਕਸ ਕੀਤਾ ਗਿਆ ਹੈ, squid ਨੂੰ ਹੁਣ ਲੀਨਕਸ ਮਿਆਰ ਅਧਾਰ ਬਣਾਇਆ ਗਿਆ ਹੈ।

  • refresh_stale_hit ਡਾਇਰੈਕਟਿਵ ਵਰਤਣ ਨਾਲ ਗਲਤੀ ਸੁਨੇਹਾ Clock going backwards ਆਉਂਦਾ ਹੈ ਜੋ squid ਲਾਗ ਫਾਇਲ ਵਿੱਚ ਦਿਸਦਾ ਹੈ।

  • squid ਇੰਸਟਾਲੇਸ਼ਨ ਕਾਰਜ /usr/local/squid ਡਾਇਰੈਕਟਰੀ ਦੀ ਮਾਲਕੀਅਤ ਠੀਕ ਤਰਾਂ ਨਿਰਧਾਰਤ ਨਹੀਂ ਕਰਦਾ ਸੀ। ਇਸ ਰੀਲੀਜ਼ ਨਾਲ, ਉਪਭੋਗੀ squid ਹੁਣ /usr/local/squid ਦਾ ਮੂਲ ਮਾਲਕ ਹੈ।

  • squid ਜਦੋਂ hash_lookup() ਨੂੰ ਵਰਤਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਹ signal 6 ਨਾਲ ਬੰਦ ਹੋ ਜਾਂਦਾ ਹੈ।

  • squid_unix_group ਵਰਤਣ ਨਾਲ squid ਕਰੈਸ਼ ਹੋ ਸਕਦਾ ਹੈ।

ਅਪਾਚੇ ਵਿੱਚ ਘਟਨਾ ਮਲਟੀ-ਪਰੌਸੈੱਸਿੰਗ ਮਾਡਲ

httpd, ਅਪਾਚੇ HTTP ਸਰਵਰ ਪੈਕੇਜ, ਵਿੱਚ ਹੁਣ ਤਜ਼ਰਬੇਕਾਰ ਈਵੈਂਟ ਮਲਟੀ-ਪਰੋਸੈੱਸਿੰਗ ਮਾਡਲ (MPM) ਸ਼ਾਮਿਲ ਕੀਤਾ ਗਿਆ ਹੈ। ਇਹ MPM ਸੰਬੰਧਿਤ ਥਰਿੱਡ ਵਰਤ ਕੇ ਕਾਰਜਕੁਸ਼ਲਤਾ ਵਧਾਉਂਦਾ ਹੈ ਜਿਸ ਨਾਲ ਕੁਨੈਕਸ਼ਨਾਂ ਨੂੰ ਜਾਰੀ ਰੱਖਣ ਵਿੱਚ ਮਦਦ ਮਿਲਦੀ ਹੈ।

ਆਡਿਟ ਅੱਪਡੇਟ

ਆਡਿਟ ਪੈਕੇਜ ਵਿੱਚ ਕਰਨਲ ਵਿੱਚ ਆਡਿਟ ਸਬ-ਸਿਸਟਮ ਦੁਆਰਾ ਬਣਾਏ ਆਡਿਟ ਰਿਕਾਰਡ ਸਟੋਰ ਕਰਨ ਅਤੇ ਖੋਜਣ ਲਈ ਉਪਭੋਗੀ-ਸਪੇਸ ਸਹੂਲਤਾਂ ਸ਼ਾਮਿਲ ਹਨ। ਆਡਿਟ ਪੈਕੇਜ ਨੂੰ ਨਵੇਂ ਅੱਪਸਟਰੀਮ ਵਰਜਨ 1.7.7 ਤੱਕ ਅੱਪਡੇਟ ਕੀਤਾ ਗਿਆ ਹੈ, ਜੋ ਪਿਛਲੇ ਆਡਿਟ ਪੈਕੇਜਾਂ ਦੀਆਂ ਸੋਧਾਂ ਅਤੇ ਬੱਗ ਦੋਨੋਂ ਦਿੱਤੇ ਗਏ ਹਨ।

ਇਹ ਅੱਪਡੇਟ ਕੀਤੇ ਆਡਿਟ ਪੈਕੇਜਾਂ ਵਿੱਚ ਹੇਠਲੀਆਂ ਸੋਧਾਂ ਹਨ:

  • ਆਡਿਟ ਸਿਸਟਮ ਹੁਣ ਰਿਮੋਟ ਲਾਗਿੰਗ ਕਰ ਸਕਦਾ ਹੈ।

  • auditctl ਸਹੂਲਤ ਹੁਣ ਮਲਟੀਪਲ ਕੁੰਜੀਆਂ ਨੂੰ ਆਡਿਟ ਨਿਯਮਾਂ ਵਿੱਚ ਸਹਿਯੋਗ ਦਿੰਦੀ ਹੈ।

  • ਇੱਕ ਸਧਾਰਨ STIG ਨਿਯਮ ਫਾਇਲ (stig.rules) ਇਹਨਾਂ ਅੱਪਡੇਟ ਪੈਕੇਜਾਂ ਵਿੱਚ ਉਦਾਹਰਨ ਦੇ ਤੌਰ ਤੇ ਦਿੱਤੀ ਗਈ ਹੈ ਜਿਸ ਵਿੱਚ auditctl ਨਿਯਮ ਹੁੰਦੇ ਹਨ ਜੋ ਲੋਡ ਕੀਤੇ ਜਾਂਦੇ ਹਨ ਜਦੋਂ init ਸਕਰਿਪਟਾਂ ਦੁਆਰਾ ਆਡਿਟ ਡੈਮਨ ਚਾਲੂ ਕੀਤਾ ਜਾਂਦਾ ਹੈ।

  • ਇੱਕ ਨਵੀਂ ਸਹੂਲਤ, ausyscall, ਸ਼ਾਮਿਲ ਕੀਤੀ ਗਈ ਹੈ ਜਿਸ ਦਾ ਉਦੇਸ਼ syscall ਨਾਂ ਅਤੇ ਨੰਬਰ ਜਾਣਕਾਰੀ ਨੂੰ ਕਰਾਸ-ਰੈਫਰੈਂਸ ਕਰਨਾ ਹੈ।

  • aureport ਹੁਣ ਆਡਿਟ ਘਟਨਾਵਾਂ ਵਿੱਚ ਵੇਖੀਆਂ ਕੁੰਜੀਆਂ ਬਾਰੇ ਰਿਪੋਰਟ ਦਿੰਦਾ ਹੈ।

  • ausearch ਅਤੇ aureport ਪਰੋਗਰਾਮਾਂ ਲਈ ਘਟਨਾ ਲਾਗ ਪਾਰਸਿੰਗ ਦੀ ਸੋਧ ਕੀਤੀ ਗਈ ਹੈ।

libgomp ਰੀ-ਬੇਸ

libgomp ਨੂੰ ਵਰਜਨ 4.3.2-7.el5 ਤੱਕ ਰੀ-ਬੇਸ ਕੀਤਾ ਗਿਆ ਹੈ। ਰੀ-ਬੇਸ ਕਰਨ ਨਾਲ OpenMP ਕਾਰਜਕੁਸ਼ਲਤਾ ਵਧਦੀ ਹੈ ਅਤੇ OpenMP ਵਰਜਨ 3.0 ਲਈ ਸਹਿਯੋਗ ਮਿਲਦਾ ਹੈ ਜਦੋਂ gcc43 ਕੰਪਾਈਲਰ ਨਾਲ ਵਰਤਿਆ ਜਾਂਦਾ ਹੈ।

iSCSI ਟਾਰਗਿਟ ਸਮਰੱਥਾ

iSCSI ਟਾਰਗਿਟ ਸਮਰੱਥਾ, ਜੋ ਲੀਨਕਸ ਟਾਰਗਿਟ (tgt) ਫਰੇਮਵਰਕ ਤੌਰ ਤੇ ਦਿੱਤੀ ਗਈ ਸੀ, ਨੂੰ ਤਕਨੀਕੀ ਜਾਣਕਾਰੀ ਤੌਰ ਤੇ ਸ਼ਾਮਿਲ ਕੀਤਾ ਗਿਆ ਹੈ ਤਾਂ ਜੋ Red Hat Enterprise Linux 5.3 ਵਿੱਚ ਪੂਰਾ ਸਹਿਯੋਗ ਦਿੱਤਾ ਜਾ ਸਕੇ। ਲੀਨਕਸ ਟਾਰਗਿਟ ਫਰੇਮਵਰਕ ਇੱਕ ਸਿਸਟਮ ਨੂੰ ਬਲਾਕ-ਲੈਵਲ SCSI ਸਟੋਰੇਜ਼ ਦੁਆਰਾ ਹੋਰ ਸਿਸਟਮਾਂ ਦੀ ਸਰਵਿਸ ਕਰਨ ਲਈ ਮਨਜੂਰੀ ਦਿੰਦਾ ਹੈ ਜਿਨਾਂ ਉੱਪਰ SCSI initiator ਲੱਗੇ ਹਨ।ਇਹ ਸਮਰੱਥਾ ਪਹਿਲਾਂ ਲੀਨਕਸ iSCSI ਟਾਰਗਿਟ ਤੌਰ ਤੇ ਸ਼ਾਮਿਲ ਕੀਤੀ ਗਈ ਸੀ, ਜੋ ਇੱਕ ਨੈੱਟਵਰਕ ਤੇ ਕਿਸੇ ਵੀ iSCSI initiator ਨੂੰ ਸਰਵਿਸ ਦਿੰਦੀ ਸੀ।

iSCSI ਟਾਰਗਿਟ ਸੈੱਟ ਕਰਨ ਲਈ, scsi-target-utils RPM ਇੰਸਟਾਲ ਕਰੋ ਅਤੇ ਇਹ ਹਦਾਇਤਾ ਵੇਖੋ: /usr/share/doc/scsi-target-utils-[version]/README ਅਤੇ /usr/share/doc/scsi-target-utils-[version]/README.iscsi

3. ਡਰਾਈਵਰ ਅੱਪਡੇਟ

3.1. ਸਭ ਢਾਂਚੇ

ਆਮ ਡਰਾਈਵਰ/ਪਲੇਟਫਾਰਮ ਅੱਪਡੇਟ
  • ALSA ਵਿੱਚ Intel ਹਾਈ ਡੈਫੀਨੇਸ਼ਨ ਆਡੀਓ ਡਰਾਈਵਰ ਅੱਪਡੇਟ ਕੀਤਾ ਗਿਆ ਹੈ।

  • AMD ATI ਚਿੱਪਸੈੱਟ ਉੱਪਰ ਹਾਈ-ਡੈਫੀਨੇਸ਼ਨ ਮਲਟੀਮੀਡੀਆ ਇੰਟਰਫੇਸ (HDMI) ਆਡੀਓ ਸਹਿਯੋਗ ਅੱਪਡੇਟ ਕੀਤਾ ਗਿਆ ਹੈ।

  • ਹੇਠਲੇ Wacom ਗਰਾਫਿਕਸ ਟੈਬਲਿਟ ਹੁਣ linuxwacom ਡਰਾਈਵਰਾਂ ਦੁਆਰਾ ਸਹਿਯੋਗੀ ਹਨ:

    • Cintiq 20WSX

    • Intuos3 4x6

  • Emulex ਫਾਈਬਰ ਚੈਨਲ ਹੋਸਟ ਬੱਸ ਅਡਾਪਟਰ ਲਈ lpfc ਡਰਾਈਵਰ ਨੂੰ ਵਰਜਨ 8.2.0.33.2p ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਵਿੱਚ ਕਈ ਅੱਪਸਟਰੀਮ ਤਬਦੀਲੀਆਂ ਹਨ, ਜਿਵੇਂ ਕਿ:

    • NETLINK_SCSITRANSPORT ਸਾਕਟ ਹੁਣ ਵਰਤੀ ਜਾਂਦੀ ਹੈ

    • ਨਾ-ਸ਼ੁਰੂ ਕੀਤੀ ਨੋਡ ਪਹੁੰਚ ਬੰਦ ਕੀਤੀ ਗਈ ਹੈ।

    • ਇੱਕ ਬੱਗ ਫਿਕਸ ਕੀਤਾ ਗਿਆ ਹੈ ਜਿਸ ਕਰਕੇ echotest ਫੇਲ ਹੁੰਦਾ ਸੀ ਜਦੋਂ NPIV ਯੋਗ ਕੀਤੀ ਜਾਂਦੀ ਸੀ।

    • fcauthd 1.19 ਲਈ ਹੁਣ ਫਾਈਬਰ ਚੈਨਲ ਪ੍ਰਮਾਣਿਕਤਾ ਦੀ ਲੋੜ ਹੁੰਦੀ ਹੈ।

  • dm-multipath ਵਿੱਚ ਹੁਣ IBM DS4000 ਲਈ ਇਨਬਾਕਸ ਸਹਿਯੋਗ ਹੈ।

  • ixgbe ਡਰਾਈਵਰ ਹੁਣ 82598AT ਦੋਹਰਾ-ਪੋਰਟ ਅਡਾਪਟਰ ਅਤੇ 82598 CX4 ਅਡਾਪਟਰ ਨੂੰ ਸਹਿਯੋਗ ਦਿੰਦਾ ਹੈ।

  • jsm ਡਰਾਈਵਰ ਅੱਪਡੇਟ ਕੀਤਾ ਗਿਆ ਹੈ ਤਾਂ ਜੋ Digi Neo PCI Express 4 HiProfile I/O ਅਡਾਪਟਰਾਂ ਲਈ ਸਹਿਯੋਗ ਸ਼ਾਮਿਲ ਕੀਤਾ ਜਾ ਸਕੇ।

  • hp-ilo: ਡਰਾਈਵਰ ਸ਼ਾਮਿਲ ਕੀਤਾ ਗਿਆ ਹੈ, ਜੋ HP Integrated Lights Out (iLO) ਤਕਨੀਕ ਲਈ ਸਹਿਯੋਗ ਦਿੰਦਾ ਹੈ।

  • radeon_tp ਡਰਾਈਵਰ ਹੁਣ ਇਸ ਰੀਲੀਜ਼ ਵਿੱਚ ਪੂਰੀ ਤਰਾਂ ਸਹਿਯੋਗੀ ਹੈ। ਇਹ ਡਰਾਈਵਰ ATI R500/R600 ਚਿੱਪਸੈੱਟ ਨੂੰ ਯੋਗ ਕਰਦਾ ਹੈ।

    ਇਸ ਡਰਾਈਵਰ ਵਿੱਚ ਹੇਠਲੀਆਂ ਵਿਸ਼ੇਸ਼ਤਾਵਾਂ ਹਨ:

    • R500/R600 ਚਿੱਪਸੈੱਟ ਉੱਪਰ ਮੋਡ-ਸੈੱਟ ਕਰ ਰਿਹਾ ਹੈ

    • R500 ਚਿੱਪਸੈੱਟ ਉੱਪਰ 2D ਪ੍ਰਵੇਗ

    • R600 ਚਿੱਪਸੈੱਟ ਉੱਪਰ ਸ਼ੈਡੋ ਫਰੇਮਬਫਰ ਪ੍ਰਵੇਗ

  • powernow-k8 ਡਰਾਈਵਰ ਹੁਣ ਇਸ ਰੀਲੀਜ਼ ਵਿੱਚ ਲੋਡ ਹੋਣ-ਯੋਗ ਮੈਡਿਊਲ ਤੌਰ ਤੇ ਸ਼ਆਮਿਲ ਕੀਤਾ ਗਿਆ ਹੈ। ਇਸ ਨਾਲ ਪਤਾ ਚੱਲਦਾ ਹੈ ਕਿ ਮੌਜੂਦਾ ਫਰੇਮਵਰਕ (ਜਿਵੇਂ ਕਿ Red Hat ਡਰਾਈਵ ਅੱਪਡੇਟ ਮਾਡਲ ਅਤੇ Dell DKMS) ਹੁਣ ਉਪਭੋਗੀਆਂ ਨੂੰ powernow-k8 ਡਰਾਈਵਰ ਅੱਪਡੇਟ ਦਿੰਦੇ ਹਨ ਕਿਉਂਕਿ ਇਹਨਾਂ ਦੀ ਲੋੜ ਤੋਂ ਬਿਨਾਂ RPM ਪੈਕੇਜ ਕਰਨਲ ਨੂੰ ਅੱਪਗਰੇਡ ਕਰਦੇ ਹਨ।

  • ਇਸ ਰੀਲੀਜ਼ ਲਈ, Red Hat pnm2ppa ਨੂੰ ਮੁੜ-ਸ਼ਾਮਿਲ ਕਰ ਰਿਹਾ ਹੈ ਤਾਂ ਜੋ ਪੁਰਾਣੇ ਪ੍ਰਿੰਟਰਾਂ ਨੂੰ ਸਹਿਯੋਗ ਦਿੱਤਾ ਜਾ ਸਕੇ। ਯਾਦ ਰੱਖੋ, ਇੱਥੋਂ ਤੱਕ ਕਿ, ਇਹ ਸਹਿਯੋਗ ਛੱਡਿਆ ਗਿਆ ਹੈ ਅਤੇ ਆਉਣ ਵਾਲੇ ਮੁੱਖ ਰੀਲੀਜ਼ਾਂ ਵਿੱਚ ਜਾਰੀ ਨਹੀਂ ਹੋਵੇਗਾ।

  • ccid ਡਰਾਈਵਰ ਨੂੰ USB ਸਮਾਰਟਕਾਰਡ ਕੀਬੋਰਡਾਂ ਦੇ ਸਹਿਯੋਗ ਲਈ ਮੁੜ-ਬਣਾਇਆ ਗਿਆ ਹੈ।

  • USB ਵੀਡੀਓ ਜੰਤਰਾਂ ਲਈ uvcvideo ਡਰਾਈਵਰਾਂ ਨੂੰ Red Hat Enterprise Linux 5.3 ਵਿਚਲੇ ਕਰਨਲ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਨੈੱਟਵਰਕ
  • ਬਰਾਡਕਾਮ NetXtreme II ਨੈੱਟਵਰਕ ਕਾਰਡਾਂ ਲਈ bnx2 ਡਰਾਈਵਰ ਨੂੰ ਵਰਜਨ 1.7.9 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਕੰਟਰੋਲਰਾਂ ਉੱਪਰ ਈਥਰਨੈੱਟ ਰਿੰਗ ਬਫਰ ਚੋਣ ਦਾ ਹੱਲ ਕੀਤਾ ਗਿਆ ਹੈ ਜੋ bnx2 ਨੂੰ ਇੱਕ ਬੱਗ ਫਿਕਸ ਕਰਨ ਲਈ ਵਰਤਦੀ ਸੀ ਜੋ ਸਿਸਟਮ ਨੂੰਬ ੂਟ ਸਮੇਂ ਲਟਕਾ ਦਿੰਦਾ ਸੀ।

  • Intel PRO/1000 ਈਥਰਨੈੱਟ ਜੰਤਰਾਂ ਲਈ e1000e ਡਰਾਈਵਰ ਨੂੰ ਵਰਜਨ 0.3.3.3-k2 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਨਾਲ, ਸਹਿਯੋਗੀ ਜੰਤਰਾਂ ਦੇ EEPROM ਅਤੇ NVM ਹੁਣ ਲਿਖੇ ਨਹੀਂ ਜਾ ਸਕਦੇ।

  • igb: Intel Gigabit ਈਥਰਨੈੱਟ ਅਡਾਪਟਰਾਂ ਲਈ ਡਰਾਈਵਰ ਨੂੰ ਵਰਜਨ 1.2.45-k2 ਵੱਲ ਅੱਪਡੇਟ ਕੀਤਾ ਗਿਆ ਹੈ, 82576 ਅਧਾਰਿਤ ਜੰਤਰਾਂ ਲਈ ਸਹਿਯੋਗ ਸ਼ਾਮਲਿ ਕੀਤਾ ਗਿਆ ਹੈ।

  • Intel(R) 10 Gigabit PCI ਐਕਸਪਰੈੱਸ ਨੈੱਟਵਰਕ ਜੰਤਰਾਂ ਲਈ ixgbe ਡਰਾਈਵਰ ਨੂੰ ਵਰਜਨ 1.3.18-k4 ਤੱਕ ਅੱਪਡੇਟ ਕੀਤਾ ਗਿਆ ਹੈ।

  • niu ਡਰਾਈਵਰ Red Hat Enterprise Linux 5.3 ਵਿੱਚ ਸ਼ਾਮਿਲ ਕੀਤਾ ਗਿਆ ਹੈ, ਜਿਸ ਨਾਲ 10Gbps ਈਥਰਨੈੱਟ ਜੰਤਰਾਂ ਨੂੰ Sun CP3220 ਸਿਸਟਮਾਂ ਉੱਪਰ ਸਹਿਯੋਗ ਦਿੱਤਾ ਗਿਆ ਹੈ।

  • Intel PRO ਵਾਇਰਲੈੱਸ ਜੰਤਰਾਂ ਲਈ ipw2100 ਅਤੇ ipw2200 ਡਰਾਈਵਰ ਲੀਨਕਸ ਕਰਨਲ 2.6.25 ਤੋਂ Red Hat Enterprise Linux 5.3 ਵਿੱਚ ਬੈਕਪੋਰਟ ਕੀਤਾ ਗਿਆ ਹੈ।

  • ਬਰਾਡਕਾਮ ਵਾਇਰਲੈੱਸ ਜੰਤਰਾਂ ਲਈ bcm43xx ਡਰਾਈਵਰ ਲੀਨਕਸ ਕਰਨਲ 2.6.25 ਤੋਂ Red Hat Enterprise Linux 5.3 ਵਿੱਚ ਬੈਕਪੋਰਟ ਕੀਤਾ ਗਿਆ ਹੈ।

  • ਵਾਇਰਲੈੱਸ ਜੰਤਰਾਂ ਲਈ bcm43xx ਸਹਿਯੋਗੀ ਹਿੱਸਾ ਲੀਨਕਸ ਕਰਨਲ 2.6.25 ਤੋਂ Red Hat Enterprise Linux 5.3 ਵਿੱਚ ਬੈਕਪੋਰਟ ਕੀਤਾ ਗਿਆ ਹੈ।

  • ZyDas ਵਾਇਰਲੈੱਸ ਜੰਤਰਾਂ ਲਈ zd1211rw ਡਰਾਈਵਰ ਅੱਪਲੋਡ ਕੀਤਾ ਗਿਆ ਹੈ ਤਾਂ ਜੋ ਲੀਨਕਸ 2.6.25 ਤੋਂ ਪਹਿਲੇ non-mac80211 ਵਰਜਨ ਨਾਲ ਮੇਲ ਖਾ ਸਕੇ।

  • iwlwifi ਡਰਾਈਵਰ ਨੂੰ ਵਰਜਨ 2.6.26 ਤੋਂ ਅੱਪਡੇਟ ਕੀਤਾ ਗਿਆ ਹੈ, iwl4965 ਜੰਤਰਾਂ ਲਈ 802.11n ਸਹਿਯੋਗ ਸ਼ਾਮਿਲ ਕੀਤਾ ਗਿਆ ਹੈ। ਡਰਾਈਵਰ ਦੇ post-2.6.26 ਵਰਜਨ ਵਿਚਲੇ ਕਈ ਬੱਗ ਫਿਕਸ ਬੈਕਪੋਰਟਡ ਡਰਾਈਵਰ ਵਿੱਚ ਸ਼ਾਮਿਲ ਕੀਤੇ ਗਏ ਹਨ।

  • Myricom Myri-10G ਈਥਰਨੈੱਟ ਲਈ myri10ge ਡਰਾਈਵਰ ਨੂੰ ਵਰਜਨ 1.3.2-1.269 ਵੱਲ ਅੱਪਡੇਟ ਕੀਤਾ ਗਿਆ ਹੈ।

  • NetXen ਨੈੱਟਵਰਕ ਕਾਰਡਾਂ ਲਈ netxen ਡਰਾਈਵਰ ਨੂੰ ਵਰਜਨ 3.4.18 ਤੱਕ ਅੱਪਡੇਟ ਕੀਤਾ ਗਿਆ ਹੈ।

  • ਬਰਾਡਕਾਮ ਐਵਰੈਸਟ ਨੈੱਟਵਰਕ ਜੰਤਰਾਂ ਲਈ bnx2x ਡਰਾਈਵਰ ਨੂੰ ਵਰਜਨ 1.45.23 ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਕਿ 57711 ਹਾਰਡਵੇਅਰ ਨੂੰ ਸਹਿਯੋਗ ਮਿਲ ਸਕੇ।

  • forcedeth-msi ਡਰਾਈਵਰ ਨੂੰ ਇੱਕ ਬੱਗ ਫਿਕਸ ਕਰਨ ਲਈ ਅੱਪਡੇਟ ਕੀਤਾ ਗਿਆ ਹੈ ਜੋ ਸਹੀ ਲਿੰਕ ਖੋਜ ਵਿੱਚ ਰੁਕਾਵਟ ਪਾਉਂਦਾ ਸੀ।

  • Atheros ਵਾਇਰਲੈੱਸ ਜੰਤਰਾਂ ਲਈ ath5k ਡਰਾਈਵਰ ਲੀਨਕਸ ਕਰਨਲ 2.6.26 ਤੋਂ Red Hat Enterprise Linux 5.3 ਵਿੱਚ ਬੈਕਪੋਰਟ ਕੀਤਾ ਗਿਆ ਹੈ।

  • Ralink ਵਾਇਰਲੈੱਸ ਜੰਤਰਾਂ ਲਈ rt2x00 ਡਰਾਈਵਰ ਲੀਨਕਸ ਕਰਨਲ 2.6.26 ਤੋਂ Red Hat Enterprise Linux 5.3 ਵਿੱਚ ਬੈਕਪੋਰਟ ਕੀਤਾ ਗਿਆ ਹੈ।

  • Realtek ਵਾਇਰਲੈੱਸ ਜੰਤਰਾਂ ਲਈ rtl8180 ਅਤੇ rtl8187 ਡਰਾਈਵਰ ਲੀਨਕਸ ਕਰਨਲ 2.6.26 ਤੋਂ Red Hat Enterprise Linux 5.3 ਵਿੱਚ ਬੈਕਪੋਰਟ ਕੀਤਾ ਗਿਆ ਹੈ।

  • cxgb3: ਡਰਾਈਵਰ (ਸੰਬੰਧਿਤ ਫਰਮਵੇਅਰ ਸਮੇਤ) ਹੁਣ ਇਸ ਰੀਲਜ਼ ਵਿੱਚ ਸ਼ਾਮਿਲ ਹੈ। ਇਹ ਡਰਾਈਵਰ Chelsio RDMA 10Gb PCI-E ਈਥਰਨੈੱਟ ਅਡਾਪਟਰ ਨੂੰ ਸਹਿਯੋਗ ਦਿੰਦਾ ਹੈ।

ਸਟੋਰੇਜ਼
  • 3w-xxxx: 3ware SATA RAID ਕੰਟਰੋਲਰਾਂ ਲਈ ਡਰਾਈਵਰ ਨੂੰ ਵਰਜਨ 1.26.03 ਤੱਕ ਅੱਪਡੇਟ ਕੀਤਾ ਗਿਆ ਹੈ। ਇਹ ਕਈ ਅੱਪਸਟਰੀਮ ਤਬਦੀਲੀਆਂ ਕਰਦਾ ਹੈ, ਜਿਵੇਂ ਕਿ:

    • ਇੱਕ ਬੱਗ ਹੱਲ ਕੀਤਾ ਗਿਆ ਹੈ ਜੋ 3ware 7000 ਜਾਂ 8000 ਸੀਰੀਜ਼ ਕਾਰਡਾਂ ਨੂੰ 2GB ਤੋਂ ਜਿਆਦਾ RAM ਵਾਲੇ ਸਿਸਟਮਾਂ ਉੱਪਰ ਵਰਤਣ ਸਮੇਂ ਡਾਟਾ ਖਰਾਬ ਕਰ ਦਿੰਦਾ ਸੀ।

    • ਹੁਣ ਐਨਾਕਾਂਡਾ 64-ਬਿੱਟ ਢਾਂਚੇ ਉੱਪਰ ਲਟਕੇਗਾ ਜਦੋਂ ਇੱਕ ਬੱਗ ਹੱਲ ਕੀਤਾ ਗਿਆ ਹੈ ਜੋ 3ware 8006 ਸੀਰੀਜ਼ ਕਾਰਡਾਂ ਨੂੰ 4GB ਤੋਂ ਜਿਆਦਾ RAM ਵਾਲੇ ਸਿਸਟਮਾਂ ਉੱਪਰ ਵਰਤਣ ਸਮੇਂ ਡਾਟਾ ਖਰਾਬ ਕਰ ਦਿੰਦਾ ਸੀ।

    • irq ਹੈਂਡਲਰ ਹੁਣ ਫਰੀ ਕੀਤਾ ਗਿਆ ਹੈ ਜਦੋਂ __tw_shutdown() ਨੂੰ ਸ਼ੁਰੂ ਕੀਤਾ ਜਾਂਦਾ ਹੈ। ਇਸ ਨਾਲ ਸੰਭਵ null pointer de-reference ਨੂੰ ਬਚਾਉਂਦਾ ਸੀ ਜੇ ਸ਼ੱਟ-ਡਾਊਨ ਦੌਰਾਨ ਇੰਟਰੱਪਟ ਸ਼ੇਅਰ ਕੀਤਾ ਜਾਂਦਾ ਹੈ।

    • ਕੈਸ਼ਿੰਗ ਮੋਡ ਪੇਜ਼ ਲਈ RCD ਬਿੱਟ ਹੁਣ ਚਾਲੂ ਕੀਤੀ ਗਈ ਹੈ।

    • ioctl ਰੀਸੈੱਟ ਅਤੇ scsi ਰੀਸੈੱਟ ਹੁਣ ਕ੍ਰਮਬੱਧ ਕੀਤੇ ਹਨ ਤੇ ਪ੍ਰਤੀਰੋਧ ਨਹੀਂ ਕਰਨਗੇ।

  • 3w-9xxx: ਡਰਾਈਵਰ ਨੂੰ 3ware SATA RAID ਕੰਟਰੋਲਰਾਂ ਲਈ ਵਰਜਨ 2.26.08 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਵਿੱਚ ਕਈ ਅੱਪਸਟਰੀਮ ਤਬਦੀਲੀਆਂ ਹਨ, ਜਿਵੇਂ ਕਿ:

    • pci_unmap_single() ਕਾਲ ਹੁਣ 4GB ਤੋਂ ਜਿਆਦਾ RAM ਵਾਲੇ ਸਿਸਟਮਾਂ ਉੱਪਰ ਠੀਕ ਕੰਮ ਕਰਦੀ ਹੈ।

    • ਇੱਕ ਬੱਗ ਫਿਕਸ ਕੀਤਾ ਗਿਆ ਹੈ ਜਿਸ ਦੇ ਕਾਰਨ ਲਿਖਣ ਦੀ ਸਮਰੱਥਾ ਘਟਦੀ ਸੀ।

    • DMA ਮਾਲਕ ਸੈਟਿੰਗ ਹੁਣ 32-bit ਤੇ ਆ ਗਈ ਹੈ ਜੇ 64-bit ਫੇਲ ਹੁੰਦੀ ਹੈ।

    • 3ware 9690SA SAS ਕੰਟਰੋਲਰ ਜੰਤਰਾਂ ਲਈ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ।

  • megaraid_sas: ਡਰਾਈਵਰ ਨੂੰ ਵਰਜਨ 4.01-rh1 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਬੱਗ ਫਿਕਸ ਵਿੱਚ ਕਈ ਅੱਪਡੇਟ ਹਨ, ਜਿਵੇਂ ਕਿ:

    • MFI_POLL_TIMEOUT_SECS ਹੁਣ 60 ਸਕਿੰਟ ਹੈ।

    • ਇੱਕ ਬੱਗ ਹੱਲ ਕੀਤਾ ਗਿਆ ਹੈ ਜਿਸ ਨਾਲ ਲਗਾਤਾਰ ਚਿੱਪ ਰੀਸੈੱਟ ਅਤੇ ਫਰੇਮ ਕਾਊਂਟ ਕੈਲਕੂਲੇਸ਼ਨ ਦੌਰਾਨ ਕਮਾਂਡ ਟਾਈਮ-ਆਊਟ ਹੋ ਜਾਂਦੀ ਹੈ।

    • LSI ਜਨਰੇਸ਼ਨ 2 ਕੰਟਰੋਲਰ (0078, 0079) ਲਈ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ।

    • ਫਰਮਵੇਅਰ ਸ਼ੱਟਡਾਊਨ ਦੀ ਸੋਧ ਲਈ ਸ਼ੱਟਡਾਊਨ ਰੂਟੀਨ ਵਿੱਚ DCMD ਨੂੰ ਸ਼ੱਟਡਾਊਨ ਕਰਨ ਲਈ ਕਮਾਂਡ ਸ਼ਾਮਿਲ ਕਰਨ ਲਈ।

    • ਇੱਕ ਬੱਗ ਹੱਲ ਕੀਤਾ ਗਿਆ ਹੈ ਜਿਸ ਕਰਕੇ ਹਾਰਡਵੇਅਰ ਲੀਨਕਸ ਡਰਾਈਵਰ ਵਿੱਚ ਅਚਾਨਕ ਰੁਕਾਵਟ ਆ ਜਾਂਦੀ ਸੀ।

  • SCSI ਜੰਤਰ ਹੈਂਡਲਰ ਢਾਂਚਾ (scsi_dh) ਅੱਪਡੇਟ ਕੀਤੇ ਗਿਆ ਹੈ, ਜਿਸ ਵਿੱਚ ਇਹ ਸੋਧਾਂ ਹਨ:

    • ਇੱਕ ਆਮ ALUA (ਅਸਮਿੱਟਰਿਕ ਲਾਜ਼ੀਕਲ ਯੂਨਿਟ ਐਕਸੈੱਸ) ਹੈਂਡਲਰ ਲਾਗੂ ਕੀਤਾ ਗਿਆ ਹੈ।

    • LSI RDAC SCSI ਅਧਾਰਿਤ ਸਟੋਰੇਜ਼ ਜੰਤਰਾਂ ਲਈ ਸ਼ਾਮਿਲ ਕੀਤਾ ਸਹਿਯੋਗ।

  • QLogic ਫਾਈਬਰ ਚੈਨਲ ਹੋਸਟ ਬੱਸ ਅਡਾਪਟਰ ਲਈ qla2xxx ਡਰਾਈਵਰ ਅੱਪਡੇਟ ਕੀਤਾ ਗਿਆ ਹੈ, ISP84XX ਕਿਸਮ ਦੇ ਕਾਰਡਾਂ ਲਈ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ।

  • ਵਰਚੁਅਲ SCSI (vSCSI) ਜੰਤਰਾਂ ਦੀ ਤੁਲਨਾ ਕਰਨ ਵਾਲੇ ibmvscsi ਡਰਾਈਵਰ ਅੱਪਡੇਟ ਕੀਤੇ ਗਏ ਹਨ, ਜੋ ਵਰਚੁਅਲਾਈਜ਼ਡ ਟੇਪ ਡਰਾਈਵ ਲਈ ਸਹਿਯੋਗ ਦਿੰਦੇ ਹਨ।

  • lpfc: ਡਰਾਈਵਰ ਵਰਜਨ 8.2.0.30 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਕਈ ਤਬਦੀਲੀਆਂ ਹਨ, ਜਿਵੇਂ ਕਿ:

    • PowerPC ਢਾਂਚਿਆਂ ਉੱਪਰ PCI ਅਡਾਪਟਰਾਂ ਲਈ ਸੋਧੀ ਇਨਹਾਂਸਡ ਐਰਰ ਹੈਂਡਲਿੰਗ (EEH)

    • ਸਹਿਯੋਗੀ NPIV ਵਰਚੁਅਲ ਪੋਰਟਾਂ ਦੀ ਗਿਣਤੀ ਵਧਾਈ ਗਈ ਹੈ

    • I/O ਕਤਾਰ ਡੂੰਘਾਈ ਲਈ ਡਰਾਈਵਰ ਲਾਜ਼ਿਕ ਸੋਧਿਆ ਗਿਆ ਹੈ

    • ਈਥਰਨੈੱਟ (FCoE) ਅਡਾਪਟਰਾਂ ਉੱਪਰ ਫਾਈਬਰ ਚੈਨਲ ਦਾ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ

    • ਨਵੇਂ ਹਾਰਡਵੇਅਰ ਲਈ SAN ਤੋਂ ਬੂਟ ਕਰਾਉਣਾ ਹੁਣ ਸਹਿਯੋਗੀ ਹੈ

  • HP ਸਮਾਰਟ ਐਰੇ ਕੰਟਰੋਲਰਾਂ ਲਈ cciss ਡਰਾਈਵਰ ਨੂੰ ਵਰਜਨ 3.6.20-RH2 ਤੱਕ ਅੱਪਡੇਟ ਕੀਤਾ ਹੈ।

4.1. ਸਭ ਢਾਂਚੇ

  • relayfs ਦੀ ਪਹਿਲਾਂ ਬਫਰ ਅਕਾਰ ਸੀਮਾ 64MB ਹੁੰਦੀ ਸੀ। ਇਸ ਅੱਪਡੇਟ ਵਿੱਚ, ਆਨ-ਮੈਮੋਰੀ ਬਫਰਾਂ ਲਈ relayfs ਨੂੰ ਨਿਰਧਾਰਤ ਮੈਮੋਰੀ ਦੀ ਸੀਮਾ 4095MB ਤੱਕ ਵਧਾ ਦਿੱਤੀ ਹੈ। ਇਸ ਨਾਲ SystemTap ਅਤੇ ਹੋਰ ਟਰੇਸਿੰਗ ਸੰਦ ਹੋਰ ਘਟਨਾਵਾਂ ਟਰੇਸ ਕਰ ਸਕਦੇ ਹਨ ਜੋ relayfs ਵਰਤਦੇ ਹਨ।

  • ਡੈੱਲ ਰਿਮੋਟ ਐਕਸੈੱਸ ਕੰਟਰੋਲਰ 4 (DRAC4) ਲਈ ਡਰਾਈਵਰ ਮੌਜੂਦ ਨਹੀਂ ਹੈ। ਇਸ ਦੇ ਸਿੱਟੇ ਵਜੋਂ, ਕੋਈ ਵਰਚੁਅਲ ਜੰਤਰ ਕਰਨਲ ਦੁਆਰਾ ਨਹੀਂ ਲੱਭੇ ਜੋ DRAC4 ਦੁਆਰਾ ਦਿੱਤੇ ਗਏ ਹਨ। ਇਸ ਅੱਪਡੇਟ ਵਿੱਚ, pata_sil680 ਕਰਨਲ ਮੈਡਿਊਲ ਸ਼ਾਮਿਲ ਕੀਤਾ ਗਿਆ ਹੈ ਜੋ ਯੋਗ ਡਰਾਈਵਰ ਦਿੰਦਾ ਹੈ, ਇਸ ਨਾਲ ਇਹ ਮੁੱਦਾ ਹੱਲ ਹੋ ਜਾਂਦਾ ਹੈ।

  • ਰੀਲੇਅ ਇੰਟਰਫੇਸ ਲਈ ਸੁਨੇਹਾ ਬਫਰ ਸਿਰਫ ਆਨਲਾਈਨ CPUs ਲਈ ਨਿਰਧਾਰਤ ਕੀਤਾ ਗਿਆ ਹੈ ਜਦੋਂ relay_open() ਨੂੰ ਕਾਲ ਕੀਤਾ ਜਾਂਦਾ ਹੈ। ਇਸ ਦੇ ਨਤੀਜੇ ਵਜੋਂ, ਜੇ ਇੱਕ ਆਫ-ਲਾਈਨ CPU relay_open() ਕਾਲ ਕਰਨਲ ਤੋਂ ਬਾਅਦ ਚਾਲੂ ਕੀਤਾ ਜਾਂਦਾ ਹੈ, ਤਾਂ ਕਰਨਲ ਪੈਨਿਕ ਹੋ ਸਕਦਾ ਹੈ। ਇਸ ਅੱਪਡੇਟ ਵਿੱਚ, ਇੱਕ ਨਵਾਂ ਸੁਨੇਹਾ ਬਫਰ ਆਰਜੀ ਤੌਰ ਤੇ ਨਿਰਧਾਰਤ ਕੀਤਾ ਜਾਂਦਾ ਹੈ ਜੇ ਕੋਈ ਨਵਾਂ CPUs ਸ਼ਾਮਿਲ ਕੀਤਾ ਜਾਂਦਾ ਹੈ।

  • 8250 ਅਧਾਰਿਤ ਸੀਰੀਅਲ ਪੋਰਟਾਂ ਲਈ ਡਰਾਈਵਰ ਅੱਪਡੇਟ ਕੀਤੇ ਗਏ ਹਨ ਤਾਂ ਜੋ DSR/DTR ਹਾਰਡਵੇਅਰ ਫਲੋ ਕੰਟਰੋਲ ਲਈ ਸਹਿਯੋਗ ਸ਼ਾਮਿਲ ਕੀਤਾ ਜਾ ਸਕੇ।

  • ਡੈੱਲ ਵਾਇਰਲੈੱਸ ਵਾਈਡ ਏਰੀਆ ਨੈੱਟਵਰਕ (WWAN) ਕਾਰਡਾਂ ਲਈ ਸਹਿਯੋਗ ਕਰਨਲ ਵਿੱਚ ਸ਼ਾਮਿਲ ਕੀਤਾ ਗਿਆ ਹੈ। ਜੰਤਰ ਜੋ ਹੁਣ ਸਹਿਯੋਗੀ ਹਨ ਇਸ ਤਰਾਂ ਹਨ:

    • ਡੈੱਲ ਵਾਇਰਲੈੱਸ 5700 ਮੋਬਾਈਲ ਬਰਾਡਬੈਂਡ CDMA/EVDO ਮਿੰਨੀ-ਕਾਰਡ

    • ਡੈੱਲ ਵਾਇਰਲੈੱਸ 5500 ਮੋਬਾਈਲ ਬਰਾਡਬੈਂਡ HSDPA ਮਿੰਨੀ-ਕਾਰਡ

    • ਡੈੱਲ ਵਾਇਰਲੈੱਸ 5505 ਮੋਬਾਈਲ ਬਰਾਡਬੈਂਡ HSDPA ਮਿੰਨੀ-ਕਾਰਡ

    • ਡੈੱਲ ਵਾਇਰਲੈੱਸ 5700 ਮੋਬਾਈਲ ਬਰਾਡਬੈਂਡ CDMA/EVDO ਐਕਸਪਰੈੱਸ-ਕਾਰਡ

    • ਡੈੱਲ ਵਾਇਰਲੈੱਸ 5510 ਮੋਬਾਈਲ ਬਰਾਡਬੈਂਡ HSDPA ਐਕਸਪਰੈੱਸ-ਕਾਰਡ

    • ਡੈੱਲ ਵਾਇਰਲੈੱਸ 5700 ਮੋਬਾਈਲ ਬਰਾਡਬੈਂਡ CDMA/EVDO ਮਿੰਨੀ-ਕਾਰਡ

    • ਡੈੱਲ ਵਾਇਰਲੈੱਸ 5700 ਮੋਬਾਈਲ ਬਰਾਡਬੈਂਡ CDMA/EVDO ਮਿੰਨੀ-ਕਾਰਡ

    • ਡੈੱਲ ਵਾਇਰਲੈੱਸ 5720

    • ਡੈੱਲ ਵਾਇਰਲੈੱਸ HSDPA 5520

    • ਡੈੱਲ ਵਾਇਰਲੈੱਸ HSDPA 5520

    • ਡੈੱਲ ਵਾਇਰਲੈੱਸ 5520 ਵੋਡਾ I ਮੋਬਾਈਲ ਬਰਾਡਬੈਂਡ (3G HSDPA) ਮਿੰਨੀ-ਕਾਰਡ

  • thinkpad_acpi ਕਰਨਲ ਮੈਡਿਊਲ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਨਵੇਂ Thinkpad ਮਾਡਲਾਂ ਲਈ ਸਹਿਯੋਗ ਸ਼ਾਮਿਲ ਕੀਤਾ ਜਾ ਸਕੇ।

  • ਸਾਫਟ ਲਾਕਅੱਪ ਡਿਟੈਕਟਰ ਹੁਣ ਚੇਤਾਵਨੀ ਸੁਨੇਹਾ ਭੇਜਣ ਦੀ ਬਜਾਇ ਇੱਕ ਕਰਨਲ ਪੈਨਿਕ ਨੂੰ ਟਰਿਗਰ ਕਰ ਸਕਦਾ ਹੈ। ਇਸ ਨਾਲ ਉਪਭੋਗੀ ਯੋਗ ਉਦੇਸ਼ ਲਈ ਸਾਫਟ ਲਾਕਅੱਪ ਦੌਰਾਨ ਕਰੈਸ਼ ਡੰਪ ਬਣਾਉਣ ਅਤੇ ਜਾਂਚ ਕਰਨ ਲਈ ਸੰਭਵ ਹੈ।

    ਸਾਫਟ ਲਾਕਅੱਪ ਡਿਟੈਕਟਰ ਨੂੰ ਪੈਨਿਕ ਬਣਾਉਣ ਲਈ ਸੰਰਚਿਤ ਕਰਨ ਵਾਸਤੇ, ਕਰਨਲ ਪੈਰਾਮੀਟਰ soft_lockup ਨੂੰ 1 ਨਿਰਧਾਰਤ ਕਰੋ।ਇਹ ਪੈਰਾਮੀਟਰ ਮੂਲ ਹੀ 0 ਨਿਰਧਾਰਤ ਕੀਤਾ ਹੈ।

  • oprofile ਠੀਕ ਤਰਾਂ ਅਗਲੀ-ਜਨਰੇਸ਼ਨ Intel(R) ਮਾਈਕਰੋਆਰਕੀਟੈਕਚਰ (Nehalem) ਅਧਾਰਿਤ ਪਰੋਸੈੱਸਰਾਂ ਨੂੰ ਨਹੀਂ ਪਛਾਣਦਾ ਹੈ। ਇਸ ਦੇ ਸਿੱਟੇ ਵਜੋਂ, ਕਾਰਜਕੁਸ਼ਲਤਾ ਨਿਗਰਾਨੀ ਯੂਨਿਟ ਨਹੀਂ ਵਰਤਿਆ ਜਾ ਸਕਦਾ ਅਤੇ ਪਰੋਸੈੱਸਰ ਨੂੰ ਟਾਈਨਰ ਇੰਟਰਪਟ ਵਿੰਚ ਭੇਜਿਆ ਜਾਂਦਾ ਹੈ। ਇਸ ਮੁੱਦੇ ਦੇ ਹੱਲ ਲਈ ਕਰਨਲ ਨੂੰ ਅੱਪਡੇਟ ਕੀਤਾ ਗਿਆ ਹੈ।

  • ਅਗਲੀ-ਜਨਰੇਸ਼ਨ Intel ਮਾਈਕਰੋਆਰਕੀਟੈਕਚਰ (Nehalem) ਉੱਪਰ CPU ਪਾਵਰ ਸਟੇਟ, C3 ਲਈ ਕਰਨਲ ਵਿੱਚ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ। C3 ਨੂੰ ਸ਼ਾਮਿਲ ਕਰਨ ਦੀ ਇਹ ਯੋਗਤਾ (ਸਲੀਪ ਸਟੇਟ ਵੀ ਕਹਿੰਦੇ ਹਨ) ਨਾਲ ਵਿਹਲ ਸਮੇਂ CPU ਦੀ ਪਾਵਰ ਕਾਰਕੁਸ਼ਲਤਾ ਨੂੰ ਸੋਧਦੀ ਹੈ।

  • ਪਹਿਲਾਂ, MAX_ARG_PAGES ਸੀਮਾ ਬਹੁਤ ਘੱਟ ਸੀ ਜੋ ਕਰਨਲ ਵਿੱਚ ਸੈੱਟ ਕੀਤੀ ਗਈ ਸੀ, ਅਤੇ ਇਸ ਦੇ ਸਿੱਟੇ ਵਜੋਂ ਹੇਠਲੀ ਗਲਤੀ ਆ ਸਕਦੀ ਹੈ:

    execve: Argument list too long
    ਇਸ ਅੱਪਡੇਟ ਵਿੱਚ, ਇਹ ਸੀਮਾ ਸਟੈਕ ਅਕਾਰ ਦੀ 25 ਪ੍ਰਤੀਸ਼ਤ ਤੱਕ ਵਧਾ ਦਿੱਤੀ ਗਈ ਹੈ, ਜਿਸ ਨਾਲ ਇਹ ਮੁੱਦਾ ਹੱਲ ਹੋ ਜਾਂਦਾ ਹੈ।

  • autofs4 ਅੱਪਡੇਟ ਲੀਨਕਸ ਕਰਨਲ ਵਰਜਨ 2.6.27 ਤੋਂ Red Hat Enterprise Linux 5.3 ਵੱਲ ਬੈਕਪੋਰਟ ਕੀਤੇ ਗਏ ਹਨ।

  • Red Hat Enterprise Linux 5.3 ਵਿੱਚ ਹੁਣ ਇਹ ਦਰਸਾਉਣ ਦੀ ਸਮਰੱਥਾ ਹੈ ਕਿ ਕੋਰ ਫਾਇਲਾਂ ਨੂੰ ਉਪਭੋਗੀ ਸਪੇਸ ਐਪਲੀਕੇਸ਼ਨ ਦੀ ਫੋਰਕਡ ਕਾਪੀ ਵਿੱਚ ਪਾਈਪ ਕਰਨਾ ਹੈ, ਨਾ ਕਿ ਸਿੱਧਾ ਫਾਇਲ ਵਿੱਚ। ਇਸ ਨੂੰ ਯੋਗ ਕਰਨ ਲਈ /proc/sys/kernel/core_pattern ਵਿੱਚ | path/to/application ਦੇਣਾ ਚਾਹੀਦਾ ਹੈ। ਜਦੋਂ ਕੋਰ ਨੂੰ ਡੰਪ ਕੀਤਾ ਜਾਂਦਾ ਹੈ, ਨਿਰਧਾਰਤ ਐਪਲੀਕੇਸ਼ਨ ਦੀ ਇੱਕ ਕਾਪੀ ਚਾਲੂ ਕੀਤੀ ਜਾਵੇਗੀ, ਅਤੇ ਕੋਰ ਇਸ ਨੂੰ stdin ਵਿੱਚ ਪਾਈਪ ਕਰਦੀ ਹੈ। ਇਸ ਨਾਲ ਕੋਰ ਡੰਪ ਸਮੇਂ ਕੋਰ ਨੂੰ ਆਰਗੂਮੈਂਟ, ਪੜਚੋਲ ਅਤੇ ਲਗਾਤਾਰ ਪਰਬੰਧਨ ਕਰਨ ਦੀ ਮਨਜੂਰੀ ਮਿਲਦੀ ਹੈ।

  • ਫਾਇਲ /proc/cpuinfo ਹੁਣ ਅਡਵਾਂਸਡ ਪਰੋਗਰਾਮੇਬਲ ਇੰਟਰੱਪਟ ਕੰਟਰੋਲਰ (APIC) ਦੇ ID ਨੂੰ ਰਿਪੋਰਟ ਕਰਦੀ ਹੈ ਜੋ ਹਰੇਕ CPU ਦੁਆਰਾ ਵਰਤਿਆ ਜਾਂਦਾ ਹੈ।

  • ਮਸ਼ੀਨ ਚੈੱਕ ਐਕਸੈਪਸ਼ਨ (MCE) ਕਰਨਲ ਸਬ-ਸਿਸਟਮ ਵਿੱਚ ਸੋਧ ਕੀਤੀ ਗਈ ਹੈ ਤਾਂ ਜਿਸ ਨਾਲ ਨਵੇਂ ਸਿਸਟਮਾਂ ਲਈ ਲੋੜੀਂਦੀ ਵੱਡੀ ਮੈਮੋਰੀ ਸੰਰਚਨਾ ਨੂੰ ਸਹਿਯੋਗ ਮਿਲਦਾ ਹੈ।

  • ਮਾਊਂਟ ਕਮਾਂਡ ਹੁਣ ਕਰਬੀਰੋਸ ਪ੍ਰਮਾਣਿਕਤਾ ਨੂੰ ਸਹਿਯੋਗ ਨਹੀਂ ਦਿੰਦੀ ਜਦੋਂ ਫਾਇਲ ਸਿਸਟਮ ਨੂੰ ਸਾਂਬਾ ਰਾਹੀਂ ਮਾਊਂਟ ਕੀਤਾ ਜਾਂਦਾ ਹੈ। sec=krb5 ਜਾਂ sec=krb5i ਸਵਿੱਚਾਂ ਕਰਨਲ ਨੂੰ ਉਪਭੋਗੀ-ਸਪੇਸ ਕਾਰਜਾਂ (cifs.upcall) ਨੂੰ ਕਾਲ ਕਰਨ ਦੀ ਮਨਜੂਰੀ ਦਿੰਦੀਆਂ ਹਨ ਜੋ ਇੱਕ SPNEGO (ਸਿੰਪਲ ਐਂਡ ਪਰੋਟੈਕਟਡ GSSAPI ਨੈਗੋਸ਼ੀਏਸ਼ਨ ਮੈਕਾਨਿਜ਼ਮ) ਸਕਿਊਰਿਟੀ ਬਲੌਬ (ਬਾਇਨਰੀ ਲਾਰਜ ਆਬਜੈਕਟ) ਦਿੰਦੇ ਹਨ। ਕਰਨਲ ਇਸ ਬਲੌਬ ਨੂੰ ਸਰਵਰ ਨਾਲ ਪ੍ਰਮਾਣਿਕਤਾ ਲਈ ਵਰਤ ਸਕਦਾ ਹੈ ਅਤੇ ਲੋੜੀਂਦਾ ਫਾਇਲ ਸਿਸਟਮ ਮਾਊਂਟ ਕਰ ਸਕਦਾ ਹੈ।

  • ਜੇ ਤੁਸੀਂ ਕਰਨਲ ਪੈਰਾਮੀਟਰ kernel.unknown_nmi_panic ਨੂੰ ਇੱਕ ਸਿਸਟਮ ਤੇ ਸੰਰਟਿਤ ਕਰਦੇ ਹੋ ਜੋ IOAPIC NMI watchdog ਵਿਧੀ ਵਰਤਦਾ ਹੈ, ਤਾਂ ਇੱਕ ਕਰਨਲ ਪੈਨਿਕ ਹੁੰਦਾ ਹੈ। ਇਸ ਦਾ ਕਾਰਨ ਹੈ ਕਿ NMI watchdog ਹੁਣ NMIs ਦੇ ਸਰੋਤਾਂ ਨੂੰ ਸੁਰੱਖਿਆਪੂਰਨ ਅਯੋਗ ਨਹੀਂ ਕਰ ਸਕਦਾ ਹੈ।

    ਇਸ ਰੀਲੀਜ਼ ਵਿੱਚ, NMI watchdog ਕੋਡ ਦੁਹਰਾਇਆ ਗਿਆ ਹੈ ਤਾਂ ਕਿ ਉਪਭੋਗੀ NMI ਸਰੋਤਾਂ ਨੂੰ ਅਯੋਗ ਕਰ ਸਕਣ। ਇਸੇ ਤਰਾਂ, ਤੁਸੀਂ ਸੁਰੱਖਿਆਪੂਰਨ ਕਰਨਲ ਪੈਰਾਮੀਟਰ kernel.unknown_nmi_panic ਨੂੰ ਉਹਨਾਂ ਸਿਸਟਮਾਂ ਤੇ ਸੰਰਚਿਤ ਕਰ ਸਕਦੇ ਹੋ ਜੋ IOAPIC NMI watchdog ਵਿਧੀ ਵਰਤਦੇ ਹਨ।

4.2. x86 ਢਾਂਚੇ

  • powernowk8 ਡਰਾਈਵਰ ਕਈ ਚੱਲ ਰਹੇ CPUs ਉੱਪਰ ਲੋੜੀਂਦੀ ਜਾਂਚ ਨਹੀਂ ਕਰਦਾ ਸੀ। ਇਸ ਦੇ ਨਤੀਜੇ ਵਜੋਂ, ਜਦੋਂ ਡਰਾਈਵਰ ਚਾਲੂ ਹੁੰਦਾ ਸੀ, ਇੱਕ ਕਰਨਲ oops ਗਲਤੀ ਸੁਨੇਹਾ ਆਉਂਦਾ ਹੈ। ਇਸ ਅੱਪਡੇਟ ਵਿੱਚ powernowk8 ਡਰਾਈਵਰ ਦੱਸਦਾ ਹੈ ਕਿ ਸਹਿਯੋਗੀ CPUs ਦੀ ਗਿਣਤੀ (supported_cpus) ਆਨਲਾਈਨ CPUs (num_online_cpus) ਦੀ ਗਿਣਤੀ ਦੇ ਬਰਾਬਰ ਹੈ, ਜੋ ਇਸ ਮੁੱਦੇ ਦਾ ਹੱਲ ਕਰਦੀ ਹੈ।

4.3. PowerPC ਢਾਂਚੇ

  • CPUFreq, ਕਰਨਲ ਸਬ-ਸਿਸਟਮ ਜੋ CPU ਫਰੀਕੁਐਂਸੀ ਅਤੇ ਵੋਲਟੇਜ਼ ਮਾਪਦਾ ਹੈ, ਨੂੰ ਅੱਪਡੇਟ ਕੀਤਾ ਗਿਆ ਹੈ ਜਿਸ ਨਾਲ ਸੈੱਲ ਪਰੋਸੈੱਸਰਾਂ ਲਈ ਸਹਿਯੋਗ ਵਿੱਚ ਸੋਧ ਹੋਈ ਹੈ। ਇਹ ਅੱਪਡੇਟ ਇੱਕ ਸਾਈਨਰਜਿਕ ਪਰੋਸੈਸਿੰਗ ਯੂਨਿਟ (SPU) ਵਾਲਾ CPUFreq ਗਵਰਨਰ ਲਾਗੂ ਕੀਤਾ ਗਿਆ ਹੈ ਜੋ ਸੈੱਲ ਪਰੋਸੈੱਸਰਾਂ ਦੀ ਪਾਵਰ ਮੈਨੇਜਮੈਂਟ ਵਿੱਚ ਸੋਧ ਕਰਦਾ ਹੈ।

  • ਐਰਰ ਡਿਟੈਕਸ਼ਨ ਐਂਡ ਕੁਰੈਕਸ਼ਨ (EDAC) ਨੂੰ ਹੁਣ Red Hat Enterprise Linux 5.3 ਵਿੱਚ ਸੈੱਲ ਬਰਾਡਬੈਂਡ ਇੰਜਣ ਆਰਕੀਟੈਕਚਰ ਉੱਪਰ ਸਹਿਯੋਗ ਹੈ। EDAC ਯੋਗ ਕਰਨ ਲਈ, ਇਹ ਕਮਾਂਡ ਵਰਤੋ: modprobe cell_edac

    ਇਹ ਵੇਖਣ ਲਈ ਕਿ ਇਹ ਮੈਡਿਊਲ ਤੁਹਾਡੇ ਚੱਲ ਰਹੇ ਕਰਨਲ ਵਿੱਚ ਸ਼ਾਮਿਲ ਹੋ ਗਿਆ ਹੈ ਹੇਠਲੀ ਆਊਟਪੁੱਟ ਵੇਖਣ ਲਈ ਦੀ ਜਾਂਚ ਕਰੋ

    EDAC MC: Ver: 2.0.1 Oct  4 2008
    EDAC MC0: Giving out device to cell_edac MIC: DEV cbe-mic
    EDAC MC1: Giving out device to cell_edac MIC: DEV cbe-mic

    ਜੇ ਠੀਕ ਹੋਣ ਯੋਗ ਮੈਮੋਰੀ ਗਲਤੀਆਂ ਲੱਭੀਆਂ ਗਈਆਂ ਹਨ ਕੰਸੋਲ ਤੇ ਹੇਠਲਾ ਸੁਨੇਹਾ ਦਿਸੇਗਾ

    EDAC MC0: CE page 0xeff, offset 0x5700, grain 0, syndrome 0x51, row 0, channel
    0, label "":
  • ਮਲਟੀਪਲ ਥਰਿੱਡਾਂ ਵਿਚਕਾਰ ਸਾਂਝਾ ਇੱਕ ਵੇਰੀਏਬਲ ਵਰਤ ਕੇ ਹਾਰਡਵੇਅਰ ਵਾਚਪੁਆਂਇਟਾਂ ਨਾਲ ਦੀ ਡੀਬੱਗਿੰਗ ਕਰਨ ਨਾਲ GNU ਡੀਬੱਗਰ (GDB) ਇਰੱਟੀਕਲੀ ਟਰਿੱਗਰ ਈਵੈਂਟ ਮਿਸ ਕਰ ਦਿੰਦਾ ਹੈ। ਕਰਨਲ ਅੱਪਡੇਟ ਕੀਤਾ ਗਿਆ ਹੈ ਤਾਂ ਜੋ GDB ਲਗਾਤਾਰ ਵਾਚਪੁਆਂਇਟ ਟਰਿੱਗਰ ਪ੍ਰਾਪਤ ਕਰਦਾ ਹੈ ਅਤੇ ਡੀਬੱਗਿੰਗ ਸ਼ੈਸ਼ਨ ਦੀ ਸਰਲਤਾ ਵਧਦੀ ਹੈ।

4.4. x86_64 ਢਾਂਚੇ

  • kprobe-booster ਹੁਣ ia64 ਅਤੇ ਢਾਂਚਿਆਂ ਉੱਪਰ ਸਹਿਯੋਗੀ ਹੈ ਜਿਸ ਨਾਲ ਉਪਭੋਗੀ ਕਰਨਲ ਘਟਨਾਵਾਂ ਦੀ ਪੜਤਾਲ ਬਹੁਤ ਤੇਜੀ ਨਾਲ ਕਰ ਸਕਦੇ ਹਨ। ਇਸ ਵਿਸ਼ੇਸ਼ਤਾ ਨਾਲ 64-ਬਿੱਟ ਢਾਂਚੇ ਉੱਪਰ ਚੱਲ ਰਹੇ ਸਰਵਰਾਂ ਉੱਪਰ ਪੜਤਾਲ ਸੰਦ ਜਿਵੇਂ ਅਤੇ ਦੁਆਰਾ ਰੁਕਾਵਟ ਘੱਟ ਹੋ ਜਾਂਦੀ ਹੈ।

  • _PTC (ਪਰੋਸੈੱਸਰ ਥਰੋਟਿੰਗ ਕੰਟਰੋਲਰ), _TSS (ਥਰੋਟਿੰਗ ਸਪੋਰਟ ਸਟੋਟ) ਅਤੇ _TPC (ਥਰੋਟਿੰਗ ਪਰੈਜ਼ੈੱਟ ਕੈਪੈਬਿਲਿਟੀ) ਆਬਰੈਕਟਾਂ ਲਈ ਕਰਨਲ ਵਿੱਚ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ। ਇਹ ਸਹਿਯੋਗ, ਜੋ ਕਿ ਤਕਨੀਕੀ ਸੰਰਚਨਾ ਦਾ ਹਿੱਸਾ ਹੈ ਅਤੇ ਪਾਵਰ ਇੰਟਰਫੇਸ ਸਪੈਸੀਫਿਕੇਸ਼ਨ (ACPI) ਦੁਆਰਾ ਪਰੋਸੈੱਸਰ ਥਰੋਟਿੰਗ ਲਈ ਸੋਧਿਆ ਮੈਨੇਜਮੈਂਟ ਦਿੱਤਾ ਜਾਂਦਾ ਹੈ।

4.5. s390x ਢਾਂਚੇ

  • zipl.conf ਵਿੱਚ, ਸਿੰਗਲ ਕਿਓਟ ਦੇ ਅੰਦਰ ਡਬਲ ਕਿਓਟ ਵਿੱਚ ਦਿੱਤੇ ਪੈਰਾਮੀਟਰ (ਜਿਵੇਂ parameters='vmhalt="LOGOFF"') ਗਲਤੀ ਨਾਲ ਪਾਰਸ ਕੀਤੇ ਗਏ ਹਨ। ਜਿਸ ਦੇ ਨਤੀਜੇ ਵਜੋਂ, kernel-kdump ਪੈਕੇਜ ਦੀ ਇੰਸਟਾਲੇਸ਼ਨ ਫੇਲ ਹੋ ਸਕਦੀ ਹੈ, ਜਿਸ ਕਰਕੇ ਇਹ ਗਲਤੀ ਆਉਂਦੀ ਹੈ:

    		 ਇਸ ਮੁੱਦੇ ਦੇ ਹੱਲ ਲਈ, ਪੈਰਾਮੀਟਰ ਡਬਲ ਕਿਓਟ ਦੇ ਅੰਦਰ ਸਿੰਗਲ ਕਿਓਟ ਵਿੱਚ ਦੇਣੇ ਚਾਹੀਦੇ ਹਨ (ਜਿਵੇਂ
    	

    ਸੂਚਨਾ

    Red Hat Enterprise Linux 5 ਵਿੱਚ ਡਬਲ ਕਿਓਟ ਦੇ ਅੰਦਰ ਸਿੰਗਲ ਕਿਓਟ ਦਾ ਸੰਟੈਕਸ ਢਾਂਚਾ ਦੱਸਿਆ ਗਿਆ ਹੈ।

4.6. ia64 ਢਾਂਚੇ

  • ਡਿਊਲ-ਕੋਰ ਪਰੋਸੈੱਸਰ ਨੇ ਮਸ਼ੀਨ ਚੈੱਕ ਆਰਕੀਟੈਕਚਰ ਰਿਕਾਰਡਾਂ ਨੂੰ ਪਿਛਲੇ ਪਰੋਸੈੱਸਰਾਂ ਨਾਲ ਭਰ ਦਿੱਤਾ ਹੈ। ਕੈਸ਼ ਚੈੱਕ ਅਤੇ ਬੱਸ ਚੈੱਕ ਟਾਰਗਿਟ ਅਡੈਂਟੀਫਾਇਰ ਹੁਣ ਕਈ ਹਾਲਤਾਂ ਵਿੱਚ ਵੱਕਰੇ ਹੁੰਦੇ ਹਨ। ਕਰਨਲ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਸਹੀ ਟਾਰਗਿਟ ਅਡੈਂਟੀਫਾਇਰ ਲੱਭਿਆ ਜਾ ਸਕੇ।

  • kprobe-booster ਹੁਣ ia64 ਅਤੇ ਢਾਂਚਿਆਂ ਉੱਪਰ ਸਹਿਯੋਗੀ ਹੈ ਜਿਸ ਨਾਲ ਉਪਭੋਗੀ ਕਰਨਲ ਘਟਨਾਵਾਂ ਦੀ ਪੜਤਾਲ ਬਹੁਤ ਤੇਜੀ ਨਾਲ ਕਰ ਸਕਦੇ ਹਨ। ਇਸ ਵਿਸ਼ੇਸ਼ਤਾ ਨਾਲ 64-ਬਿੱਟ ਢਾਂਚੇ ਉੱਪਰ ਚੱਲ ਰਹੇ ਸਰਵਰਾਂ ਉੱਪਰ ਪੜਤਾਲ ਸੰਦ ਜਿਵੇਂ ਅਤੇ ਦੁਆਰਾ ਰੁਕਾਵਟ ਘੱਟ ਹੋ ਜਾਂਦੀ ਹੈ।

  • ਇਸ ਅੱਪਡੇਟ ਵਿੱਚ, pselect() ਅਤੇ ppoll() ਸਿਸਟਮ ਕਾਲਾਂ ਲਈ ਕਰਨਲ ਵਿੱਚ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ।

5. ਵਰਚੁਅਲਾਈਜੇਸ਼ਨ

ਇਸ ਭਾਗ ਵਿੱਚ ਵਰਚੁਅਲਾਈਜੇਸ਼ਨ ਜੰਤਰ ਦੇ Red Hat Enterprise Linux ਵਾਲੇ ਅੱਪਡੇਟ ਬਾਰੇ ਜਾਣਕਾਰੀ ਸ਼ਾਮਿਲ ਹੈ।

5.1. ਵਿਸ਼ੇਸ਼ਤਾ ਅੱਪਡੇਟ

  • blktap (blocktap) ਉਪਭੋਗੀ-ਸਪੇਸ ਟੂਲਕਿੱਟ ਅੱਪਡੇਟ ਕੀਤੀ ਗਈ ਹੈ, ਜਿਸ ਨਾਲ blktap ਬੈਕਡ ਵਰਚੁਅਲਾਈਜ਼ਡ ਗਿਸਟਾਂ ਦੇ ਸੰਚਾਰ ਅੰਕੜਿਆਂ ਦੀ ਪਰਬੰਧਨ ਕਿਰਿਆ ਦਿੱਤੀ ਜਾਂਦੀ ਹੈ।

  • Intel ਐਕਸਟੈਂਡਡ ਪੇਜ਼ ਟੇਬਲ (EPT) ਵਿਸ਼ੇਸ਼ਤਾ ਲਈ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ, ਜਿਸ ਨਾਲ ਫੁਲੀ ਵਰਚੁਅਲ ਕਰਨਲ ਦੀ EPT ਸਹਿਯੋਗ ਵਾਲੇ ਹਾਰਡਵੇਅਰ ਉੱਪਰ ਕਾਰਜਕੁਸ਼ਲਤਾ ਸੋਧ ਹੁੰਦੀ ਹੈ।

  • ਗਿਸਟਾਂ ਲਈ e1000 ਨੈੱਟਵਰਕ ਜੰਤਰ ਇੰਮੁਲੇਸ਼ਨ ਇਸ ਅੱਪਡੇਟ ਵਿੱਚ ਸ਼ਾਮਿਲ ਕੀਤੀ ਗਈ ਹੈ, ਸਿਰਫ Windows 2003 ਗਿਸਟਾਂ ਨੂੰ ia64 ਢਾਂਚੇ ਉੱਪਰ ਸਹਿਯੋਗ ਦਿੱਤਾ ਗਿਆ ਹੈ। e1000 ਇੰਮੁਲੇਸ਼ਨ ਵਰਤਣ ਲਈ, xm ਕਮਾਂਡ ਵਰਤਣੀ ਜਰੂਰੀ ਹੈ।

  • virtio ਲਈ ਡਰਾਈਵਰ, KVM ਵਿੱਚ I/O ਵਰਚੁਅਲਾਈਜੇਸ਼ਨ ਲਈ ਪਲੇਟਫਾਰਮ, ਨੂੰ ਲੀਨਕਸ ਕਰਨਲ 2.6.27 ਤੋਂ Red Hat Enterprise Linux 5.3 ਵਿੱਚ ਬੈਕਪੋਰਟ ਕੀਤਾ ਗਿਆ ਹੈ। ਇਹ ਡਰਾਈਵਰ KVM ਗਿਸਟ ਨੂੰ I/O ਕਾਰਜਕੁਸ਼ਲਤਾ ਦੀ ਵਧੀਆ ਸਥਿਤੀ ਲਈ ਯੋਗ ਕੀਤਾ ਗਿਆ ਹੈ। ਵੱਖ-ਵੱਖ ਯੂਜ਼ਰ-ਸਪੇਸ ਹਿੱਸੇ ਜਿਵੇਂ: anaconda, kudzu, lvm, selinux ਅਤੇ mkinitrd ਨੂੰ virtio ਜੰਤਰਾਂ ਦੇ ਸਹਿਯੋਗ ਲਈ ਅੱਪਡੇਟ ਕੀਤਾ ਗਿਆ ਹੈ।

  • ਨੇਟਿਵ ਲੀਨਕਸ ਕਰਨਲ ਸਵੈ ਹੀ vmcoreinfo ਨੂੰ ਸਹਿਯੋਗ ਦਿੰਦਾ ਹੈ, ਪਰ, kdump ਨੂੰ dom0 ਡੋਮੇਨਾਂ ਉੱਪਰ ਸੈੱਟ ਕਰਨ ਲਈ, kernel-xen-debuginfo ਪੈਕੇਜ ਦੀ ਲੋੜ ਸੀ। ਇਸ ਰੀਲੀਜ਼ ਨਾਲ, ਕਰਨਲ ਅਤੇ ਹਾਈਪਰਵਾਈਸਰ ਨੂੰ ਸੋਧਿਆ ਗਿਆ ਹੈ ਅਤੇ ਹੁਣ vmcoreinfo ਨੂੰ kdump ਪੜਨ ਅਤੇ ਲਿਖਣ ਲਈ ਸਹਿਯੋਗ ਦਿੰਦਾ ਹੈ। ਉਪਭੋਗੀ ਜੋ kdump ਨੂੰ ਡੀ-ਬੱਗਿੰਗ ਲਈ ਜਾਂ dom0 ਡੋਮੇਨਾਂ ਉੱਪਰ ਹੋਰ ਪੜਤਾਲ ਕਰਨਾ ਚਾਹੁੰਦੇ ਹਨ ਹੁਣ debuginfo ਜਾਂ debuginfo-common ਪੈਕੇਜ ਇੰਸਟਾਲ ਕੀਤੇ ਬਿਨਾਂ ਇਹ ਸਭ ਕਰ ਸਕਦੇ ਹਨ।

  • ਪੂਰੇ ਵਰਚੁਅਲ Red Hat Enterprise Linux 5 ਗਿਸਟਾਂ ਉੱਪਰ ਠੀਕ-ਠਾਕ ਕਾਰਜਕੁਸ਼ਲਤਾ ਵੇਖੀ ਗਈ ਹੈ ਜਦੋਂ ਇਮੂਲੇਟਡ ਡਿਸਕ ਅਤੇ ਨੈੱਟਵਰਕ ਜੰਤਕ ਵਰਤੇ ਜਾਂਦੇ ਹਨ। ਇਸ ਅੱਪਡੇਟ ਵਿੱਚ, kmod-xenpv ਪੈਕੇਜ ਨੂੰ ਸ਼ਾਮਿਲ ਕੀਤਾ ਗਿਆ ਹੈ ਤਾਂ ਕਿ ਪੂਰੇ ਵਰਚੁਅਲ ਗਿਸਟਾਂ ਵਿੱਚ ਪੈਰਾਵਰਚੁਅਲ ਡਿਸਕਾਂ ਅਤੇ ਨੈੱਟਵਰਕ ਦੀ ਵਰਤੋ ਅਸਾਨ ਕੀਤੀ ਜਾ ਸਕੇ।

    ਇਹਨਾਂ ਡਰਾਈਵਰਾਂ ਨੂੰ ਪੂਰੇ ਵਰਚੁਅਲ ਗਿਸਟਾਂ ਉੱਪਰ ਵਰਤਣ ਨਾਲ ਪੂਰੇ ਵਰਚੁਅਲ ਗਿਸਟਾਂ ਦੀ ਕਾਰਜਕੁਸ਼ਲਤਾ ਅਤੇ ਫੰਕਸ਼ਨੈਲਿਟੀ ਵਿੱਚ ਸੋਧ ਹੁੰਦਾ ਹੈ। netfront ਅਤੇ ਬਲਾਕ ਫਰੰਟ ਡਰਾਈਵਰਾਂ ਲਈ ਬਣੇ ਬੱਗ ਫਿਕਸ ਤੁਰੰਤ ਲਾਗੂ ਹੁੰਦੇ ਹਨ ਅਤੇ ਕਰਨਲ ਪੈਕੇਜ ਨਾਲ ਸਮਕਾਲੀ ਹੁੰਦੇ ਹਨ।

  • ਗਿਸਟ ਹੁਣ 2MB ਬੈਕਿੰਗ ਪੇਜ਼ ਮੈਮੋਰੀ ਟੇਬਲ ਵਰਤ ਸਕਦੇ ਹਨ, ਜੋ ਸਿਸਟਮ ਕਾਰਜਕੁਸ਼ਲਤਾ ਸੋਧ ਕਰਦੇ ਹਨ।

5.2. ਹੱਲ-ਕੀਤੇ ਮੁੱਦੇ

5.2.1. ਸਭ ਢਾਂਚੇ

  • ਇੱਕ ਪੈਰਾਵਰਚੁਅਲਾਈਜ਼ਡ ਗਿਸਟ ਨੂੰ ਬੰਦ ਕਰਨ ਨਾਲ ਕੁਝ ਸਮੇਂ ਲਈ dom0 ਰੁਕ ਸਕਦਾ ਹੈ। ਕੁਝ ਸਕਿੰਟਾਂ ਦੀ ਰੁਕਾਵਟ ਜਿਆਦਾ ਮੈਮੋਰੀ (12GB ਅਤੇ ਜਿਆਦਾ) ਵਾਲੇ ਗਿਸਟਾਂ ਉੱਪਰ ਵੇਖੀ ਗਈ ਹੈ। ਇਸ ਅੱਪਡੇਟ ਵਿੱਚ, ਵਰਚੁਅਲਾਈਜ਼ਡ ਕਰਨਲ ਵੱਡੇ ਪੈਰਾਵਰਚੁਅਲਾਈਜ਼ਡ ਗਿਸਟਾਂ ਨੂੰ ਬੰਦ ਕਰਨ ਲਈ ਮਨਜੂਰ ਕਰਦਾ ਹੈ, ਜਿਸ ਨਾਲ ਇਸ ਮੁੱਦਾ ਹੱਲ ਹੋ ਜਾਂਦਾ ਹੈ।

  • vmcore ਫਾਇਲ ਵਿੱਚੋਂ ਹਾਈਪਰਵਾਈਸਰ ਦਾ ਤਬਦੀਲੀ ਐਡਰੈੱਸ ਲੱਭਣ ਵਿੱਚ crash ਅਸਮਰਥ ਸੀ। ਇਸ ਦੇ ਨਤੀਜੇ ਵਜੋਂ, ਵਰਚੁਅਲ ਕਰਨਲ vmcore ਫਾਇਲ ਨੂੰ ਖੋਲਣ ਨਾਲ ਕਰੈਸ਼ ਫੇਲ ਹੋ ਸਕਦਾ ਹੈ, ਨਤੀਜੇ ਵਜੋਂ ਇਹ ਗਲਤੀ ਆਵੇਗੀ:

    crash: cannot resolve "idle_pg_table_4"
    ਇਸ ਅੱਪਡੇਟ ਵਿੱਚ, ਹਾਈਪਰਵਾਈਸਰ ਹੁਣ ਐਡਰੈੱਸ ਨੂੰ ਠੀਕ ਤਰਾਂ ਸੰਭਾਲਦਾ ਹੈ ਜਿਸ ਨਾਲ ਇਹ ਮੁੱਦਾ ਹੱਲ ਹੋ ਜਾਂਦਾ ਹੈ।

  • ਪਹਿਲਾਂ, ਪੈਰਾਵਰਚੁਅਲ ਗਿਸਟ ਉੱਪਰ ਸਿਰਫ 16 ਡਿਸਕ ਜੰਤਰ ਹੁੰਦੇ ਸਨ। ਇਸ ਅੱਪਡੇਟ ਵਿੱਚ, ਇਸ ਸੀਮਾ 256 ਡਿਸਕ ਜੰਤਰਾਂ ਤੱਕ ਵਧਾ ਦਿੱਤੀ ਗਈ ਹੈ।

  • ਮੈਮੋਰੀ ਗਲਤ ਹੈ ਜੋ kdump ਕਰਨਲ ਲਈ ਰਾਖਵੀਂ ਹੈ, ਨਤੀਜੇ ਵਜੋਂ ਨਾ-ਵਰਤਣ ਯੋਗ ਕਰੈਸ਼ ਡੰਪ ਹੁੰਦੇ ਹਨ। ਇਸ ਅੱਪਡੇਟ ਵਿੱਚ, ਮੈਮੋਰੀ ਰਾਖਵਾਂਕਰਨ ਹੁਣ ਠੀਕ ਕੀਤਾ ਹੈ, ਜਿਸ ਨਾਲ ਠੀਕ ਕਰੈਸ਼ ਡੰਪ ਬਣਦੇ ਹਨ।

  • ਇੱਕ ਡਿਸਕ ਨੂੰ ਖਾਸ ਨਾਂ (ie. /dev/xvdaa, /dev/xvdab, /dev/xvdbc ਆਦਿ) ਤੋਂ ਇੱਕ ਪੈਰਾਵਰਚੁਅਲ ਗਿਸਟ ਨਾਲ ਜੋੜਨ ਤੇ ਇੱਕ ਖਰਾਬ /dev ਜੰਤਰ ਗਿਸਟ ਵਿੱਚ ਹੁੰਦਾ ਹੈ। ਇਹ ਅੱਪਡੇਟ ਮੁੱਦੇ ਦਾ ਹੱਲ ਕਰਦਾ ਹੈ ਜੋ ਡਿਸਕ ਨੂੰ ਇਸ ਨਾਂ ਤੋਂ ਪੈਰਾਵਰਚੁਅਲ ਗਿਸਟਾਂ ਨਾਲ ਗਿਸਟ ਵਿੱਚ ਠੀਕ ਤਰਾਂ /dev ਜੰਤਰ ਬਣਨ ਤੋਂ ਰੋਕਦਾ ਸੀ।

  • ਪਹਿਲਾਂ, ਲੂਪਬੈਕ ਜੰਤਰਾਂ ਦੀ ਗਿਣਤੀ 4 ਤੱਕ ਸੀਮਿਤ ਸੀ। ਇਸ ਦੇ ਸਿੱਟੇ ਵਜੋਂ, 4 ਨੈੱਟਵਰਕ ਇੰਟਰਫੇਸਾਂ ਵਾਲੇ ਸਿਸਟਮਾਂ ਉੱਪਰ ਬਰਿੱਜ ਬਣਾਉਣ ਦੀ ਸਮਰੱਥਾ ਸੀਮਿਤ ਹੋ ਜਾਂਦੀ ਸੀ। ਇਸ ਅੱਪਡੇਟ ਵਿੱਚ, netloop ਡਰਾਈਵਰ ਹੁਣ ਲੋੜ ਮੁਤਾਬਕ ਵਾਧੂ ਲੂਪਬੈਕ ਜੰਤਰ ਬਣਾਉਂਦਾ ਹੈ।

  • ਇੱਕ ਰੇਸ ਕੰਡੀਸ਼ਨ ਆ ਸਕਦੀ ਹੈ ਜਦੋਂ ਵਰਚੁਅਲ ਨੈੱਟਵਰਕ ਜੰਤਰ ਬਣਾਇਆ ਅਤੇ ਹਟਾਇਆ ਜਾਂਦਾ ਹੈ। ਕਈ ਹਾਲਤਾਂ ਵਿੱਚ -- ਖਾਸ ਕਰਕੇ ਵਧੇਰੇ ਲੋਡ ਦੌਰਾਨ -- ਇਸ ਨਾਲ ਵਰਚੁਅਲ ਜੰਤਰ ਜਵਾਬ ਨਹੀਂ ਦਿੰਦੇ। ਇਸ ਅੱਪਡੇਟ ਵਿੱਚ, ਵਰਚੁਅਲ ਜੰਤਰ ਦੀ ਹਾਲਤ ਦੀ ਜਾਂਚ ਕੀਤੀ ਗਈ ਹੈ ਤਾਂ ਜੋ ਰੇਸ ਕੰਡੀਸ਼ਨ ਤੋਂ ਬਚਿਆ ਜਾ ਸਕੇ।

  • virt-manager ਵਿਚਲਾ ਇੱਕ ਮੈਮੋਰੀ ਲੀਕ ਵਾਪਰੇਗਾ ਜੇ ਕਾਰਜ ਚੱਲਦਾ ਛੱਡਿਆ ਗਿਆ। ਇਸ ਦੇ ਸਿੱਟੇ ਵਜੋਂ, ਕਾਰਜ ਜਿਆਦਾ ਸਰੋਤ ਵਰਤੇਗਾ, ਜਿਸ ਨਾਲ ਮੈਮੋਰੀ ਸਟਾਰਵੇਸ਼ਨ ਹੋ ਜਾਵੇਗੀ। ਇਸ ਅੱਪਡੇਟ ਵਿੱਚ, ਲੀਕ ਫਿਕਸ ਕੀਤਾ ਗਿਆ ਹੈ, ਜੋ ਇਸ ਮੁੱਦੇ ਦਾ ਹੱਲ ਕਰਦਾ ਹੈ।

  • crash ਸਹੂਲਤ x86_64 vmcores ਦੀ ਜਾਂਚ ਉਹਨਾਂ ਸਿਸਟਮਾਂ ਤੋਂ ਨਹੀਂ ਕਰ ਸਕਦੀ ਜਿਨਾਂ ਉੱਪਰ kernel-xen ਚੱਲਦੇ ਹਨ ਕਿਉਂਕਿ Red Hat Enterprise Linux ਹਾਈਪਰਵਾਈਸਰ ਤਬਦੀਲੀਯੋਗ ਹੈ ਅਤੇ ਤਬਦੀਲ ਕੀਤਾ ਭੌਤਿਕ ਅਧਾਰ ਐਡਰੈੱਸ vmcore ਫਾਇਲ ਦੇ ELF ਸਿਰਲੇਖ ਵਿੱਚ ਸ਼ਾਮਿਲ ਨਹੀਂ ਹੈ। ਕਰੈਸ਼ ਸਹੂਲਤ ਲਈ ਨਵੀਂ --xen_phys_start ਕਮਾਂਡ ਲਾਈਨ ਚੋਣ ਹੁਣ ਉਪਭੋਗੀ ਨੂੰ ਕਰੈਸ਼ ਨੂੰ ਤਬਦੀਲ ਕੀਤੇ ਅਖਾਰ ਭੌਤਿਕ ਐਡਰੈੱਸ ਤੇ ਪਾਸ ਕਰਨ ਦੀ ਮਨਜੂਰੀ ਦਿੰਦੀ ਹੈ।

  • ਸਭ ਮਾਊਸ ਘਟਨਾਵਾਂ ਪੈਰਾਵਰਚੁਅਲ ਫਰੇਮ ਬਫਰ (PVFB) ਦੁਆਰਾ ਵੇਖੀਆਂ ਅਤੇ ਵਰਤੀਆਂ ਨਹੀਂ ਗਈਆਂ। ਇਸ ਦੇ ਸਿੱਟੇ ਵਜੋਂ, ਸਕਰੋਲ ਪਹੀਆ ਕੰਮ ਨਹੀਂ ਕਰਦਾ ਜਦੋਂ ਇੱਕ ਪੈਰਾਵਰਚੁਅਲ ਗਿਸਟ ਨੂੰ ਵਰਚੁਅਲ ਮਸ਼ੀਨ ਕੰਸੋਲ ਨਾਲ ਸੰਪਰਕ ਕਰਦਾ ਹੈ। ਇਸ ਅੱਪਡੇਟ ਵਿੱਚ, ਸਕਰੋਲ ਪਹੀਆ ਮਾਊਸ ਹੁਣ ਠੀਕ ਤਰਾਂ ਕੰਮ ਕਰਦੇ ਹਨ, ਜਿਸ ਨਾਲ ਇਹ ਮੁੱਦਾ ਹੱਲ ਦੋ ਜਾਂਦਾ ਹੈ।

  • ਵੱਡੀ ਮਾਤਰਾ ਵਿੱਚ ਮੈਮੋਰੀ (256GB ਜਾਂ ਜਿਆਦਾ) ਵਾਲੇ ਸਿਸਟਮਾਂ ਉੱਪਰ, dom0 ਸੈੱਟ ਕਰਨ ਨਾਲ ਹਾਈਪਰਵਾਈਸਰ ਮੈਮੋਰੀ ਹੀਪ ਬਾਹਰ ਨਿਕਲ ਜਾਂਦੀ ਹੈ। ਇਸ ਦੇ ਹੱਲ ਲਈ, xenheap ਅਤੇ dom0_size ਕਮਾਂਡ ਲਾਈਨ ਆਰਗੂਮੈਂਟਾਂ ਨੂੰ ਸਿਸਟਮ ਲਈ ਯੋਗ ਮੁੱਲਾ ਨਾਲ ਸੈੱਟ ਕਰਨਾ ਪਵੇਗਾ। ਇਸ ਅੱਪਡੇਟ ਵਿੱਚ, ਹਾਈਪਰਵਾਈਸਰ ਨੂੰ ਇਹਨਾਂ ਮੁੱਲਾਂ ਲਈ ਅੱਪਡੇਟ ਕੀਤਾ ਗਿਆ ਹੈ, ਜਿਸ ਨਾਲ ਇਹ ਮੁੱਦਾ ਹੱਲ ਹੋ ਜਾਂਦਾ ਹੈ।

  • ਵੱਡੀ ਗਿਣਤੀ ਵਿੱਚ CPUs ਵਾਲੀ ਮਸ਼ੀਨ ਉੱਪਰ ਵਰਚੁਅਲਾਈਜੇਸ਼ਨ ਵਰਤਣ ਨਾਲ ਗਿਸਟ ਇੰਸਟਾਲੇਸ਼ਨ ਦੌਰਾਨ ਹਾਈਪਰਵਾਈਸਰ ਕਰੈਸ਼ ਹੋ ਜਾਂਦਾ ਹੈ। ਇਸ ਅੱਪਡੇਟ ਵਿੱਚ, ਇਹ ਮੁੱਦਾ ਹੱਲ ਕੀਤਾ ਗਿਆ ਹੈ।

  • ਇੱਕ ਸਾਫਟਲਾਕ ਆ ਸਕਦਾ ਹੈ ਜਦੋਂ ਵੱਡੀ ਮੈਮੋਰੀ ਨਾਲ ਇੱਕ ਗਿਸਟ ਬਣਾਇਆ ਜਾਂਦਾ ਹੈ। ਇਸ ਦੇ ਨਤੀਜੇ ਵਜੋਂ, ਗਲਤੀ ਦੀ ਇੱਕ ਕਾਲ ਟਰੇਸ dom0 ਅਤੇ ਗਿਸਟ ਤੇ ਵੇਖਾਈ ਜਾਂਦੀ ਹੈ। ਇਸ ਅੱਪਡੇਟ ਵਿੱਚ, ਇਹ ਮੁੱਦਾ ਹੱਲ ਕੀਤਾ ਗਿਆ ਹੈ।

  • Intel ਪਰੋਸੈੱਸਰਾਂ ਉੱਪਰ ਜੋ ਇੱਕ CPUID ਫੈਮਿਲੀ ਮੁੱਲ 6 ਦਿੰਦੇ ਹਨ, ਸਿਰਫ ਇੱਕ ਕਾਰਜਕੁਸ਼ਲਤਾ ਕਾਊਂਟਰ kernel-xen ਵਿੱਚ ਯੋਗ ਕੀਤਾ ਗਿਆ ਸੀ। ਇਸ ਦੇ ਸਿੱਟੇ ਵਜੋਂ, ਸਿਰਫ ਕਾਊਂਟਰ 0 ਨਮੂਨੇ ਤੌਰ ਤੇ ਦਿੱਤਾ ਹੈ। ਇਸ ਅੱਪਡੇਟ ਵਿੱਚ, ਇਹ ਮੁੱਦਾ ਹੱਲ ਕੀਤਾ ਗਿਆ ਹੈ।

5.2.2. x86 ਢਾਂਚੇ

  • ਨਵੇਂ CPU's ਵਾਲੇ ਸਿਸਟਮਾਂ ਉੱਪਰ, CPU APIC ID ਹੁਣ CPU ID ਤੋਂ ਵੱਖਰਾ ਹੁੰਦਾ ਹੈ। ਇਸ ਦੇ ਸਿੱਟੇ ਵਜੋਂ, ਵਰਚੁਅਲ ਕਰਨਲ CPU ਫਰੀਕੁਇੰਸੀ ਸਕੇਲਿੰਗ ਸ਼ੁਰੂ ਕਰਨ ਵਿੱਚ ਅਸਮਰਥ ਹੁੰਦਾ ਸੀ। ਇਸ ਅੱਪਡੇਟ ਵਿੱਚ, ਵਰਚੁਅਲ ਕਰਨਲ ਹੁਣ ਹਾਈਪਰਵਾਈਸਰ ਤੋਂ CPU APIC ID ਲੈ ਲੈਂਦੇ ਹਨ, ਜਿਸ ਨਾਲ CPU ਫਰੀਕੁਇੰਸੀ ਸਕੇਲਿੰਗ ਠੀਕ ਤਰਾਂ ਸ਼ੁਰੂ ਹੋ ਜਾਂਦੀ ਹੈ।

  • ਜਦੋਂ ਇੱਕ x86 ਪੈਰਾਵਰਚੁਅਲ ਗਿਸਟ ਚਲਾਇਆ ਜਾਂਦਾ ਹੈ, ਜੇ ਕੋਈ ਕਾਰਜ ਗਲਤ ਮੈਮੋਰੀ ਵਰਤਦਾ ਹੈ, ਤਾਂ ਇਹ ਇੱਕ SEGV ਸਿਗਨਲ ਲੈਣ ਦੀ ਬਜਾਇ ਲੂਪ ਵਿੱਚ ਚੱਲੇਗਾ। ਇਸ ਨਾਲ ਹਾਈਪਰਵਾਈਸਰ ਅਧੀਨ ਹੋਣ ਵਾਲੀਆਂ ਜਾਂਚਾਂ ਦਾ ਰਾਸਤੇ ਵਿੱਚ ਫਲਾਏ ਆਉਂਦਾ ਹੈ। ਇਸ ਅੱਪਡੇਟ ਵਿੱਚ ਇਹ ਮੁੱਦਾ ਹੱਲ ਕੀਤਾ ਗਿਆ ਹੈ।

5.2.3. ia64 ਢਾਂਚੇ

  • ਇੱਕ xend ਬੱਗ ਹੱਲ ਕੀਤਾ ਗਿਆ ਹੈ ਜੋ ਗਿਸਟ ਇੰਸਟਾਲੇਸ਼ਨ ਫੇਲ ਕਰਦਾ ਸੀ।

  • evtchn ਘਟਨਾ ਚੈਨਲ ਜੰਤਰ ਲਾਕ ਅਤੇ ਮੈਮੋਰੀ ਬੈਰੀਅਰ ਤੋਂ ਵਾਂਝਾ ਹੈ। ਇਸ ਦੇ ਨਤੀਜੇ ਵਜੋਂ xenstore ਜਵਾਬਦੇਹ ਨਹੀਂ ਹੁੰਦੀ। ਇਸ ਅੱਪਡੇਟ ਵਿੱਚ, ਇਹ ਮੁੱਦਾ ਹੱਲ ਕੀਤਾ ਗਿਆ ਹੈ।

  • ਨਾਨ-ਯੂਨੀਫਾਰਮ ਮੈਮੋਕੀ ਐਕਸੈੱਸ (NUMA) ਜਾਣਕਾਰੀ xm info ਕਮਾਂਡ ਦੁਆਰਾ ਨਹੀਂ ਵੇਖਾਈ ਜਾਂਦੀ। ਇਸ ਦੇ ਸਿੱਟੇ ਵਜੋਂ, ਹਰੇਕ ਨੋਡ ਲਈ node_to_cpu ਮੁੱਲ ਗਲਤੀ ਨਾਲ no cpus ਤੌਰ ਤੇ ਵੇਖਾਏ ਜਾਂਦੇ ਹਨ। ਇਸ ਅੱਪਡੇਟ ਵਿੱਚ, ਇਹ ਮੁੱਦਾ ਹੱਲ ਕੀਤਾ ਗਿਆ ਹੈ।

  • ਪਹਿਲਾਂ, ਹਾਰਡਵੇਅਰ ਵਰਚੁਅਲ ਮਸ਼ੀਨ (HVM) ਉੱਪਰ ਇੱਕ ਗਿਸਟ ਬਣਨ ਤੋਂ ਉਹਨਾਂ ਪਰੋਸੈੱਸਰਾਂ ਉੱਪਰ ਫੇਲ ਹੋ ਜਾਂਦਾ ਸੀ ਜੋ VT-i2 ਟੈਕਨਾਲੋਜੀ ਵਰਤਦੇ ਹਨ। ਇਸ ਅੱਪਡੇਟ ਵਿੱਚ, ਇਹ ਮੁੱਦਾ ਹੱਲ ਕੀਤਾ ਗਿਆ ਹੈ।

5.2.4. x86_64 ਢਾਂਚੇ

  • ਜਦੋਂ ਗਿਸਟ ਵਰਚੁਅਲ ਮਸ਼ੀਨਾਂ ਲਈ ਉਪਲੱਬਧ ਡਾਇਨਾਮਿਕ IRQs ਛੱਡੇ ਗਏ ਸੀ, dom0 ਕਰਨਲ ਕਰੈਸ਼ ਹੋ ਸਕਦਾ ਹੈ। ਇਸ ਅੱਪਡੇਟ ਵਿੱਚ, ਕਰੈਸ਼ ਕੰਡੀਸ਼ਨ ਹੱਲ ਕੀਤੀ ਗਈ ਹੈ, ਅਤੇ ਉਪਲੱਬਧ IRQs ਦੀ ਗਿਣਤੀ ਵਧਾਈ ਗਈ ਹੈ ਜਿਸ ਨਾਲ ਇਹ ਮੁੱਦਾ ਹੱਲ ਹੋ ਜਾਂਦਾ ਹੈ।

  • ਨਵੇਂ CPU's ਵਾਲੇ ਸਿਸਟਮਾਂ ਉੱਪਰ, CPU APIC ID ਹੁਣ CPU ID ਤੋਂ ਵੱਖਰਾ ਹੁੰਦਾ ਹੈ। ਇਸ ਦੇ ਸਿੱਟੇ ਵਜੋਂ, ਵਰਚੁਅਲ ਕਰਨਲ CPU ਫਰੀਕੁਇੰਸੀ ਸਕੇਲਿੰਗ ਸ਼ੁਰੂ ਕਰਨ ਵਿੱਚ ਅਸਮਰਥ ਹੁੰਦਾ ਸੀ। ਇਸ ਅੱਪਡੇਟ ਵਿੱਚ, ਵਰਚੁਅਲ ਕਰਨਲ ਹੁਣ ਹਾਈਪਰਵਾਈਸਰ ਤੋਂ CPU APIC ID ਲੈ ਲੈਂਦੇ ਹਨ, ਜਿਸ ਨਾਲ CPU ਫਰੀਕੁਇੰਸੀ ਸਕੇਲਿੰਗ ਠੀਕ ਤਰਾਂ ਸ਼ੁਰੂ ਹੋ ਜਾਂਦੀ ਹੈ।

5.3. ਜਾਣੇ-ਪਛਾਣੇ ਮੁੱਦੇ

5.3.1. ਸਭ ਢਾਂਚੇ

  • ਡਿਸਕ ਡਰਾਈਵਰ ਮੀਡੀਆ ਪਹੁੰਚ ਯੋਗ ਨਹੀਂ ਹੈ ਜਦੋਂ ਵਰਚੁਅਲ ਕਰਨਲ ਵਰਤਿਆ ਜਾਂਦਾ ਹੈ। ਇਸ ਤੇ ਕੰਮ ਕਰ ਲਈ, ਇੱਕ USB-ਜੁੜੀ ਡਿਸਕ ਡਰਾਈਵ ਵਰਤੋ।

    ਯਾਦ ਰੱਖੋ ਕਿ ਡਿਸਕ ਡਰਾਈਵ ਮੀਡੀਆ ਹੋਰ ਨਾਨ-ਵਰਚੁਅਲ ਕਰਨਲਾਂ ਨਾਲ ਠੀਕ ਕੰਮ ਕਰਦਾ ਹੈ।

  • ਪੈਰਾਵਰਚੁਅਲ ਗਿਸਟਾਂ ਦੀ ਲਾਈਵ ਮਾਈਗਰੇਸ਼ਨ ਵਿੱਚ, ਸਮਾਂ-ਅਧਾਰਿਤ ਗਿਸਟ ਕਾਰਜ ਠੀਕ ਤਰਾਂ ਕੰਮ ਨਹੀਂ ਕਰਦੀ ਜੇ ਸੰਬੰਧਿਤ ਗਿਸਟ' (dom0) ਸਮਾਂ ਸਮਕਾਲੀ ਨਹੀਂ ਹੁੰਦਾ। ਸਿਸਟਮ ਸਮੇਂ ਨੂੰ ਮਾਈਗਰੇਸ਼ਨ ਤੋਂ ਪਹਿਲਾਂ ਸਭ ਸੰਬੰਧਿਤ ਹੋਸਟਾਂ ਲਈ ਸਮਕਾਲੀ ਬਣਾਉਣ ਵਾਸਤੇ NTP ਵਰਤੋ।

  • ਦੋ ਹੋਸਟਾਂ ਵਿਚਕਾਰ ਪੈਰਾਵਰਚੁਅਲ ਗਿਸਟਾਂ ਦੀ ਦੁਹਰਾਈ ਲਾਈਵ ਮਾਈਗਰੇਸ਼ਨ ਨਾਲ ਇੱਕ ਹੋਸਟ ਪੈਨਿਕ ਹੋ ਜਾਂਦਾ ਹੈ। ਜੇ ਸਿਸਟਮ ਦਾ ਇੱਕ ਗਿਸਟ ਮਾਈਗਰੇਟ ਕਰਨ ਤੋਂ ਬਾਅਦ ਅਤੇ ਉਸੇ ਗਿਸਟ ਨੂੰ ਪਿੱਛੇ ਮਾਈਗਰੇਟ ਕਰਨ ਤੋਂ ਪਹਿਲਾਂ ਮੁੜ-ਚਾਲੂ ਕੀਤਾ ਗਿਆ ਹੈ, ਤਾਂ ਕਰਨਲ ਪੈਨਿਕ ਨਹੀਂ ਹੁੰਦਾ ਹੈ।

  • ਡਿਸਕ ਨੂੰ ਫਾਰਮੈਟ ਕਰਨ ਨਾਲ ਜਦੋਂ Windows 2008 ਜਾਂ Windows Vista ਨੂੰ ਗਿਸਟ ਤੌਰ ਤੇ ਚਲਾਇਆ ਜਾਂਦਾ ਹੈ ਤਾਂ ਕਰੈਸ਼ ਹੋ ਜਾਂਦਾ ਹੈ ਜਦੋਂ ਗਿਸਟ ਨੂੰ ਮਲਟੀਪਲ ਵਰਚੁਅਲ CPUs ਨਾਲ ਬੂਟ ਕੀਤਾ ਜਾਂਦਾ ਹੈ। ਇਸ ਦੇ ਹੱਲ ਲਈ, ਫਾਰਮੈਟ ਕਰਨ ਸਮੇਂ ਗਿਸਟ ਨੂੰ ਸਿੰਗਲ ਵਰਚੁਅਲ CPU ਨਾਲ ਬੂਟ ਕਰੋ।

  • ਕਈ ਵਾਰ virt-manager ਦੁਆਰਾ ਫੁਲੀ ਵਰਚੁਅਲਾਈਜ਼ਡ ਗਿਸਟ ਬਣਾਉਣ ਤੇ ਸਕਰੀਨ ਤੇ ਮਾਊਸ ਨਹੀਂ ਹਿਲਦਾ। ਇਸ ਦੇ ਹੱਲ ਲਈ, ਗਿਸਟਾਂ ਵਾਸਤੇ USB ਟੈਬਲਿਟ ਜੰਤਰ ਸੰਰਚਿਤ ਕਰਨ ਲਈ virt-manager ਵਰਤੋ।

  • ਵਧੇਰੇ CPUs 128 ਤੋਂ ਘੱਟ ਲਈ ਪਾਬੰਦ ਹੁੰਦੇ ਹਨ ਜਦੋਂ ਇੱਕ 128 ਜਾਂ ਜਿਆਦਾ CPU ਸਿਸਟਮ ਉੱਪਰ ਹੁੰਦੇ ਹਨ। ਇਸ ਸਮੇਂ ਵੱਧ-ਤੋਂ-ਵੱਧ ਸਹਿਯੋਗੀ 126 ਹੈ। ਹਾਈਪਰਵਾਈਸਰ ਨੂੰ 126 ਤੱਕ ਸੀਮਿਤ ਕਰਨ ਲਈ maxcpus=126 ਹਾਈਪਰਵਾਈਸਰ ਆਰਗੂਮੈਂਟ ਵਰਤੋ।

  • ਪੂਰੇ ਵਰਚੁਅਲ ਗਿਸਟ ਡੋਮੇਨ ਰੋਕਣ ਤੇ ਚਲਾਉਣ ਵਿਚਲੇ ਸਮੇਂ ਲਈ ਠੀਕ ਨਹੀਂ ਹਨ। ਘਟਾਨਾਵਾਂ ਰੋਕਣ ਤੇ ਚਲਾਉਣ ਦੌਰਾਮਨ ਸਮੇਂ ਦੀ ਨਿਗਰਾਨੀ ਠੀਕ ਤਰਾਂ ਕਰਨਾ ਪੈਰਾਵਰਚੁਅਲ ਕਰਨਲ ਦੀ ਖਾਸੀਅਤ ਹੈ। ਇਹ ਮੁੱਦਾ ਅੱਪਸਟਰੀਮ ਵਿੱਚ ਤਬਦੀਲ ਕੀਤੇ ਟਾਈਮਰਾਂ ਨਾਲ ਹੱਲ ਕੀਤਾ ਗਿਆ ਹੈ, ਇਸ ਲਈ ਪੂਰੇ ਵਰਚੁਅਲ ਗਿਸਟਾਂ ਉੱਪਰ ਪੈਰਾਵਰਚੁਅਲ ਟਾਈਮਰ ਹੋਵੇਗਾ। ਹੁਣ, ਇਹ ਕੋਡ ਡਿਵੈਲਪਮੈਂਟ ਅੱਪਸਟਰੀਮ ਵਿੱਚ ਹੈ ਅਤੇ Red Hat Enterprise Linux ਦੇ ਆਉਣ ਵਾਲੇ ਵਰਜਨਾਂ ਵਿੱਚ ਉਪਲੱਬਧ ਹੋਵੇਗਾ।

  • ਪੈਰਾਵਰਚੁਅਲ ਗਿਸਟਾਂ ਦੀ ਵਾਰ-ਵਾਰ ਮਾਈਗਰੇਸ਼ਨ ਕਰਨ ਨਾਲ dom0 ਕੰਸੋਲ ਤੇ bad mpa ਸੁਨੇਹਾ ਆਉਂਦਾ ਹੈ। ਕਈ ਵਾਰ, ਹਾਈਪਰਵਾਈਸਰ ਵੀ ਪੈਨਿਕ ਹੋ ਜਾਂਦਾ ਹੈ।

    ਹਾਈਪਰਵਾਈਸਰ ਕਰਨਲ ਪੈਨਿਕ ਹੋਣ ਤੋਂ ਰੋਕਣ ਲਈ, ਮਾਈਗਰੇਟ ਕੀਤੇ ਗਿਸਟਾਂ ਨੂੰ ਗਲਤ mpa ਸੁਨੇਹੇ ਦਿਸਣ ਤੋਂ ਬਾਅਦ ਮੁਰ-ਚਾਲੂ ਕਰੋ।

  • ਜਦੋਂ dom0 ਉੱਪਰ ਇੰਟਰਫੇਸ ਬੌਂਡਿੰਗ ਦੀ ਸੈਟਿੰਗ ਕੀਤੀ ਜਾਂਦੀ ਹੈ, ਤਾਂ ਮੂਲ network-bridge ਸਕਰਿਪਟ ਨਾਲ ਬੌਂਡਡ ਨੈੱਟਵਰਕ ਇੰਟਰਫੇਸ unavailable ਅਤੇ available ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਨੂੰ flapping ਕਹਿੰਦੇ ਹਨ।

    ਇਸ ਤੋਂ ਬਚਣ ਲਈ, ਸਟੈਂਡਰਡ network-script ਲਾਈਨ ਨੂੰ /etc/xen/xend-config.sxp ਵਿੱਚ ਹੇਠਲੀ ਲਾਈਨ ਨਾਲ ਤਬਦੀਲ ਕਰੋ:

    (network-script network-bridge-bonding netdev=bond0)

    ਅਜਿਹਾ ਕਰਨ ਨਾਲ netloop ਜੰਤਰ ਅਯੋਗ ਹੋ ਜਾਂਦਾ ਹੈ, ਜੋ ਐਡਰੈੱਸ ਰੌਜ਼ੋਲੂਸ਼ਨ ਪਰੋਟੋਕਾਲ (ARP) ਨੂੰ ਐਡਰੈੱਸ ਟਰਾਂਸਫਰ ਦੌਰਾਨ ਫੇਲ ਹੋਣ ਬਾਰੇ ਨਿਗਰਾਨੀ ਕਰਨ ਤੋਂ ਰੋਕਦਾ ਹੈ।

  • ਜਦੋਂ ਮਲਟੀਪਲ ਗਿਸਟ ਡੋਮੇਨ ਚਲਾਇਆ ਜਾਂਦਾ ਹੈ, ਗਿਸਟ ਨੈੱਟਵਰਕਿੰਗ ਆਰਜੀ ਤੌਰ ਤੇ ਕੰਮ ਕਰਨ ਤੋਂ ਰੁਕ ਸਕਦੀ ਹੈ, ਨਤੀਜੇ ਵਜੋਂ dom0 ਲਾਗ ਵਿੱਚ ਹੇਠਲੀ ਗਲਤੀ ਆਉਂਦੀ ਹੈ:

    Memory squeeze in netback driver
    ਇਸ ਦੇ ਹੱਲ ਲਈ, dom0 ਉੱਪਰ ਉਪਲੱਬਧ ਮੈਮੋਰੀ ਨੂੰ dom0_mem ਹਾਈਪਰਵਾਈਸਰ ਕਮਾਂਡ ਲਾਈਨ ਚੋਣ ਨਾਲ ਵਧਾਓ।

5.3.2. x86 ਢਾਂਚੇ

  • ਪੈਰਾਵਰਚੁਅਲ ਗਿਸਟਾਂ ਨੂੰ xm migrate [domain] [dom0 IP address] ਨਾਲ ਮਾਈਗਰੇਟ ਕਰਕੇ ਕੰਮ ਨਹੀਂ ਕਰਦਾ ਹੈ।

  • Red Hat Enterprise Linux 5 ਨੂੰ ਪੂਰੇ ਵਰਚੁਅਲ SMP ਗਿਸਟ ਉੱਪਰ ਇੰਸਟਾਲ ਕਰਦੇ ਸਮੇਂ, ਇੰਸਟਾਲੇਸ਼ਨ ਰੁਕ ਸਕਦੀ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਹੋਸਟ (dom0) ਉੱਪਰ Red Hat Enterprise Linux 5.2 ਚੱਲਦਾ ਹੈ।

    ਇਸ ਤੋਂ ਬਚਣ ਲਈ, ਗਿਸਟ ਨੂੰ ਇੰਸਟਾਲ ਕਰਨ ਲਈ ਸਿੰਗਲ ਪਰੋਸੈੱਸਰ ਵਰਤਣ ਵਾਸਤੇ ਨਿਰਧਾਰਤ ਕਰੋ। ਤੁਸੀਂ virt-install ਵਿੱਚ --vcpus=1 ਚੋਣ ਵਰਤ ਕੇ ਅਜਿਹਾ ਕਰ ਸਕਦੇ ਹੋ। ਇੱਕ ਵਾਰ ਇੰਸਟਾਲੇਸ਼ਨ ਮੁਕੰਮਲ ਹੋਣ ਤੇ, ਤੁਸੀਂ virt-manager ਵਿੱਚ vcpus ਨੂੰ ਸੋਧ ਕੇ ਗਿਸਟ ਨੂੰ SMP ਨਿਰਧਾਰਤ ਕਰ ਸਕਦੇ ਹੋ।

5.3.3. x86_64 ਢਾਂਚੇ

  • ਪੈਰਾਵਰਚੁਅਲ ਗਿਸਟਾਂ ਨੂੰ xm migrate [domain] [dom0 IP address] ਨਾਲ ਮਾਈਗਰੇਟ ਕਰਕੇ ਕੰਮ ਨਹੀਂ ਕਰਦਾ ਹੈ।

  • ਵਰਚੁਅਲ ਵਿਸ਼ੇਸ਼ਤਾ ਇੰਸਟਾਲ ਕਰਨ ਨਾਲ HP ਸਿਸਟਮਾਂ ਉੱਪਰ ਮਾਟਲ ਨੰਬਰ xw9300 ਅਤੇ xw9400 ਨਾਲ time went backwards ਚੇਤਾਵਨੀ ਆਉਂਦੀ ਹੈ।

    xw9400 ਮਸ਼ੀਨਾਂ ਉੱਪਰ ਇਸ ਮੁੱਦੇ ਦੇ ਹੱਲ ਲਈ, BIOS ਵਿਵਸਥਾ ਨੂੰ HPET ਟਾਈਮਰ ਯੋਗ ਕਰਨ ਲਈ ਸੰਰਚਿਤ ਕਰੋ। ਯਾਦ ਰੱਖੋ ਕਿ ਇਹ ਚੋਣ xw9300 ਮਸ਼ੀਨਾਂ ਉੱਪਰ ਉਪਲੱਬਧ ਨਹੀਂ ਹੈ।

  • Red Hat Enterprise Linux 3.9 ਨੂੰ ਪੂਰੇ ਵਰਚੁਅਲਾਈਜ਼ਡ ਗਿਸਟ ਉੱਪਰ ਇੰਸਟਾਲ ਕਰਨਾ ਬਹੁਤ ਹੌਲੀ ਹੋ ਸਕਦਾ ਹੈ। ਇਸ ਦੇ ਨਾਲ ਹੀ, ਇੰਸਟਾਲੇਸ਼ਨ ਤੋਂ ਬਾਅਦ ਗਿਸਟ ਨੂੰ ਬੂਟ ਕਰਨ ਨਾਲ hda: lost interrupt ਗਲਤੀਆਂ ਆ ਸਕਦੀਆਂ ਹਨ।

    ਇਸ ਬੂਟ ਗਲਤੀ ਤੋਂ ਬਚਣ ਲਈ, ਗਿਸਟ ਨੂੰ SMP ਕਰਨਲ ਵਰਤਣ ਲਈ ਸੰਰਚਿਤ ਕਰੋ।

  • ਮੇਜ਼ਬਾਨ (dom0) ਸਿਸਟਮ ਤੋਂ Red Hat Enterprise Linux 5.2 ਅੱਪਗਰੇਡ ਕਰਦੇ ਸਮੇਂ ਮੌਜੂਦਾ Red Hat Enterprise Linux 4.5 SMP ਪੈਰਾਵਰਚੁਅਲਾਈਜ਼ਡ ਗਿਸਟਾਂ ਨੂੰ ਨਾ-ਬੂਟ ਹੋਣ ਯੋਗ ਬਣਾ ਸਕਦਾ ਹੈ। ਅਜਿਹਾ ਤਾਂ ਹੁੰਦਾ ਹੈ ਜਦੋਂ ਮੇਜ਼ਬਾਨ ਸਿਸਟਮ ਉੱਰ 4GB ਤੋਂ ਜਿਆਦਾ RAM ਹੁੰਦੀ ਹੈ।

    ਇਸ ਦੇ ਹੱਲ ਲਈ, ਹਰੇਕ Red Hat Enterprise Linux 4.5 ਗਿਸਟ ਨੂੰ ਇਕੱਲੇ CPU ਮੋਡ ਵਿੱਚ ਬੂਟ ਕਰੋ ਅਤੇ ਇਸ ਦੇ ਕਰਨਲ ਨੂੰ ਨਵੇ ਵਰਜਨ (Red Hat Enterprise Linux 4.5.z ਲਈ) ਤੱਕ ਅੱਪਗਰੇਡ ਕਰੋ।

5.3.4. ia64 ਢਾਂਚੇ

  • ਪੈਰਾਵਰਚੁਅਲ ਗਿਸਟਾਂ ਨੂੰ xm migrate [domain] [dom0 IP address] ਨਾਲ ਮਾਈਗਰੇਟ ਕਰਕੇ ਕੰਮ ਨਹੀਂ ਕਰਦਾ ਹੈ।

  • ਕਈ Itanium ਸਿਸਟਮਾਂ ਨੂੰ VGA ਉੱਪਰ ਕੰਸੋਲ ਆਉਟਪੁੱਟ ਦੇਣ ਲਈ ਸੰਰਚਿਤ ਕੀਤਾ ਹੈ, the dom0 ਵਰਚੁਲਾਈਜ਼ਡ ਕਰਨਲ ਬੂਟ ਕਰਨ ਲਈ ਫੇਲ ਹੋ ਸਕਦਾ ਹੈ। ਇਸ ਦਾ ਕਾਰਨ ਹੈ ਕਿ ਵਰਚੁਲਾਈਜ਼ਡ ਕਰਨਲ ਮੂਲ ਕੰਸੋਲ ਨੂੰ ਐਕਸਟੈਂਸੀਬਲ ਫਰਮਵੇਅਰ ਇੰਟਰਫੇਸ (EFI) ਸੈਟਿੰਗ ਤੋਂ ਠੀਕ ਤਰਾਂ ਖੋਜ ਨਹੀਂ ਸਕਿਆ ਹੈ।

    ਜਦੋਂ ਅਜਿਹਾ ਹੁੰਦਾ ਹੈ, ਤਾਂ ਬੂਟ ਪੈਰਾਮੀਟਰ console=tty ਨੂੰ /boot/efi/elilo.conf ਵਿੱਚ ਕਰਨਲ ਬੂਟ ਚੋਣ ਵਿੱਚ ਸ਼ਾਮਿਲ ਕਰ ਸਕਦੇ ਹੋ।

  • ਕਈ Itanium ਸਿਸਟਮਾਂ ਉੱਪਰ (ਜਿਵੇਂ Hitachi Cold Fusion 3e), ਸੀਰੀਅਲ ਪੋਰਟ dom0 ਨਹੀਂ ਲੱਭੀ ਜਾਂਦੀ ਜਦੋਂ VGA ਨੂੰ EFI ਪਰਬੰਧਨ ਮੈਨੇਜਰ ਦੁਆਰਾ ਸਰਗਰਮ ਕੀਤਾ ਜਾਂਦਾ ਹੈ। ਇਸੇ ਤਰਾਂ, ਤੁਹਾਨੂੰ dom0 ਕਰਨਲ ਨੂੰ ਹੇਠਲੀ ਸੀਰੀਅਲ ਪੋਰਟ ਜਾਣਕਾਰੀ ਦੇਣ ਦੀ ਲੋੜ ਹੈ:

    • ਬਿੱਟ/ਸਕਿੰਟ ਵਿੱਚ ਸਪੀਡ

    • ਡਾਟਾ ਬਿੱਟਾਂ ਦੀ ਗਿਣਤੀ

    • ਬਰਾਬਰੀ

    • io_base ਐਡਰੈੱਸ

    ਇਹ ਵੇਰਵਾ /boot/efi/elilo.conf ਵਿੱਚ dom0 ਕਰਨਲ ਦੀ append= ਲਾਈਨ ਵਿੱਚ ਦੇਣਾ ਚਾਹੀਦਾ ਹੈ। ਉਦਾਹਰਨ ਲਈ:

    append="com1=19200,8n1,0x3f8 -- quiet rhgb console=tty0 console=ttyS0,19200n8"

    ਇਮ ਉਦਾਹਰਨ ਵਿੱਚ, com1 ਸੀਰੀਅਲ ਪੋਰਟ ਹੈ, 19200 ਸਪੀਡ ਹੈ (ਬਿੱਟ/ਸਕਿੰਟਾਂ ਵਿੱਚ), 8n1 ਤੋਂ ਡਾਟਾ ਬਿੱਟ/ਬਰਾਬਰੀ ਵਿਵਸਥਾ ਦਾ ਪਤਾ ਚੱਲਦਾ ਹੈ, ਅਤੇ 0x3f8 ਇੱਕ io_base ਐਡਰੈੱਸ ਹੈ।

  • ਵਰਚੁਅਲਾਈਜੇਸ਼ਨ ਉਹਨਾਂ ਢਾਂਚਿਆਂ ਉੱਪਰ ਕੰਮ ਨਹੀਂ ਕਰਦੀ ਜੋ ਨਾਨ-ਯੂਨੀਫਾਰਮ ਮੈਮੋਰੀ ਐਕਸੈੱਸ (NUMA) ਵਰਤਦੇ ਹਨ। ਇਸੇ ਤਰਾਂ, NUMA ਵਰਤਣ ਵਾਲੇ ਸਿਸਟਮਾਂ ਉੱਪਰ ਵਰਚੁਅਲ ਕਰਨਲ ਇੰਸਟਾਲ ਕਰਨ ਨਾਲ ਬੂਟ ਸਮੱਸਿਆ ਆਵੇਗੀ।

    ਕੁਝ ਇੰਸਟਾਲੇਸ਼ਨ ਨੰਬਰ ਮੂਲ ਹੀ ਵਰਚੁਅਲ ਕਰਨਲ ਇੰਸਟਾਲ ਕਰਦੇ ਹਨ। ਜੇ ਤੁਹਾਡੇ ਕੋਲ ਅਜਿਹਾ ਇੰਸਟਾਲੇਸ਼ਨ ਨੰਬਰ ਹੈ ਅਤੇ ਤੁਹਾਡਾ ਸਿਸਟਮ NUMA ਵਰਤਦਾ ਹੈ ਅਤੇ kernel-xen ਨਾਲ ਕੰਮ ਨਹੀਂ ਕਰਦਾ ਹੈ, ਤਾਂ ਇੰਸਟਾਲੇਸ਼ਨ ਦੌਰਾਨ ਵਰਚੁਅਲਾਈਜੇਸ਼ਨ ਚੋਣ ਹਟਾਓ।

  • ਮੌਜੂਦਾ ਰੂਪ ਵਿੱਚ, ਇਸ ਢਾਂਚੇ ਉੱਪਰ ਪੂਰੀ ਤਰਾਂ ਵਰਚੁਅਲਾਈਜ਼ਡ ਗਿਸਟ ਦੀ ਲਾਈਵ ਮਾਈਗਰੇਸ਼ਨ ਨੂੰ ਸਹਿਯੋਗ ਨਹੀਂ ਹੈ। ਇਸ ਦੇ ਨਾਲ, kexec ਅਤੇ kdump ਵੀ ਇਸ ਢਾਂਚੇ ਉੱਪਰ ਵਰਚੁਅਲਾਈਜੇਸ਼ਨ ਲਈ ਸਹਿਯੋਗੀ ਨਹੀਂ ਹਨ।

6. ਟੈਕਨਾਲੋਜੀ ਜਾਣਕਾਰੀ

ਟੈਕਨਾਲੋਜੀ ਜਾਣਕਾਰੀ ਵਿਸ਼ੇਸ਼ਤਾਵਾਂ ਹੁਣ Red Hat Enterprise Linux ਮੈਂਬਰੀ ਸੇਵਾ ਅਧੀਨ ਸਹਿਯੋਗੀ ਨਹੀਂ ਹਨ, ਹੋ ਸਕਦਾ ਠੀਕ ਤਰਾਂ ਕੰਮ ਨਹੀਂ ਕਰਦਾ, ਅਤੇ ਉਤਪਾਦ ਵਰਤੋਂ ਲਈ ਯੋਗ ਨਹੀਂ ਹੈ। ਫਿਰ ਵੀ , ਇਹ ਵਿਸ਼ੇਸ਼ਤਾਵਾਂ ਗਾਹਕ ਸਹੂਲਤ ਲਈ ਸ਼ਾਮਿਲ ਕੀਤੀਆਂ ਹਨ ਅਤੇ ਬਹੁਤ ਲਾਹੇਵੰਦ ਹੁੰਦੀਆਂ ਹਨ।

ਗਾਹਕ ਇਹਨਾਂ ਵਿਸ਼ੇਸ਼ਤਾਵਾਂ ਨੂੰ ਬਿਨਾਂ-ਉਤਪਾਦ ਵਾਲੇ ਸਿਸਟਮਾਂ ਉੱਪਰ ਵਰਤ ਸਕਦੇ ਹਨ। ਟੈਕਨਾਲੋਜੀ ਜਾਣਕਾਰੀ ਲਈ, ਪੂਰੀ ਤਰਾਂ ਸਹਿਯੋਗੀ ਹੋਣ ਤੋਂ ਪਹਿਲਾਂ ਗਾਹਕ ਫੀਡਬੈਕ ਅਤੇ ਕਾਰਜਕੁਸ਼ਲਤਾ ਸੁਝਾਅ ਵੀ ਦੇ ਸਕਦੇ ਹਨ। ਵਧੇਰੇ-ਗੰਭੀਰ ਸੁਰੱਖਿਆ ਮੁੱਦਿਆਂ ਲਈ ਇਰੱਟਾ ਮੁਹੱਈਆ ਕੀਤਾ ਜਾਏਗਾ।

ਟੈਕਨਾਲੋਜੀ ਜਾਣਕਾਰੀ ਵਿਸ਼ੇਸ਼ਤਾ ਦੇ ਵਿਕਾਸ ਦੌਰਾਨ, ਵਾਧੂ ਭਾਗ ਵੀ ਲੋਕਾਂ ਲਈ ਜਾਂਚ ਵਾਸਤੇ ਉਪਲੱਬਧ ਹੋ ਸਕਦੇ ਹਨ। ਇਹ Red Hat ਦਾ ਕੰਮ ਹੈ ਕਿ ਆਉਣ ਵਾਲੇ ਛੋਟੇ ਜਾਂ ਵੱਡੇ ਰੀਲੀਜ਼ਾਂ ਵਿੱਚ ਟੈਕਨਾਲੋਜੀ ਜਾਣਕਾਰੀ ਨੂੰ ਪੂਰੀ ਤਰਾਂ ਸਹਿਯੋਗ ਦੇਣਾ।

EMC Clariion ਉੱਪਰ ALUA ਮੋਡ

ਐਕਸਪਲਾਈਸਿਟ ਐਕਟਿਵ-ਪੈਸਿਵ ਫੇਲਓਵਰ (ALUA) ਮੋਡ ਜੋ EMC Clariion ਉੱਪਰ dm-multipath ਵਰਤ ਰਿਹਾ ਹੈ ਹੁਣ ਉਪਲੱਬਧ ਹੈ। ਇਹ ਮੋਡ T10 ਨਿਰਧਾਰਨ ਮੁਤਾਬਿਕ ਦਿੱਤਾ ਗਿਆ ਹੈ, ਪਰ ਇਸ ਰੀਲੀਜ਼ ਵਿੱਚ ਸਿਰਫ ਟੈਕਨਾਲੋਜੀ ਜਾਣਕਾਰੀ ਤੌਰ ਤੇ ਦਿੱਤਾ ਗਿਆ ਹੈ।

T10 ਬਾਰੇ ਵਧੇਰੇ ਜਾਣਕਾਰੀ ਲਈ, http://www.t10.org ਵੇਖੋ।

ext4

ext ਫਾਇਲ-ਸਿਸਟਮ ਦੀ ਆਖਰੀ ਜਨਰੇਸ਼ਨ, ext4, ਇਸ ਰੀਲੀਜ਼ ਵਿੱਚ ਤਕਨੀਕੀ ਜਾਣਕਾਰੀ ਤੌਰ ਤੇ ਦਿੱਤੀ ਗਈ ਹੈ। Ext4 ਇੱਕ ext3 ਫਾਇਲ ਸਿਸਟਮ ਉੱਪਰ ਵਧੀਕ ਸੋਧ ਹੈ ਜੋ Red Hat ਅਤੇ Linux ਕਮਿਊਨਿਟੀ ਤੌਰ ਤੇ ਦਿੱਤੀ ਗਈ ਹੈ। ਤਕਨੀਕੀ ਜਾਣਕਾਰੀ ਲਈ ਫਾਇਲ ਸਿਸਟਮ ਦਾ ਰੀਲੀਜ਼ ਨਾਂ ext4dev ਹੈ।

ਫਾਇਲ ਸਿਸਟਮ ext4dev.ko ਕਰਨਲ ਮੈਡਿਊਲ ਦੁਆਰਾ ਦਿੱਤਾ ਗਿਆ ਹੈ, ਅਤੇ ਇੱਤ ਨਵਾਂ e4fsprogs ਪੈਕੇਜ, ਜਿਸ ਵਿੱਚ ਜਾਣ-ਪਛਾਣੇ e2fsprogs ਪਰਬੰਧਕੀ ਸੰਦ ਦਾ ਅੱਪਡੇਟ ਵਰਜਨ ਦਿੱਤਾ ਗਿਆ ਹੈ ਜੋ ext4 ਨਾਲ ਵਰਤਿਆ ਜਾਂਦਾ ਹੈ। ਵਰਤਣ ਲਈ, e4fsprogs ਇੰਸਟਾਲ ਕਰੋ ਅਤੇ e4fsprogs ਪਰੋਗਰਾਮ ਤੋਂ ਕਮਾਂਡਾਂ ਵਰਤੋ ਜਿਵੇਂ mkfs.ext4dev ਤਾਂ ਜੋ ਇੱਕ ext4-ਅਧਾਰ ਫਾਇਲ ਸਿਸਟਮ ਬਣਾਇਆ ਜਾ ਸਕੇ। ਜਦੋਂ ਮਾਊਂਟ ਕਮਾਂਡ-ਲਾਈਨ ਜਾਂ fstab ਫਾਇਲ ਵਿੱਚ ਫਾਇਲ ਸਿਸਟਮ ਦਿੱਤਾ ਜਾਂਦਾ ਹੈ, ਤਾਂ ਫਾਇਲ ਸਿਸਟਮ ਨਾਂ ext4dev ਵਰਤੋ।

FreeIPMI

FreeIPMI ਹੁਣ ਇਸ ਅੱਪਡੇਟ ਵਿੱਚ ਤਕਨੀਕੀ ਜਾਣਕਾਰੀ ਤੌਰ ਤੇ ਸ਼ਾਮਿਲ ਕੀਤਾ ਗਿਆ ਹੈ। FreeIPMI ਇੰਟੈਲੀਜੈਂਟ ਪਲੇਟਫਾਰਮ ਮੈਨੇਜਮੈਂਟ IPMI ਸਿਸਟਮ ਸਾਫਟਵੇਅਰ ਦੀ ਇੱਕ ਇਕੱਤਰਤਾ ਹੈ। ਇਹ ਵਿਕਾਸ ਲਾਇਬਰੇਰੀਆਂ ਦੇ ਨਾਲ ਇਨ-ਬੈਂਡ ਅਤੇ ਆਊਟ-ਆਫ-ਬੈਂਡ ਸਾਫਟਵੇਅਰ ਦਿੰਦਾ ਹੈ, ਜਿਸ ਨਾਲ ਇੰਟੈਲੀਜੈਂਟ ਪਲੇਟਫਾਰਮ ਮੈਨੇਜਮੈਂਟ ਇੰਟਰਫੇਸ (IPMI v1.5 ਅਤੇ v2.0) ਮਿਆਰ ਨੂੰ ਬਰਕਰਾਰ ਰੱਖਦੀ ਹੈ।

FreeIPMI ਬਾਰੇ ਵਧੇਰੇ ਜਾਣਕਾਰੀ ਲਈ http://www.gnu.org/software/freeipmi/ ਵੇਖੋ

TrouSerS ਅਤੇ tpm-tools

TrouSerS ਅਤੇ tpm-tools ਹੁਣ ਇਸ ਰੀਲੀਜ਼ ਵਿੱਚ ਸ਼ਾਮਿਲ ਕੀਤਾ ਗਿਆ ਹੈ ਤਾਂ ਜੋ ਟਰੱਸਟਡ ਪਲੇਟਫਾਰਮ ਮੈਡਿਊਲ (TPM) ਹਾਰਡਵੇਅਰ ਦੀ ਵਰਤੋਂ ਯੋਗ ਕੀਤੀ ਜਾ ਸਕੇ। TPM ਹਾਰਡਵੇਅਰ ਵਿਸ਼ੇਸ਼ਤਾਵਾਂ ਇਸ ਤਰਾ ਹਨ (ਹੋਰ ਵੀ):

  • RSA ਕੁੰਜੀ ਦੀ ਵਰਤੋ ਨੂੰ ਸੁਰੱਖਿਅਤ ਬਣਾਉਣਾ, ਸਟੋਰੇਜ਼ ਕਰਨਾ (ਮੈਮੋਰੀ ਵਿੱਚ ਵੇਖਾਉਣ ਤੋਂ ਬਿਨਾਂ)

  • ਪਲੇਟਫਾਰਮ' ਦੀ ਸਾਫਟਵੇਅਰ ਸਥਿਤੀ ਦੀ ਕਰਿਪਟੋਗਰਾਫਿਕ ਹੈਸ਼ ਵਰਤ ਕੇ ਜਾਂਚ

TrouSerS ਇੱਕ ਟਰੱਸਟਡ ਕੰਪਿਊਟਿੰਗ ਗਰੁੱਪ' ਦੇ ਸਾਫਟਵੇਅਰ ਸਟੈਕ (TSS) ਨਿਰਧਾਰਤ ਦਾ ਸਥਾਪਨ ਹੈ। ਤੁਸੀਂ TPM ਹਾਰਡਵੇਅਰ ਦੀ ਜਾਂਚ ਕਰਨ ਵਾਸਤੇ ਐਪਲੀਕੇਸ਼ਨ ਲਿਖਣ ਲਈ TrouSerS ਵਰਤ ਸਕਦੇ ਹੋ। tpm-tools ਇੱਕ ਸੰਦ ਹੈ ਜੋ TPM ਹਾਰਡਵੇਅਰ ਦਾ ਪਰਬੰਧਨ ਅਤੇ ਵਰਤੋਂ ਕਰਦਾ ਹੈ।

TrouSerS ਬਾਰੇ ਵਧੇਰੇ ਜਾਣਕਾਰੀ ਲਈ, http://trousers.sourceforge.net/ ਵੇਖੋ।

eCryptfs

eCryptfs ਲੀਨਕਸ ਲਈ ਇੱਕ ਸਟੈਕਡ ਕਰਿਪਟੋਗਰਾਫੀ ਫਾਇਲ ਸਿਸਟਮ ਹੈ। ਇਹ ਮੌਜੂਦਾ ਮਾਊਂਟ ਕੀਤੇ ਹੇਠਲੇ ਫਾਇਲ ਸਿਸਟਮ, ਜਿਵੇਂ ਕਿ EXT3, ਨੂੰ ਅਨੁਸਾਰੀ ਡਾਈਰੈਕਟਰੀਆਂ ਵਿੱਚ ਮਾਊਂਟ ਕਰਦਾ ਹੈ; eCryptfs ਵਰਤ ਕੇ ਚਾਲੂ ਕਰਨ ਲਈ ਮੌਜੂਦਾ ਵਿਭਾਗੀਕਰਨ ਜਾਂ ਫਾਇਲ ਸਿਸਟਮ ਨੂੰ ਤਬਦੀਲ ਕਰਨ ਦੀ ਜਰੂਰਤ ਨਹੀਂ ਹੈ।

ਇਸ ਰੀਲੀਜ਼ ਨਾਲ, eCryptfs ਨੂੰ ਅੱਪਸਟਰੀਮ ਵਰਜਨ 56 ਤੱਕ ਰੀ-ਬੇਸ ਕੀਤਾ ਗਿਆ ਹੈ, ਜਿਸ ਵਿੱਚ ਕਈ ਬੱਗ ਫਿਕਸ ਅਤੇ ਸੋਧਾਂ ਦਿੱਤੇ ਗਏ ਹਨ। ਇਸ ਦੇ ਨਾਲ, ਇਸ ਅੱਪਡੇਟ ਵਿੱਚ ਇੱਕ ਗਰਾਫੀਕਲ ਪਰੋਗਰਾਮ ਵੀ ਦਿੱਤਾ ਗਿਆ ਹੈ ਜੋ eCryptfs (ecryptfs-mount-helper-gui) ਨੂੰ ਸੰਰਚਿਤ ਕਰਨ ਵਿੱਚ ਮਦਦ ਕਰਦਾ ਹੈ।

ਇਹ ਅੱਪਡੇਟ ਕਈ eCryptfs ਮਾਊਂਟ ਚੋਣਾਂ ਦਾ ਸੰਟੈਕਸ ਵੀ ਤਬਦੀਲ ਕਰਦਾ ਹੈ। ਜੇ ਤੁਹਾਨੂੰ eCryptfs ਦੇ ਇਸ ਵਰਜਨ ਨੂੰ ਅੱਪਡੇਟ ਕਰਨ ਦੀ ਲੋੜ ਹੈ, ਤਾਂ ਤੁਹਾਨੂੰ ਕਿਸ ਪ੍ਰਭਾਵਿਤ ਮਾਊਂਟ ਸਕਰਿਪਟ ਅਤੇ /etc/fstab ਐਂਟਰੀਆਂ ਨੂੰ ਅੱਪਡੇਟ ਕਰਨਾ ਚਾਹੀਦਾ ਹੈ। ਇਹਨਾਂ ਤਬਦੀਲੀਆਂ ਬਾਰੇ ਵਧੇਰੇ ਜਾਣਕਾਰੀ ਲਈ,man ecryptfs ਵੇਖੋ।

ਹੇਠਲੇ ਕੈਵੇਟ eCryptfs ਦੇ ਇਸ ਰੀਲੀਜ਼ ਵਿੱਚ ਦਿੱਤੇ ਗਏ ਹਨ:

  • ਯਾਦ ਰੱਖੋ eCryptfs ਫਾਇਲ ਸਿਸਟਮ ਸਾਰਫ ਤਾਂ ਹੀ ਕੰਮ ਕਰਦਾ ਹੈ ਜੇ ਇਨਕਰਿਪਟਡ ਫਾਇਲ ਸਿਸਟਮ ਉਸੇ ਨਾਂ ਵਾਲੀ ਅਧੀਨ ਡਾਇਰੈਕਟਰੀ ਵਿੱਚ ਮਾਊਂਟ ਕੀਤਾ ਹੋਵੇ। ਉਦਾਹਰਨ ਲਈ:

    mount -t ecryptfs /mnt/secret /mnt/secret

    ਫਾਇਲ ਸਿਸਟਮ ਦਾ ਇਹ ਸੁਰੱਖਿਅਤ ਭਾਗ ਵੇਖਾਇਆ ਨਹੀਂ ਜਾ ਸਕਦਾ, ਮਤਲਬ ਇਹ ਹੋਰ ਮਾਊਂਟ ਸਥਿਤੀ ਤੇ ਮਾਊਂਟ ਨਹੀਂ ਕੀਤਾ ਜਾ ਸਕਦਾ, bind mounts, ਅਤੇ ਇਸੇ ਤਰਾਂ।

  • eCryptfs ਨੂੰ ਨੈੱਟਵਰਕ ਫਾਇਲ ਸਿਸਟਮ (ਜਿਵੇਂ NFS, Samba) ਉੱਪਰ ਮਾਊਂਟ ਕਰਨ ਨਾਲ ਠੀਕ ਕੰਮ ਨਹੀਂ ਕਰੇਗੀ।

  • eCryptfs ਕਰਨਲ ਡਰਾਈਵਰ ਦੇ ਇਸ ਵਰਜਨ ਲਈ ਅੱਪਡੇਟ ਯੂਜ਼ਰ-ਸਪੇਸ ਦੀ ਲੋੜ ਹੈ, ਜੋ ecryptfs-utils-56-4.el5 ਜਾਂ ਨਵੇਂ ਦੁਆਰਾ ਦਿੱਤੀ ਗਈ ਹੈ।

eCryptfs ਬਾਰੇ ਵਧੇਰੇ ਜਾਣਕਾਰੀ ਲਈ, http://ecryptfs.sf.net ਵੇਖੋ। ਮੁੱਢਲੀ ਸੈੱਟਅੱਪ ਜਾਣਕਾਰੀ ਲਈ ਤੁਸੀਂ http://ecryptfs.sourceforge.net/README ਅਤੇ http://ecryptfs.sourceforge.net/ecryptfs-faq.html ਵੀ ਵੇਖ ਸਕਦੇ ਹੋ।

ਸਟੇਟਲੈੱਸ ਲੀਨਕਸ

ਸਟੇਟਲੈੱਸ ਲੀਨਕਸ, ਸਿਸਟਮ ਨੂੰ ਕਿਵੇਂ ਚਲਾਉਣਾ ਤੇ ਪਰਬੰਧਨ ਕਰਨਾ ਹੈ, ਬਾਰੇ ਇੱਕ ਵਿਧੀ ਹੈ ਜੋ ਕਿ ਬਹੁਤ ਸਾਰੇ ਸਿਸਟਮਾਂ ਨੂੰ ਅਦਲਾ-ਬਦਲੀ ਕਰਕੇ ਮਨਜੂਰੀ ਅਤੇ ਪਰਬੰਧਨ ਨੂੰ ਸੌਖਾ ਬਣਾਉਣ ਲਈ ਬਣਾਈ ਗਈ ਹੈ। ਅਜਿਹਾ ਮੁੱਖ ਤੌਰ ਤੇ ਤਿਆਰ ਕੀਤੇ ਸਿਸਟਮ ਪ੍ਰਤੀਬਿੰਬ ਸਥਾਪਤ ਕਰਕੇ ਕੀਤਾ ਜਾਂਦਾ ਹੈ ਜੋ ਕਿ ਸਟੇਟਲੈੱਸ ਸਿਸਟਮਾਂ ਦੀ ਵੱਡੀ ਗਿਣਤੀ ਵਿੱਚ ਓਪਰੇਟਿੰਗ ਸਿਸਟਮ ਨੂੰ ਸਿਰਫ-ਪੜਨ ਵਾਲੇ ਰੂਪ ਵਿੱਚ ਚਲਾ ਕੇ, ਹਟਾਇਆ ਅਤੇ ਪਰਬੰਧਨ ਕੀਤਾ ਜਾਂਦਾ ਹੈ (ਵਧੇਰੇ ਜਾਣਕਾਰੀ ਲਈ /etc/sysconfig/readonly-root ਵੇਖੋ)।

ਇਸ ਮੌਜੂਦਾ ਵਿਕਾਸ ਸਥਿਤੀ ਵਿੱਚ, ਸਟੇਟਲੈੱਸ ਵਿਸ਼ੇਸ਼ਤਾਵਾਂ ਲੋੜੀਂਦੇ ਉਦੇਸ਼ਾਂ ਦਾ ਸਬਸੈੱਟ ਹਨ। ਇਸੇ ਕਰਕੇ, ਸਮਰੱਥਾ ਨੂੰ ਟੈਕਨਾਲੋਜੀ ਜਾਣਕਾਰੀ ਤੌਰ ਤੇ ਰਹਿੰਦੀ ਹੈ।

Red Hat ਇਹ ਸਿਫਾਰਸ਼ ਕਰਦਾ ਹੈ ਕਿ ਜੋ ਸਟੇਟਲੈੱਸ ਕੋਡ ਦੀ ਜਾਂਚ ਵਿੱਚ ਦਿਲਚਸਪੀ ਰੱਖਦੇ ਹਨ, http://fedoraproject.org/wiki/StatelessLinux/HOWTO ਉੱਪਰ HOWTO ਪੜੋ ਅਤੇ stateless-list@redhat.com ਨਾਲ ਜੁੜੋ।

ਸਟੇਟਲੈੱਸ ਲੀਨਕਸ ਲਈ ਢਾਂਚੇ ਦੇ ਹਿੱਸੇ ਯੋਗ ਕਰਨ ਬਾਰੇ Red Hat Enterprise Linux 5 ਵਿੱਚ ਦੱਸਿਆ ਗਿਆ ਸੀ।

AIGLX

AIGLX ਇੱਕ ਟੈਕਨਾਲੋਜੀ ਜਾਣਕਾਰੀ ਵਿਸ਼ੇਸ਼ਤਾ ਹੈ ਜੋ ਪੂਰੇ ਸਹਿਯੋਗੀ X ਸਰਵਰ ਦਾ ਪ੍ਰਤੀਰੋਧ ਹੈ। ਇਸ ਦਾ ਉਦੇਸ਼ ਹੈ GL-ਪ੍ਰਵੇਗਿਤ ਪ੍ਰਭਾਵਾਂ ਨੂੰ ਮਿਆਰੀ ਡੈਸਕਟਾਪਾਂ ਉੱਪਰ ਯੋਗ ਕਰਨਾ। ਇਸ ਪਰੋਜੈਕਟ ਵਿੱਚ ਇਹ ਸ਼ਾਮਿਲ ਹੈ:

  • ਥੋੜਾ ਸੋਧਿਆ X ਸਰਵਰ।

  • ਇੱਕ ਅੱਪਡੇਟ ਕੀਤਾ Mesa ਪੈਕੇਜ ਜੋ ਨਵਾਂ ਪਰੋਟੋਕਾਲ ਸਹਿਯੋਗ ਸ਼ਾਮਿਲ ਕਰਦਾ ਹੈ।

ਇਹਨਾਂ ਨੂੰ ਇੰਸਟਾਲ ਕਰਨ ਨਾਲ, ਤੁਹਾਡੇ ਡੈਸਕਟਾਪ ਉੱਪਰ ਕੁਝ ਤਬਦੀਲੀਆਂ ਸਮੇਤ GL-ਪ੍ਰਵੇਗਿਤ ਪ੍ਰਭਾਵ ਹੋਣਗੇ, ਨਾਲ ਹੀ X ਸਰਵਰ ਨੂੰ ਹਟਾਏ ਬਿਨਾਂ ਹੀ ਇਹਨਾਂ ਪ੍ਰਭਾਵਾਂ ਨੂੰ ਯੋਗ ਜਾਂ ਅਯੋਗ ਕਰਨ ਲਈ ਸਹਿਯੋਗ। AIGLX ਹਾਰਡਵੇਅਰ GLX ਪ੍ਰਵੇਗ ਦੀ ਫਾਇਦਾ ਲੈਣ ਲਈ ਰਿਮੋਟ GLX ਕਾਰਜਾਂ ਨੂੰ ਵੀ ਯੋਗ ਕਰਦਾ ਹੈ।

iSCSI ਟਾਰਗਿਟ

ਲੀਨਕਸ ਟਾਰਗਿਟ (tgt) ਫਰੇਮਵਰਕ ਸਿਸਟਮ ਨੂੰ ਬਲਾਕ-ਪੱਧਰ ਦੇ SCSI ਸਟੋਰੇਜ਼ ਤੋਂ SCSI initiator ਵਾਲੇ ਹੋਰ ਸਿਸਟਮਾਂ ਵੱਲ ਸਹਿਯੋਗ ਦੀ ਮਨਜੂਰੀ ਦਿੰਦਾ ਹੈ। ਇਹ ਸਮਰੱਥਾ ਪਹਿਲਾਂ ਲੀਨਕਸ iSCSI ਟਾਰਗਿਟ ਤੌਰ ਤੇ ਸ਼ਾਮਿਲ ਕੀਤੀ ਗਈ ਸੀ, ਦੋ ਸਟੋਰੇਜ਼ ਨੂੰ ਇੱਕ ਨੈੱਟਵਰਕ ਤੋਂ ਕਿਸੇਂ iSCSI initiator ਵੱਲ ਸਹਿਯੋਗ ਦਿੰਦਾ ਸੀ।

iSCSI ਟਾਰਗਿਟ ਨਿਰਧਾਰਤ ਕਰਨ ਲਈ, scsi-target-utils RPM ਇੰਸਟਾਲ ਕਰੋ ਅਤੇ ਇਹਨਾਂ ਹਦਾਇਤਾਂ ਨੂੰ ਵਰਤੋ:

  • /usr/share/doc/scsi-target-utils-[version]/README

  • /usr/share/doc/scsi-target-utils-[version]/README.iscsi

[version] ਨੂੰ ਇੰਸਟਾਲ ਕੀਤੇ ਪੈਕੇਜ ਦੇ ਅਨੁਸਾਰੀ ਵਰਜਨ ਨਾਲ ਤਬਦੀਲ ਕਰੋ।

ਵਧੇਰੇ ਜਾਣਕਾਰੀ ਲਈ, man tgtadm ਵੇਖੋ।

ਫਰਮਵੇਅਰ

firewire-sbp2 ਮੈਡਿਊਲ ਹਾਲੇ ਵੀ ਇਸ ਅੱਪਡੇਟ ਵਿੱਚ ਤਕਨੀਕੀ ਜਾਣਕਾਰੀ ਤੌਰ ਤੇ ਸ਼ਾਮਿਲ ਕੀਤਾ ਗਿਆ ਹੈ। ਇਹ ਮੈਡਿਊਲ ਫਰਮਵੇਅਰ ਸਟੋਰੇਜ਼ ਜੰਤਰਾਂ ਅਤੇ ਸਕੈਨਰਾਂ ਨਾਲ ਜੁੜਨ ਲਈ ਮਦਦ ਕਰਦੇ ਹਨ।

ਹੁਣ, ਫਰਮਵੇਅਰ ਹੇਠਲਿਆਂ ਨੂੰ ਸਹਿਯੋਗ ਨਹੀਂ ਦਿੰਦਾ:

  • IPv4

  • pcilynx ਮੇਜ਼ਬਾਨ ਕੰਟਰੋਲਰ

  • multi-LUN ਸਟੋਰੇਜ਼ ਜੰਤਰ

  • ਸਟੋਰੇਜ਼ ਜੰਤਰ ਨੂੰ ਨਾ-ਪ੍ਰਮਾਣਿਤ ਪਹੁੰਚ

ਨਾਲ ਹੀ, ਫਰਮਵੇਅਰ ਦੇ ਵਿੱਚ ਹੇਠਲੇ ਮੁੱਦੇ ਹਾਲੇ ਵੀ ਮੌਜੂਦ ਹਨ:

  • SBP2 ਡਰਾਈਵਰ ਵਿੱਚ ਇੱਕ ਮੈਮੋਰੀ ਲੀਕ ਹੋਣ ਕਰਕੇ ਮਸ਼ੀਨ ਨੂੰ ਰੋਕ ਸਕਦਾ ਹੈ।

  • ਇਸ ਵਰਜਨ ਵਿੱਚ ਇੱਕ ਕੋਡ big-endian ਮਸ਼ੀਨਾਂ ਵਿੱਚ ਠੀਕ ਤਰਾਂ ਕੰਮ ਨਹੀਂ ਕਰਦਾ। ਇਸ ਨਾਲ PowerPC ਵਿੱਚ ਗਲਤ ਵਰਤਾਓ ਆ ਸਕਦਾ ਹੈ।

ktune

ਇਸ ਰੀਲੀਜ਼ ਵਿੱਚ ktune ਸ਼ਾਮਿਲ ਹਨ (ktune ਪੈਕੇਜ ਵਿੱਚੋਂ), ਇੱਕ ਸਰਵਿਸ ਜੋ ਕੁਝ ਕਰਨਲ ਟਿਊਨਿੰਗ ਪੈਰਾਮੀਟਰਾਂ ਨੂੰ ਖਾਸ ਸਿਸਟਮ ਪਰੋਫਾਈਲ ਦੇ ਏਨੁਕੂਲ ਮੁੱਲਾਂ ਨਾਲ ਸੈੱਟ ਕਰਦੀ ਹੈ। ਹੁਣ, ktune ਲਾਰਜ-ਮੈਮੋਰੀ ਸਿਸਟਮਾਂ ਲਈ ਸਿਰਫ ਇੱਕ ਪਰੋਫਾਈਲ ਦਿੰਦਾ ਹੈ ਜਿਨਾਂ ਉੱਪਰ ਡਿਸਕ-ਇਨਟੈਂਸਿਵ ਅਤੇ ਨੈੱਟਵਰਕ-ਇਨਟੈਂਸਿਵ ਐਪਲੀਕੇਸ਼ਨਾਂ ਚੱਲਦੀਆਂ ਹਨ।

ਇਹ ਸੈਟਿੰਗ ktune ਦੁਆਰਾ ਦਿੱਤੀ ਗਈ ਹੈ, ਇਹਨਾਂ ਸੈੱਟਾਂ ਨੂੰ /etc/sysctl.conf ਵਿੱਚ ਜਾਂ ਕਰਨਲ ਕਮਾਂਡਲਾਈਨ ਰਾਹੀਂ ਓਵਰਰਾਈਡ ਨਾ ਕਰੋ। ktune ਕੁਝ ਸਿਸਟਮਾਂ ਅਤੇ ਵਰਕਲੋਡਾਂ ਦੇ ਅਨੁਕੂਲ ਨਹੀਂ ਹੈ; ਇਸੇ ਤਰਾਂ, ਤੁਹਾਨੂੰ ਉਤਪਾਦ ਵਿੱਚ ਦੇਣ ਤੋਂ ਪਹਿਲਾਂ ਇਸ ਦੀ ਜਾਂਚ ਕਰਨੀ ਚਾਹੀਦੀ ਹੈ।

ਤੁਸੀਂ ਕਿਸੇ ਵੀ ਸੰਰਚਨਾ ਨੂੰ ktune ਰਾਹੀਂ ਅਯੋਗ ਕਰ ਸਕਦੇ ਹੋ ਅਤੇ service ktune stop ਚਲਾ ਕੇ (ਪਰਬੰਧਕ ਤੌਰ ਤੇ) ਆਪਣੀ ਆਮ ਸੈਟਿੰਗ ਵਿੱਚ ktune ਸਰਵਿਸ ਰੋਕ ਕੇ ਆ ਸਕਦੇ ਹੋ।

dmraid ਲਈ SGPIO ਸਹਿਯੋਗ

ਸੀਰੀਅਲ ਜਨਰਲ ਪਰਪਸ ਇੰਪੁੱਟ ਆਊਟਪੁੱਟ (SGPIO) ਇੱਕ ਇੰਡਸਟਰੀ ਸਟੈਂਡਰਡ ਕਮਿਊਨੀਕੇਸ਼ਨ ਵਿਧੀ ਮੁੱਖ ਬੋਰਡ ਅਤੇ ਅੰਦਰੂਨੀ ਤੇ ਬਾਹਰੀ ਹਾਰਡ ਡਿਸਕ ਵਿਚਕਾਰ ਵਰਤੀ ਜਾਂਦੀ ਹੈ। ਇਹ ਵਿਧੀ AHCI ਡਰਾਈਵਰ ਇੰਟਰਫੇਸ ਰਾਹੀਂ LED ਲਾਈਟਾਂ ਕੰਟਰੋਲ ਕਰਨ ਲਈ ਵਰਤੀ ਜਾਂਦੀ ਹੈ।

ਇਸ ਰੀਲੀਜ਼ ਵਿੱਚ, dmraid ਵਿੱਚ SGPIO ਸਹਿਯੋਗ ਤਕਨੀਕੀ ਜਾਣਕਾਰੀ ਤੌਰ ਤੇ ਦਿੱਤਾ ਗਿਆ ਹੈ। ਇਸ ਨਾਲ dmraid ਹੁਣ ਡਿਸਕਾਂ ਨਾਲ ਠੀਕ ਤਰਾਂ ਕੰਮ ਕਰਦਾ ਹੈ।

GCC 4.3

Gnu ਕੰਪਾਈਲਰ ਕੁਲੈਕਸ਼ਨ ਵਰਜਨ 4.3 (GCC4.3) ਹੁਣ ਇਸ ਰੀਲੀਜ਼ ਵਿੱਚ ਤਕਨੀਕੀ ਜਾਣਕਾਰੀ ਤੌਰ ਤੇ ਦਿੱਤਾ ਗਿਆ ਹੈ। ਕੰਪਾਈਲਰਾਂ ਦੀ ਇਸ ਕੁਲੈਕਸ਼ਨ ਵਿੱਚ C, C++, ਅਤੇ ਫੌਰਟਰਨ 95 ਕੰਪਾਈਲਰ ਅਤੇ ਲਾਇਬਰੇਰੀ ਸਹਿਯੋਗ ਵੀ ਸ਼ਾਮਿਲ ਹੈ।

ਯਾਦ ਰੱਖੋ ਕਿ gcc43 ਪੈਕੇਜ ਵਿੱਚ, gnu89-inline ਚੋਣ ਲਈ ਮੂਲ ਹੁਣ -fgnu89-inline ਵਿੱਚ ਤਬਦੀਲ ਕੀਤਾ ਗਿਆ ਹੈ, ਜਿੱਥੇ ਅੱਪਸਟਰੀਮ ਅਤੇ Red Hat Enterprise Linux 5 ਦੇ ਆਉਣ ਵਾਲੇ ਵਰਜਨ ਲਈ ਮੂਲ -fno-gnu89-inline ਹੋਵੇਗਾ। ਇਹ ਜਰੂਰੀ ਹੈ ਕਿਉਂਕਿ ਬਹੁਤੇ ਸਿਰਲੇਖ Red Hat Enterprise Linux 5 ਦੇ ਹਿੱਸੇ ਵਜੋਂ ਦਿੱਤੇ ਗਏ ਹਨ, GNU ਇਨ-ਲਾਈਨ ਸੀਮੈਂਟਿਕ ਨੂੰ ISO C99 ਸੀਮੈਂਟਿਕ ਦੀ ਥਾਂ ਤੇ। ਇਹ ਸਿਰਲੇਖ ਅਨੁਕੂਲ ਨਹੀਂ ਹਨ ਕਿ ਐਟਰੀਬਿਊਟਾਂ ਰਾਹੀਂ GNU ਇਨ-ਲਾਈਨ ਸੀਮੈਂਟਿਕ ਨੂੰ ਕਿਵੇਂ ਬੇਨਤੀ ਕਰੇ।

ਕਰਨਲ ਟਰੇਸਪੁਆਂਇਟ ਸਹੂਲਤ

ਇਸ ਅੱਪਡੇਟ ਵਿੱਚ, ਇੱਕ ਨਵਾਂ ਕਰਨਲ ਮਾਰਕਰ/ਟਰੇਸ-ਪੁਆਂਇਟ ਸਹੂਲਤ ਤਕਨੀਕੀ ਜਾਣਕਾਰੀ ਤੌਰ ਤੇ ਸ਼ਾਮਿਲ ਕੀਤੀ ਗਈ ਹੈ। ਇਹ ਇੰਟਰਫੇਸ ਸਥਿਰ ਪੜਤਾਲ ਪੁਆਂਇਟ ਨੂੰ ਕਰਨਲ ਵਿੱਚ ਜੋੜਦਾ ਹੈ, ਸੰਦਾਂ ਨਾਲ ਵਰਤਣ ਲਈ ਜਿਵੇਂ SystemTap

ਫਾਈਬਰ ਚੈਨਲ ਓਵਰ ਈਥਰਨੈੱਟ (FCoE)

ਫਾਈਬਰ ਚੈਨਲ ਓਵਰ ਈਥਰਨੈੱਟ (FCoE) ਡਰਾਈਵਰ, libfc ਸਮੇਤ, FCoE ਨੂੰ ਸਟੈਂਡਰਡ ਈਥਰਨੈੱਟ ਕਾਰਡ ਤੇ ਚਲਾਉਣ ਲਈ ਸਮਰੱਥਾ ਦਿੰਦਾ ਹੈ। ਇਹ ਸਮਰੱਥਾ Red Hat Enterprise Linux 5.3 ਵਿੰਚ ਤਕਨੀਕੀ ਜਾਣਕਾਰੀ ਤੌਰ ਤੇ ਦਿੱਤੀ ਗਈ ਹੈ।

Red Hat Enterprise Linux 5.3 ਵਿੱਚ ਤਿੰਨ ਖਾਸ ਹਾਰਡਵੇਅਰ ਨਿਰਧਾਰਨਾਂ ਉੱਪਰ FCoE ਲਈ ਪੂਰਾ ਸਹਿਯੋਗ ਦਿੱਤਾ ਗਿਆ ਹੈ। ਇਹ ਇਸ ਤਰਾਂ ਹਨ: Cisco fnic ਡਰਾਈਵਰ, Emulex lpfc ਡਰਾਈਵਰ, ਅਤੇ Qlogic qla2xx ਡਰਾਈਵਰ।

RAID ਸੈੱਟ ਦੀ ਜੰਤਰ ਫੇਲ ਨਿਗਰਾਨੀs

ਜੰਤਕ ਫੇਲ ਨਿਗਰਾਨੀ, dmraid ਅਤੇ dmevent_tool ਸੰਦ ਵਰਤ ਕੇ, Red Hat Enterprise Linux 5.3 ਵਿੱਚ ਤਕਨੀਕੀ ਜਾਣਕਾਰੀ ਤੌਰ ਤੇ ਦਿੱਤੀ ਗਈ ਹੈ। ਇਸ ਵਿੱਚ RAID ਸੈੱਟ ਦੇ ਸੰਖੇਪ ਜੰਤਰਾਂ ਉੱਪਰ ਜੰਤਰ ਫੇਲ ਹੋਣ ਬਾਰੇ ਨਿਗਰਾਨੀ ਅਤੇ ਰਿਪੋਰਟ ਦੇਣ ਲਈ ਸਮਰੱਥਾ ਦਿੱਤੀ ਗਈ ਹੈ।

7. ਹੱਲ-ਕੀਤੇ ਮੁੱਦੇ

7.1. ਸਭ ਢਾਂਚੇ

  • TTY ਜੰਤਰ ਕਾਰਵਾਈ ਦੀ ਰਿਪੋਰਟ ਲਈ ਡਾਟਾ ਠੀਕ ਤਰਾਂ ਪੈਦਾ ਨਹੀਂ ਹੁੰਦਾ ਸੀ। ਇਸ ਦੇ ਨਤੀਜੇ ਵਜੋਂ, sar -y ਕਮਾਂਡ ਇਸ ਗਲਤੀ ਨਾਲ ਫੇਲ ਹੋ ਜਾਂਦੀ ਸੀ:

    ਲੋੜੀਂਦੀਆਂ ਸਰਗਰਮੀਆਂ ਫਾਇਲ ਵਿੱਚ ਮੌਜੂਦ ਨਹੀਂ ਹਨ

    ਇਸ ਅੱਪਡੇਟਡ ਪੈਕੇਜ ਵਿੱਚ, sar ਠੀਕ ਕੀਤਾ ਗਿਆ ਹੈ ਤਾਂ ਕਿ -y ਚੋਣ TTY ਜੰਤਰ ਕਾਰਵਾਈ ਵੇਖਾਏ।

  • ਪਹਿਲਾਂ, /etc/multipath.conf ਵਿੱਚ max_fds ਨੂੰ unlimited ਸੈੱਟ ਕਰਨ ਨਾਲ multipathd ਡੈਮਨ ਚਾਲੂ ਨਹੀਂ ਹੁੰਦਾ ਸੀ। ਜੇ ਓਪਨ ਫਾਇਲ ਡਿਸਕਰਿਪਟਰਾਂ ਦੀ ਗਿਣਤੀ ਵੱਧ-ਤੋਂ-ਵੱਧ ਨਿਰਧਾਰਤ ਕਰਨੀ ਹੋਵੇ, ਤਾਂmax_fds ਨੂੰ max ਸੈੱਟ ਕਰਨਾ ਚਾਹੀਦਾ ਹੈ।

  • mod_perl ਨੂੰ ਹੁਣ ਵਰਜਨ 2.0.4, ਆਖਰੀ ਅੱਪਸਟਰੀਮ ਰੀਲੀਜ਼ ਤੱਕ ਰੀਬੇਸ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਕਈ ਅੱਪਡੇਟ ਹਨ, ਜਿਵੇਂ ਇੱਕ ਬੱਗ ਹੱਲ ਕੀਤਾ ਹੈ ਜੋ ਹੁਣ mod_perl ਨੂੰ Bugzilla 3.0 ਨਾਲ ਠੀਕ ਤਰਾਂ ਕੰਮ ਕਰਨ ਲਈ ਮਨਜੂਰੀ ਦਿੰਦਾ ਹੈ।

  • cups ਨੂੰ ਹੁਣ ਵਰਜਨ 1.3.7 ਤੱਕ ਰੀ-ਬੇਸ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਕਈ ਬੱਗ ਅਤੇ ਸੋਧਾਂ ਸ਼ਾਮਿਲ ਹਨ, ਜਿਵੇ:

    • ਕਰਬੀਰੋਸ ਪ੍ਰਮਾਣਿਕਤਾ ਨੂੰ ਹੁਣ ਸਹਿਯੋਗ ਹੈ।

    • ਉਪਭੋਗੀ-ਪਰਭਾਸ਼ਿਤ ਪਰਿੰਟਰ ਅਤੇ ਜੌਬ ਪਾਲਿਸੀਆਂ ਹੁਣ ਠੀਕ ਤਰਾਂ ਲੋਡ ਹੁੰਦੀਆਂ ਹਨ।

    • ਰਿਮੋਟ ਕਿਊ ਕੈਸ਼ੇ ਹੁਣ ਲੋਡ ਨਹੀਂ ਹੋਣਗੀਆਂ ਜਦੋਂ ਬਰਾਊਜ਼ਿੰਗ ਅਯੋਗ ਹੁੰਦੀ ਹੈ।

    • classes.conf ਸੰਰਚਨਾ ਫਾਇਲ ਦੇ ਹੁਣ ਸਹੀ ਫਾਇਲ ਅਧਿਕਾਰ ਹੁੰਦੇ ਹਨ।

  • lm_sensors ਨੂੰ ਵਰਜਨ 2.10.7 ਤੱਕ ਰੀ-ਬੇਸ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਕਈ ਅੱਪਸਟਰੀਮ ਸੋਧਾਂ ਅਤੇ ਬੱਗ ਫਿਕਸ ਹਨ, ਜਿਵੇਂ ਇੱਕ ਫਿਕਸ ਜੋ libsensors ਨੂੰ ਇੱਕ General parse error ਸੁਨੇਹੇ ਨਾਲ ਕਰੈਸ਼ ਹੋਣ ਤੋਂ ਬਚਾਉਂਦਾ ਹੈ ਜਦੋਂk8temp ਲੋਡ ਹੁੰਦੀ ਸੀ।

  • ਇਸ ਰੀਲੀਜ਼ ਵਿੱਚ ਹੇਠਲੇ ਬੱਗ ਹੱਲ ਕਰਨ ਲਈ elfutils ਨੂੰ ਅੱਪਡੇਟ ਕੀਤਾ ਗਿਆ ਹੈ:

    • eu-readelf ਸਹੂਲਤ ਕਰੈਸ਼ ਹੋ ਸਕਦੀ ਹੈ ਜਦੋਂ ਕੁਝ ਇੰਪੁੱਟ ਫਾਇਲਾਂ ਪੜੀਆਂ ਜਾਂਦੀਆਂ ਹਨ।

    • eu-strip ਸਹੂਲਤ rpmbuild ਕਿਰਿਆ ਵਿੱਚ ਵਰਤੀ ਜਾਂਦੀ ਹੈ ਜੋ ਨਵੇਂ ਬਾਇਨਰੀ ਪੈਕੇਜ ਬਣਾਉਂਦੀ ਹੈ। ਇਹ ਡੀਬੱਗਿੰਗ ਜਾਣਕਾਰੀ ਨੂੰ ਐਗਜ਼ੀਕਿਊਟੇਬਲ ਕੋਡ ਤੋਂ ਵੱਖ ਕਰਦੀ ਹੈ, ਤਾਂ ਕਿ -debuginfo ਪੈਕੇਜ ਬਣ ਸਕੇ। ਇਸ ਸਹੂਲਤ ਵਿੱਚ ਇੱਕ ਬੱਗ ਹੈ ਜੋ s390 ਪਲੇਟਫਾਰਮ ਉੱਪਰ ET_REL ਫਾਇਲਾਂ ਲਈ ਨਾ-ਵਰਤੋਂ ਯੋਗ ਡੀਬੱਗਿੰਗ ਜਾਣਕਾਰੀ ਦਿੰਦਾ ਸੀ; ਇਸ ਨਾਲ ਲੀਨਕਸ ਕਰਨਲ ਮੈਡਿਊਲ ਫਾਇਲਾਂ (.ko.debug) ਤੇ ਪ੍ਰਭਾਵ ਪੈਂਦਾ ਸੀ, ਅਤੇ ਜਿਸ ਨਾਲ ਨਵਾਂ ਬਣਿਆ kernel-debuginfo ਪੈਕੇਜ Systemtap ਨਾਲ s390 ਉੱਪਰ ਕੰਮ ਨਹੀਂ ਕਰਦਾ ਸੀ।

  • vnc-server ਨੂੰ ਹੁਣ ਵਰਜਨ 4.1.2-14.el5 ਤੱਕ ਰੀ-ਬੇਸ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਹੇਠਲੇ ਫਿਕਸ ਹਨ:

    • ਇੱਕ ਬੱਗ ਹੱਲ ਕੀਤਾ ਗਿਆ ਹੈ ਜੋ vncserver ਨੂੰ ਗਲਤੀ ਲਾਗ ਪਰਿੰਟ ਕਰਨ ਤੋਂ ਰੋਕਦਾ ਸੀ ਜਦੋਂ Xvnc ਚਾਲੂ ਹੋਣ ਤੇ ਫੇਲ ਹੁੰਦਾ ਸੀ।

    • Xvnc ਹੁਣ ਗਲਤ ਰੂਟ (root) ਵਿੰਡੋ ਡੂੰਘਾਈ ਨਹੀਂ ਵਰਤੇਗਾ; ਇਹ ਹੁਣ ਸਹੀ ਵਿੰਡੋ ਡੂੰਘਾਈ ਵਰਤੇਗਾ ਜੋ -depth ਚੋਣ ਦੁਆਰਾ ਦਿੱਤੀ ਹੈ।

    • ਇੱਕ ਬੱਗ ਹੱਲ ਕੀਤਾ ਗਿਆ ਹੈ ਜਿਸ ਕਰਕੇ libvnc.so ਮੈਡਿਊਲ X ਸਰਵਰ ਨੂੰ ਕਰਾਸ਼ ਕਰ ਦਿੰਦਾ ਸੀ।

    • Xvnc ਹੁਣ GLX ਅਤੇ RENDER ਐਕਸਟੈਂਸ਼ਨਾਂ ਨੂੰ ਸਾਰੇ ਢਾਂਚਿਆਂ ਤੇ ਸਹਿਯੋਗ ਦਿੰਦਾ ਹੈ।

  • smartmontools ਨੂੰ ਵਰਜਨ 5.38 ਤੱਕ ਰੀ-ਬੇਸ ਕੀਤਾ ਗਿਆ ਹੈ। ਇਸ ਅੱਪਡੇਟ ਨਾਲ ਹਾਰਡਵੇਅਰ ਜੰਤਰਾਂ ਦੀ ਸਵੈ ਖੋਜ ਵਿੱਚ ਸੋਧ ਹੋਈ ਹੈ, CCISS RAID ਐਰੇ ਦੇ ਸਹਿਯੋਗ ਵਿੱਚ ਸੋਧ ਹੋਈ ਹੈ, ਅਤੇ ਸਹਿਯੋਗੀ ਜੰਰਾਂ ਦੇ ਵੱਡੇ ਡਾਟਾਬੇਸ ਦੀ ਵਿਸ਼ੇਸ਼ਤਾ ਦਿੱਤੀ ਗਈ ਹੈ।

    ਇਸ ਅੱਪਡੇਟ ਵਿੱਚ ਇੱਕ ਬੱਗ ਫਿਕਸ ਕੀਤਾ ਗਿਆ ਹੈ ਜਿਸ ਵਿੱਚ SELinux smartmontools ਨੂੰ 3ware RAID ਜੰਤਰਾਂ ਦਾ ਪਰਬੰਧਨ ਕਰਨ ਤੋਂ ਰੋਕਦਾ ਸੀ। smartmontools ਹੁਣ ਅਜਿਹੇ ਜੰਤਰਾਂ ਦੀ ਠੀਕ ਤਰਾਂ ਨਿਗਰਾਨੀ ਕਰ ਸਕਦਾ ਹੈ।

  • python-urlgrabber ਨੂੰ ਵਰਜਨ 3.1.0-5 ਤੱਕ ਰੀ-ਬੇਸ ਕੀਤਾ ਗਿਆ ਹੈ। ਇਸ ਵਿੱਚ ਅੱਪਸਟਰੀਮ ਤੋਂ ਕਈ ਬੱਗ ਫਿਕਸ ਸ਼ਾਮਿਲ ਹਨ, ਜਿਵੇਂ ਕਿ:

    • yum ਹੁਣ ਠੀਕ ਤਰਾਂ yum ਰਿਪੋਜ਼ਟਰੀ ਤੋਂ ਮੁੜ-ਡਾਊਨਲੋਡ ਕਰ ਸਕਦਾ ਹੈ ਜੋ ਅਧੂਰੇ ਡਾਊਨਲੋਡ ਨੂੰ ਸਹਿਯੋਗ ਨਹੀਂ ਦਿੰਦਾ ਸੀ।

    • yum ਹੁਣ ਅਧੂਰੇ ਡਾਊਨਲੋਡ ਨੂੰ ਮੁੜ-ਪ੍ਰਾਪਤ ਕਰ ਸਕਦਾ ਹੈ ਭਾਵੇਂ yum ਰਿਪੋਜ਼ਟਰੀ ਖਾਸ ਪੋਰਟ ਨਾਲ FTP-ਅਧਾਰਿਤ ਹੈ।

    • ਤਰੱਕੀ ਪੱਟੀ ਦਾ ਅਕਾਰ ਹੁਣ ਟਰਮੀਨਲ ਚੌੜਾਈ ਲਈ ਆਰਜੀ ਹੈ। ਇਸ ਦੇ ਨਾਲ, ਤਰੱਕੀ ਪੱਟੀਆਂ ਹੁਣ ਸਾਫ ਹਨ, ਅਤੇ ਕੁੱਲ ਡਾਟਾ ਡਾਊਨਲੋਡ ਦੀ ਪ੍ਰਤੀਸ਼ਤਤਾ ਵੇਖਾਉਂਦੀਆਂ ਹਨ।

    • python-urlgrabber ਦਾ keepalive ਸਿਗਨਲ ਹੁਣ ਫਿਕਸ ਕੀਤਾ ਗਿਆ ਹੈ। ਪਹਿਲਾਂ, ਇਸ ਸਿਗਨਲ ਵਿਚਲਾ ਇੱਕ ਬੱਗ ਗਲਤੀ ਨਾਲ ਡਾਊਨਲੋਡ ਦੌਰਾਨ ਮੈਮੋਰੀ ਉਪਯੋਗਤਾ ਵਧਾ ਦਿੰਦਾ ਸੀ; ਇਸ ਦੇ ਨਾਲ, ਇਹ ਬੱਗ reposync ਅਤੇ yumdownloader ਨੂੰ ਠੀਕ ਤਰਾਂ ਕੰਮ ਕਰਨ ਤੋਂ ਰੋਕਦਾ ਸੀ ਜਦੋਂ ਵੱਡੀ ਗਿਣਤੀ ਵਿੱਚ ਪੈਕੇਜ ਡਾਊਨਲੋਡ ਕੀਤੇ ਜਾਂਦੇ ਸੀ।

  • yum-utils ਨੂੰ ਹੁਣ ਅੱਪਸਟਰੀਮ ਵਰਜਨ 1.1.16 ਤੱਕ ਰੀ-ਬੇਸ ਕੀਤਾ ਗਿਆ ਹੈ। ਇਸ ਵਿੱਚ ਕਈ ਬੱਗ ਫਿਕਸ ਸ਼ਾਮਿਲ ਹਨ, ਜਿਵੇਂ:

    • yum update --security ਹੁਣ ਠੀਕ ਤਰਾਂ ਪੁਰਾਣੇ ਸੰਬੰਧਿਤ ਸੁਰੱਖਿਆ ਅੱਪਡੇਟ ਲੱਭ ਸਕਦੀ ਹੈ।

    • yum-versionlock ਹੁਣ ਛੱਡੇ ਗਏ ਪੈਕੇਜਾਂ ਨਾਲ ਠੀਕ ਕੰਮ ਕਰਦੀ ਹੈ।

    ਇਸ ਅੱਪਡੇਟ ਵਿੱਚ yum-fastestmirror ਪਲੱਗਇਨ ਵੀ ਸ਼ਾਮਿਲ ਹੈ, ਜੋ yum ਨੂੰ ਮਿਰਰ-ਸੂਚੀ ਵਿੱਚ ਤੇਜ਼ ਰਿਪੋਜ਼ਟਰੀ ਚੁਣਨ ਤੋਂ ਰੋਕਦਾ ਸੀ।

  • ਸਾਂਬਾ ਨੂੰ ਅੱਪਸਟਰੀਮ ਵਰਜਨ 3.2.0 ਤੱਕ ਰੀ-ਬੇਸ ਕੀਤਾ ਗਿਆ ਹੈ। ਇਸ ਨਾਲ ਕਈ ਬੱਗ ਫਿਕਸ ਕੀਤੇ ਗਏ ਹਨ, ਜਿਵੇਂ ਇੱਕ ਜੋ ਉਪਭੋਗੀ ਨੂੰ ਡੋਮੇਨਾਂ ਨਾਲ ਜੁੜਨ ਤੋਂ ਰੋਕਦਾ ਸੀ ਜੋ Windows 2003 ਨੂੰ ਆਪਣੇ ਨਾਂ ਸਰਵਰ ਤੌਰ ਤੇ ਵਰਤਦੇ ਹਨ। ਇਸ ਅੱਪਡੇਟ ਵਿੱਚ ਇੱਕ ਬੱਗ ਫਿਕਸ ਕੀਤਾ ਗਿਆ ਹੈ ਜਿਸ ਕਰਕੇ net rpc changetrustpw ਨਾਲ ਸਿਸਟਮ ਪਾਸਵਰਡ ਤਬਦੀਲ ਕਰਨ ਨਾਲ ਸਾਂਬਾ ਡੋਮੇਨ ਮੈਂਬਰੀ ਖਰਾਬ ਹੋ ਜਾਂਦੀ ਸੀ।.

    ਇਸ ਰੀਲੀਜ਼ ਵਿਚ ਸ਼ਾਮਿਲ ਅੱਪਸਟਰੀਮ ਸਾਂਬਾ ਅੱਪਡੇਟਾਂ ਦੀ ਪੂਰੀ ਸੂਚੀ ਵੇਖਣ ਲਈ, http://www.samba.org/samba/history/samba-3.0.32.html ਵੇਖੋ।

  • OpenLDAP ਨੂੰ ਅੱਪਸਟਰੀਮ ਵਰਜਨ 2.3.43 ਤੱਕ ਰੀ-ਬੇਸ ਕੀਤਾ ਗਿਆ ਹੈ। ਇਸ ਵਿੱਚ ਕਈ ਅੱਪਸਟਰੀਮ ਬੱਗ ਫਿਕਸ ਸ਼ਾਮਿਲ ਹਨ, ਜਿਵੇਂ:

    • init ਸਕਰਿਪਟ ਹੁਣ ਇੱਕ ਚੇਤਾਵਨੀ ਦਿੰਦੀ ਹੈ ਜੇ slapd ਡੈਮਨ ਇੱਕ TLS ਸਾਰਟੀਫਿਕੇਟ ਫਾਇਲ ਨਾ ਪੜ ਸਕੇ।

    • openldap-debuginfo ਪੈਕੇਜ ਵਿੱਚ ਸਭ ਲਾਇਬਰੇਰੀਆਂ ਹੁਣ ਅਨ-ਸਟਰਿਪਡ ਕੀਤੀਆਂ ਗਈਆਂ ਹਨ।

    • openldap-devel ਪੈਕੇਜ ਨੂੰ ਅਨ-ਇੰਸਟਾਲ ਕਰਨ ਨਾਲ OpenLDAP ਲਾਇਬਰੇਰੀਆਂ ਟੁੱਟਣਗੀਆਂ ਨਹੀਂ।

    Red Hat ਹੁਣ OpenLDAP ਸਰਵਰ ਲਈ ਵਾਧੂ ਓਵਰਲੇਅ ਵੰਡਦੀ ਹੈ। syncprov ਤੋਂ ਬਿਨਾਂ, ਸਭ ਓਵਰਲੇਅ ਵੱਖਰੇ openldap-servers-overlays ਪੈਕੇਜ ਵਿੱਚ ਲੱਭੇ ਜਾ ਸਕਦੇ ਹਨ, ਅਤੇ ਆਰਜੀ ਤੌਰ ਤੇ ਲੋਡ ਹੋਣਯੋਗ ਮੈਡਿਊਲ ਤੌਰ ਤੇ ਕੰਪਾਈਲ ਕੀਤਾ ਜਾਂਦਾ ਹੈ। syncprov ਓਵਰਲੇਅ ਅਸਲ ਵਿੱਚ OpenLDAP ਸਰਵਰ ਨਾਲ ਲਿੰਕ ਕੀਤਾ ਹੈ ਤਾਂ ਜੋ ਪੁਰਾਣੇ OpenLDAP ਰੀਲੀਜ਼ਾਂ ਨਾਲ ਸਮਰੱਥਾ ਬਰਕਰਾਰ ਰੱਖੀ ਜਾ ਸਕੇ।

  • ਕਿਉਂਕਿ xterm ਬਾਇਨਰੀ ਦਾ ਸੈੱਟ ਗਰੁੱਪ ID (setgid) ਬਿੱਟ ਸੰਰਚਿਤ ਕੀਤਾ ਸੀ, ਕੁਝ ਵਾਤਾਵਰਨ ਵੇਰੀਏਬਲ (ਜਿਵੇਂ LD_LIBRARY_PATH and TMPDIR) ਅਨਸੈੱਟ ਹੋ ਜਾਂਦੇ ਸੀ। ਇਸ ਰੀਲੀਜ਼ ਵਿੱਚ, xterm ਬਾਇਨਰੀ ਦਾ ਮੋਡ ਹੁਣ 0755 ਅਧਿਕਾਰ ਸੰਰਚਿਤ ਕੀਤਾ ਗਿਆ ਹੈ, ਜਿਸ ਨਾਲ ਇਹ ਮੁੱਦਾ ਹੱਲ ਹੁੰਦਾ ਹੈ।

  • The recommended method for balancing the load on NIS servers when multiple machines are connecting with ypbind has changed with this release. The ypbind daemon's behavior has not changed: it still pings all NIS servers listed in the /etc/ypbind configuration file and then binds to the single fastest-responding server. Before, it was recommended to list all available NIS servers in each machine's /etc/ypbind.conf configuration file. However, because even servers under high load can respond quickly to this ping, thus inadvertently increasing their own load, it is now recommended for administrators to list a smaller number of available NIS servers in each machine's ypbind.conf, and to vary this list across machines. In this way, NIS servers are automatically load-balanced due to not every NIS server being listed as being available to every machine.

  • OpenMotif ਨੂੰ ਅੱਪਸਟਰੀਮ ਵਰਜਨ 2.3.1 ਤੱਕ ਰੀ-ਬੇਸ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਕਈ ਬੱਗ ਫਿਕਸ ਸ਼ਾਮਿਲ ਹਨ, ਜਿਵੇਂ:

    • ਇੱਕ ਬੱਗ ਹੱਲ ਕੀਤਾ ਗਿਆ ਹੈ ਜਿਸ ਕਰਕੇ OpenMotif, Grab ਅਤੇ Ungrab ਘਟਨਾਵਾਂ ਦਾ ਪਰਬੰਧਨ ਕਰਦੀ ਸੀ। ਪਿਛਲੇ ਰੀਲੀਜ਼ਾਂ ਵਿੱਚ, ਇਹ ਬੱਗ ਲਾਕ ਵੇਖਾਉਂਦਾ ਸੀ।

    • nedit ਵਿਚਲਾ ਇੱਕ ਬੱਗ ਹੱਲ ਕੀਤਾ ਗਿਆ ਹੈ ਜਿਸ ਕਰਕੇ ਇਹ ਕਰੈਸ਼ ਹੁੰਦਾ ਸੀ ਜਦੋਂ nedit ਗਰਾਫੀਕਲ ਯੂਜ਼ਰ ਇੰਟਰਫੇਸ ਵਰਤਿਆ ਜਾਂਦਾ ਸੀ। ਇਸ ਦਾ ਕਾਰਨ ਕੋਡ ਵਿਚਲਾ ਫੰਕਸ਼ਨ ਹੈ ਜਿਸ ਨਾਲ ਕਈ ਇਕਾਈਆਂ ਦੀ ਚੋਣ ਕਰਨ ਵੇਲੇ ਸਿਗਮੈਂਟੇਸ਼ਨ ਫਾਲਟ ਆਉਂਦਾ ਸੀ।

  • dbus ਨੂੰ ਵਰਜਨ 1.1.2 ਤੱਕ ਰੀ-ਬੇਸ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਇੱਕ ਬੱਗ ਫਿਕਸ ਕੀਤਾ ਗਿਆ ਹੈ ਜਿਸ ਕਰਕੇ ਮਲਟੀ-ਥਰਿੱਡਡ ਪਰੋਗਰਾਮ ਦਾ dbusਵਿੱਚ ਡੈੱਡਲਾਕ ਆ ਜਾਂਦਾ ਸੀ। ਪਿਛਲੇ ਰੀਲੀਜ਼ਾਂ ਵਿੱਚ, ਜਦੋਂ ਇੱਕ ਥਰਿੱਡ dbus ਨੂੰ ਸੁਣਦਾ ਸੀ ਅਤੇ ਸੁਨੇਹੇ ਵੇਖਦਾ ਸੀ, ਤਾਂ ਦੂਜਾ ਥਰਿੱਡ dbus ਨੂੰ ਸੁਨੇਹਾ ਭੇਜਦਾ ਸੀ।

  • strace ਨੂੰ ਵਰਜਨ 4.5.18 ਤੱਕ ਰੀ-ਬੇਸ ਕੀਤਾ ਗਿਆ ਹੈ। ਇਸ ਨਾਲ ਕਈ ਬੱਗ ਫਿਕਸ ਕੀਤੇ ਗਏ ਹਨ, ਜਿਵੇਂ:

    • ਇੱਕ ਬੱਗ ਫਿਕਸ ਕੀਤਾ ਗਿਆ ਹੈ ਜਿਸ ਕਰਕੇ strace ਕਰੈਸ਼ ਹੋ ਜਾਂਦਾ ਸੀ ਜਦੋਂ -f ਚੋਣ ਨੂੰ ਕਈ ਮਲਟੀ-ਥਰਿੱਡ ਪਰੋਗਰਾਮਾਂ (ਖਾਸ ਕਰਕੇ 64-bit ਸਿਸਟਮਾਂ ਉੱਪਰ) ਉੱਪਰ ਵਰਤਿਆ ਜਾਂਦਾ ਸੀ।

    • ਇੱਕ ਬੱਗ ਫਿਕਸ ਕੀਤਾ ਗਿਆ ਹੈ ਜੋ strace ਦੇ 64-bit ਵਰਜਨ ਨੂੰ 32-bit ਕਾਰਜ ਉੱਪਰ ਇੱਕ vfork() ਫੰਕਸ਼ਨ ਕਾਲ ਚਲਾਉਣ ਤੋਂ ਰੋਕਦਾ ਸੀ।

  • cpuspeed ਨੂੰ ਵਰਜਨ 1.2.1-5 ਤੱਕ ਅੱਪਡੇਟ ਕੀਤਾ ਗਿਆ ਹੈ।ਇਸ ਅੱਪਡੇਟ ਨਾਲ, cpuspeed init ਸਕਰਿਪਟ ਹੁਣ speedstep-centrino ਮੈਡਿਊਲ ਨੂੰ ਲੋਡ ਕਰ ਸਕਦੀ ਹੈ ਜੇ ਹੋਰ ਸਭ ਮੈਡਿਊਲਲੋਡ ਹੋਣ ਤੋਂ ਫੇਲ ਹੋ ਜਾਂਦੇ ਹਨ। ਇਸ ਦੇ ਨਾਲ, ਇੱਕ ਯੂਜ਼ਰ-ਸਪੇਸ ਬੱਗ ਵੀ ਹੱਲ ਕੀਤਾ ਹੈ ਜੋ Powernow-k8 ਮੈਡਿਊਲ ਲੋਡ ਹੋਣ ਤੋਂ ਰੋਕਦਾ ਸੀ।

  • ਸੰਦਾਂ ਦਾ frysk ਸਮੂਹ ਇਸ ਡਿਸਟਰੀਬਿਊਸ਼ਨ ਤੋਂ ਹਟਾਇਆ ਗਿਆ ਹੈ। frysk ਅਸਲ ਵਿੱਚ Red Hat Enterprise Linux 5.0 ਵਿੱਚ ਤਕਨੀਕੀ ਜਾਣਕਾਰੀ ਤੌਰ ਤੇ ਦਿੱਤਾ ਗਿਆ ਸੀ।

  • ਪਹਿਲਾਂ, ਭਾਗ I/O ਅੰਕੜਾ ਅਧੂਰਾ ਸੀ ਜੋ iostat -x ਕਮਾਂਡ ਦੁਆਰਾ ਦਿੱਤਾ ਸੀ। ਇਸ ਅੱਪਡੇਟ ਵਿੱਚ, ਭਾਗ ਅੰਕੜੇ ਹੁਣ ਡਿਸਕ ਅੰਕੜਿਆਂ ਵਾਂਗ ਹੀ ਕੈਲਕੂਲੇਟ ਕੀਤੇ ਜਾਂਦੇ ਹਨ, ਜਿਸ ਨਾਲ ਭਾਗ ਪੱਧਰ ਤੇ ਕੋਹੇਰੈਂਟ ਅਤੇ ਕੰਪਰੀਹੈਂਸਿਵ I/O ਅੰਕੜੇ ਮਿਲਦੇ ਹਨ।

  • ਇੱਕ ਪਾਸਵਰਡ ਡਿਸਕਲੋਸ ਫਲਾਅ Dovecot ਮੇਲ ਸਰਵਰ ਦੀ ਸੰਰਚਨਾ ਪਾਇਲ ਵਿੱਚ ਲੱਭਿਆ ਸੀ। ਜੇ ਕਿਸੇ ਸਿਸਟਮ ਦੀ ssl_key_password ਚੋਣ ਦਿੱਤੀ ਗਈ ਹੈ, ਕੋਈ ਲੋਕਲ ਉਪਭੋਗੀ SSL ਕੁੰਜੀ ਪਾਸਵਰਡ ਵੇਖ ਸਕਦਾ ਸੀ। (CVE-2008-4870)

    ਸੂਚਨਾ

    ਇਹ ਫਲਾਅ ਹਮਲਾਵਰ ਨੂੰ SSL ਕੁੰਜੀ ਦੇ ਸੰਖੇਪ ਵੇਖਣ ਦੀ ਮਨਜੂਰੀ ਨਹੀਂ ਦਿੰਦਾ ਸੀ। ਪਾਸਵਰਡ ਦਾ ਕੁੰਜੀ ਫਾਇਲ ਬਿਨਾਂ ਕੋਈ ਮੁੱਲ ਨਹੀਂ ਸੀ ਜਿਸ ਨੂੰ ਆਮ ਉਪਬੋਗੀ ਦੁਆਰਾ ਪੜਨ ਅਧਿਕਾਰ ਚਾਹੀਦੇ ਸਨ।

    ਇਸ ਮੁੰਲ ਨੂੰ ਵਧੀਆ ਤਰੀਕੇ ਨਾਲ ਸੁਰੱਖਿਅਤ ਕਰਨ ਲਈ, ਭਾਵੇਂ, dovecot.conf ਫਾਇਲ ਹੁਣ "!include_try" ਡਾਇਰੈਕਟਿਵ ਨੂੰ ਸਹਿਯੋਗ ਦਿੰਦੀ ਹੈ। ssl_key_password ਚੋਣ dovecot.conf ਤੋਂ ਨਵੀਂ ਫਾਇਲ ਵਿੱਚ ਤਬਦੀਲ ਕਰਨਾ ਚਾਹੀਦਾ ਹੈ, ਜੋ ਸਿਰਫ ਰੂਟ ਦੁਆਰਾ ਅਧਿਕਾਰ ਹੋਣ (ie 0600)। ਇਸ ਫਾਇਲ ਦਾ ਹਵਾਲਾ dovecot.conf ਤੋਂ !include_try /path/to/password/file ਚੋਣ ਰਾਹੀਂ ਆਉਣਾ ਚਾਹੀਦਾ ਹੈ।

7.2. x86_64 ਢਾਂਚੇ

  • ksh ਨੂੰ ਵਰਜਨ 2008-02-02 ਤੱਕ ਰੀ-ਬੇਸ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਮਲਟੀ-ਬਾਈਟ ਅੱਖਰ ਪਰਬੰਧਨ, ਕਈ ਜੌਬ ਕੰਟਰੋਲ ਸਮੱਸਿਆਵਾਂ ਦਾ ਹੱਲ ਅਤੇ ਅੱਪਸਟਰੀਮ ਤੋਂ ਕਈ ਬੱਗ ਫਿਕਸ ਸ਼ਾਮਿਲ ਹਨ। ਯਾਦ ਰੱਖੋ ਕਿ ksh ਦੇ ਇਸ ਅੱਪਡੇਟ ਵਿੱਚ ਮੌਜੂਦਾ ਸਕਰਿਪਟਾਂ ਲਈ ਸਮਰੱਥਾ ਹੈ।

7.3. s390x ਢਾਂਚੇ

  • ਇੱਕ vmconvert ਬੱਗ ਇਸ ਨੂੰ vmur ਜੰਤਰ ਨੋਡ (/dev/0.0.000c) ਉੱਪਰ ਠੀਕ ਤਰਾਂ ਕੰਮ ਕਰ ਤੋਂ ਰੋਕਦਾ ਸੀ। ਇਸ ਨਾਲ vmconvert ਫੇਲ ਹੁੰਦਾ ਸੀ ਜਦੋਂ vmur ਜੰਤਰ ਉੱਪਰ ਡੰਪ ਨੂੰ ਵਰਤਦਾ ਸੀ ਇਸ ਗਲਤੀ ਨਾਲ vmconvert: Open dump file failed! (Permission denied)। ਇਸ ਰੀਲੀਜ਼ ਵਿਚਲਾ s390utils ਦਾ ਅੱਪਡੇਟ ਇਸ ਮੁੱਦੇ ਦਾ ਹੱਲ ਕਰਦਾ ਹੈ।

  • mon_procd ਡੈਮਨ ਅਤੇ mon_fsstatd ਡੈਮਨ ਲਈ ਲਈ init ਸਕਰਿਪਟ ਅਤੇ config ਫਾਇਲ s390utils ਪੈਕੇਜ ਵਿੱਚੋਂ ਗੈਰ-ਮੌਜੂਦ ਹਨ। ਇਸ ਦੇ ਸਿੱਟੇ ਵਜੋਂ ਇਹ ਡੈਮਨ ਬਣਾਏ ਅਤੇ ਵਰਤੇ ਨਹੀਂ ਜਾ ਸਕਦੇ। ਗੈਰ-ਮੌਜੂਦ ਫਾਇਲਾਂ ਇਸ ਅੱਪਡੇਟ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ ਜਿਸ ਨਾਲ ਇਹ ਮੁੱਦਾ ਹੱਲ ਹੋ ਜਾਂਦਾ ਹੈ।

7.4. PowerPC ਢਾਂਚੇ

  • ਇੱਕ ਬੱਗ ਹੱਲ ਕੀਤਾ ਹੈ ਜੋ ehci_hcd ਮੈਡਿਊਲ ਨੂੰ ਇਸ ਢਾਂਚੇ ਉੱਪਰ ਮੁੜ-ਲੋਜਡ ਹੋਣ ਤੋਂ ਰੋਕਦਾ ਸੀ। ਇਸ ਨਾਲ Belkin 4-port PCI-Express USB Lily ਅਡਾਪਟਰ (ਅਤੇ ਹੋਰ ਅਜਿਹੇ ਜੰਤਰ) ਹੁਣ Red Hat Enterprise Linux 5 ਨਾਲ ਠੀਕ ਕੰਮ ਕਰਦੇ ਹਨ ਜਦੋਂ ehci_hcd ਮੈਡਿਊਲ ਦੀ ਵਰਤੋਂ ਹੁੰਦੀ ਹੈ।

  • libhugetlbfs ਲਾਇਬਰੇਰੀ ਨੂੰ ਹੁਣ ਵਰਜਨ 1.3 ਤੱਕ ਰੀ-ਬੇਸ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਲਾਇਬਰੇਰੀਆਂ ਲਈ ਕਈ ਅੱਪਸਟਰੀਮ ਸੋਧਾਂ ਹਨ ਜਿਨਾਂ ਨਾਲ ਵੱਡੇ ਪੇਜ਼ ਵਰਤਣ ਵਾਲੇ ਕਾਰਜਾਂ ਦੀ ਕਾਰਜਕੁਸ਼ਲਤਾ ਵਧਦੀ ਹੈ।

    libhugetlbfs ਦੇ ਅੱਪਡੇਟਾਂ ਦੀ ਪੂਰੀ ਸੂਚੀ ਵੇਖਣ ਲਈ, ਹੇਠਲਾ ਸੰਬੰਧ ਵੇਖੋ:

    http://sourceforge.net/mailarchive/message.php?msg_name=20080515170754.GA1830%40us.ibm.com

  • Red Hat Enterprise Linux 5.2 ਵਿੱਚ, httpd ਦਾ ਇੱਕ 64-bit ਵਰਜਨ ਇਸ ਢਾਂਚੇ ਵਿੱਚ ਮੌਜੂਦਾ 32-bit httpd ਨਾਲ ਸ਼ਾਮਿਲ ਕੀਤਾ ਗਿਆ ਹੈ। ਜੇ ਇੱਕ ਉਪਭੋਗੀ ਦੋਨੋਂ ਵਰਜਨ ਇੰਸਟਾਲ ਕਰਦਾ ਹੈ, ਤਾਂ ਇੱਕ httpd ਪ੍ਰਤੀਰੋਧ ਆਵੇਗਾ, ਜੋ httpd ਨੂੰ ਠੀਕ ਤਰਾਂ ਕੰਮ ਕਰਨ ਤੋਂ ਰੋਕਦਾ ਹੈ।

    ਇਸ ਮੁੱਦੇ ਦੇ ਹੱਲ ਲਈ, httpd ਦਾ 64-bit ਵਰਜਨ ਇਸ ਰੀਲੀਜ਼ ਵਿੱਚ ਹਟਾਇਆ ਗਿਆ ਹੈ। ਇਸ ਰੀਲੀਜ਼ ਲਈ httpd ਅੱਪਗਰੇਡ ਕਰਨ ਨਾਲ httpd ਦਾ 64-bit ਵਰਜਨ ਆਪਣੇ-ਆਪ ਹਟ ਜਾਂਦਾ ਹੈ।

8. ਜਾਣੇ-ਪਛਾਣੇ ਮੁੱਦੇ

8.1. ਸਭ ਢਾਂਚੇ

  • ਜਦੋਂ ਨਵੀਂ ਡਿਸਕ ਇਨਕਰਿਪਸ਼ਨ ਵਿਸ਼ੇਸ਼ਤਾ ਨੂੰ ਰੂਟ ਫਾਇਲ-ਸਿਸਟਮ ਇਨਕਰਿਪਡ ਕਰਨ ਲਈ ਵਰਤਿਆ ਜਾਂਦਾ ਹੈ, ਤਾਂ ਹੇਠਲਾ ਗਲਤੀ ਸੁਨੇਹਾ ਕੰਸੋਲ ਤੇ ਆਉਂਦਾ ਹੈ ਜਦੋਂ ਸਿਸਟਮ ਸ਼ੱਟ-ਡਾਊਨ ਕੀਤਾ ਜਾਂਦਾ ਹੈ:

    ਡਿਸਕ ਇਨਕਰਿਪਸ਼ਨ ਰੋਕ ਰਿਹਾ ਹੈ [FAILED]

    ਇਹ ਸੁਨੇਹਾ ਅਣਡਿੱਠਾ ਕੀਤਾ ਜਾ ਸਕਦਾ ਹੈ, ਸ਼ੱਟ-ਡਾਊਨ ਕਾਰਵਾਈ ਸਫਲਤਾਪੂਰਕ ਮੁਕੰਮਲ ਹੋ ਜਾਵੇਗੀ।

  • ਜਦੋਂ ਇਨਕਰਿਪਟਡ ਜੰਤਰ ਵਰਤਿਆ ਜਾਂਦਾ ਹੈ ਤਾਂ ਹੇਠਲਾ ਗਲਤੀ ਸੁਨੇਹਾ ਬੂਟਅੱਪ ਦੌਰਾਨ ਆ ਸਕਦਾ ਹੈ:

    insmod: error inserting '/lib/aes_generic.ko': -1 File exists
    ਇਹ ਸੁਨੇਹਾ ਅਣਡਿੱਠਾ ਕੀਤਾ ਜਾ ਸਕਦਾ ਹੈ।

  • ਮਲਟੀਪਾਥ ਦੇ ਸਿਖਰ ਤੇ ਮਲਟੀਪਲ ਜੰਤਰ (MD) RAID ਵਰਤ ਕੇ ਇੰਸਟਾਲੇਸ਼ਨ ਦੇ ਨਤੀਜੇ ਵਜੋਂ ਮਸ਼ੀਨ ਬੂਟ ਨਹੀਂ ਹੋ ਸਕਦੀ। ਸਟੋਰੇਜ਼ ਏਰੀਆ ਨੈੱਟਵਰਕ (SAN) ਜੰਤਰਾਂ ਲਈ ਮਲਟੀਪਾਥ ਜੋ ਅੰਦਰੂਨੀ ਤੌਰ ਤੇ RAID ਦਿੰਦੇ ਹਨ, ਕੋਈ ਪ੍ਰਭਾਵ ਨਹੀਂ ਪੈਂਦਾ।

  • ਜਦੋਂ ਬਹੁਤ ਸਾਰੀ ਗਿਣਤੀ ਵਿੱਚ LUNs ਨੂੰ ਨੰਡ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ, ਤਾਂ ਮਲਟੀਪਾਥ ਨਾਲ ਸਮਾਂ ਵਧ ਸਕਦਾ ਹੈ ਜੋ udev ਇਹਨਾਂ ਤੋਂ ਜੰਤਰ ਨੋਡ ਬਣਾਉਣ ਲਈ ਲੈਂਦਾ ਹੈ। ਜੇ ਤੁਹਾਨੂੰ ਇਬ ਸਮੱਸਿਆ ਹੈ, ਤੁਸੀਂ ਇਸ ਨੂੰ /etc/udev/rules.d/40-multipath.rules ਵਿੱਚ ਹੇਠਲੀ ਲਾਈਨ ਹਟਾ ਠੀਕ ਕਰ ਸਕਦੇ ਹੋ:

    KERNEL!="dm-[0-9]*", ACTION=="add", PROGRAM=="/bin/bash -c '/sbin/lsmod | /bin/grep ^dm_multipath'", RUN+="/sbin/multipath -v0 %M:%m"
    ਇਸ ਲਾਈਨ ਨਾਲ udev ਹਰ ਵਾਰ ਬਲਾਕ ਜੰਤਰ ਨੂੰ ਨੋਡ ਵਿੱਚ ਸ਼ਾਮਿਲ ਕਰਨ ਤੇ ਮਲਟੀਪਾਥ ਚਲਾਉਂਦਾ ਹੈ। ਇੱਥੋਂ ਤੱਕ ਕਿ ਇਹ ਲਾਈਂ ਹਟਾਉਣ ਨਾਲ ਮਲਟੀਪਾਥ ਸਵੈ ਹੀ ਮਲਟੀਪਾਥ ਜੰਤਰ ਬਣਾਉਂਦਾ ਹੈ, ਅਤੇ ਮਲਟੀਪਾਥ ਨੂੰ ਹਾਲੇ ਵੀ ਮਲਟੀਪਾਥ ਰੂਟ ਫਾਇਲ ਸਿਸਟਮ ਵਾਲੇ ਨੋਡਾਂ ਲਈ ਬੂਟ ਦੌਰਾਨ ਕਾਲ ਕੀਤਾ ਜਾਂਦਾ ਹੈ। ਤਬਦੀਲੀ ਸਿਰਫ ਇੰਨੀ ਹੈ ਕਿ ਮਲਟੀਪਾਥ ਜੰਤਰ ਸਵੈ ਨਹੀਂ ਬਣਨਗੇ ਜਦੋਂ ਮਲਟੀਪਾਥ ਨਹੀਂ ਚੱਲਦਾ ਹੁੰਦਾ, ਜੋ ਕਿ ਬਹੁਤੇ ਮਲਟੀਪਾਥ ਉਪਭੋਗੀਆਂ ਲਈ ਸਮੱਸਿਆ ਨਹੀਂ ਹੈ।

  • ਸੂਚਨਾ: Red Hat Enterprise Linux 5.3 ਦੇ ਪਿਛਲੇ ਵਰਜਨਾਂ ਤੋਂ ਅੱਪਡੇਟ ਕਰਨ ਸਮੇਂ ਤੁਹਾਨੂੰ ਹੇਠਲੀ ਗਲਤੀ ਆ ਸਕਦੀ ਹੈ:

    Updating  : mypackage                 ################### [ 472/1655]
    rpmdb: unable to lock mutex: Invalid argument

    ਲਾਕਿੰਗ ਮੁੱਦੇ ਦੀ ਕਾਰਨ ਇਹ ਹੈ ਕਿ glibc ਵਿੱਚ ਸ਼ੇਅਰ futex ਲਾਕਿੰਗ ਵਿੱਚ ਪ੍ਰਤੀ-ਕਾਰਜ futexes ਨੂੰ 5.2 ਅਤੇ 5.3 ਵਿਚਕਾਰ ਵਾਧਾ ਕੀਤਾ ਗਿਆ ਸੀ। ਇਸ ਦੇ ਨਤੀਜੇ ਵਜੋਂ, 5.2 glibc ਵਿੱਚ ਚੱਲ ਰਹੇ ਪਰੋਗਰਾਮ ਸ਼ੇਅਰ futex ਲਾਕਿੰਗ ਨੂੰ 5.3 glibc ਵਾਲੇ ਪਰੋਗਰਾਮਾਂ ਨਾਲ ਠੀਕ ਕੰਮ ਕਰਦੀ ਹੈ।

    ਇਹ ਖਾਸ ਗਲਤੀ ਸੁਨੇਹਾ ਇੱਕ ਪੈਕੇਜ ਦਾ ਬੁਰਾ ਪ੍ਰਭਾਵ ਹੈ ਜੋ rpm ਨੂੰ ਆਪਣੀਆਂ ਇੰਸਟਾਲ ਸਕਰਿਪਟਾਂ ਦੇ ਹਿੱਸੇ ਵਜੋਂ ਕਾਲ ਕਰਦਾ ਹੈ। rpm ਇਕਾਈ ਜੋ ਪਹਿਲੀ glibc ਵਰਤ ਕੇ ਅੱਪਗਰੇਡ ਕਰ ਰਹੀ ਹੈ, ਪਰ rpm ਇਕਾਈ ਨੂੰ ਸਕਿਰਪਟ ਵਿੱਚੋਂ ਨਵੀਂ glibc ਵਰਤ ਕੇ ਚਲਾਇਆ ਗਿਆ ਸੀ।

    ਇਸ ਗਲਤੀ ਤੋਂ ਬਚਣ ਲਈ, ਪਹਿਲਾਂ glibc ਨੂੰ ਵੱਖਰੇ ਤੌਰ ਕੇ ਅੱਪਗਰੇਡ ਕਰੋ:

    # yum update glibc
    # yum update
    ਤੁਸੀਂ ਇਹ ਗਲਤੀ ਵੇਖੋਗੇ ਜੇ ਤੁਸੀਂ glibc ਨੂੰ ਇੰਸਟਾਲ ਕੀਤੇ 5.3 ਸਿਸਟਮ ਉੱਪਰ ਪਿਛਲੇ ਵਰਜਨਾਂ ਵਿੱਚ ਡਾਊਨਗਰੇਡ ਕੀਤਾ ਹੈ।

  • Red Hat Enterprise Linux 5 ਵਿੱਚ mvapich ਅਤੇ mvapich2 ਨੂੰ ਕੰਪਾਈਲ ਕੀਤਾ ਗਿਆ ਹੈ ਤਾਂ ਕਿ ਸਿਰਫ InfiniBand/iWARP ਇੰਟਰਕੁਨੈਕਸ਼ਨ ਨੂੰ ਸਹਿਯੋਗ ਮਿਲ ਸਕੇ। ਇਸ ਦੇ ਸਿੱਟੇ ਵਜੋਂ, ਇਹ ਈਥਰਨੈੱਟ ਜਾਂ ਹੋਰ ਨੈੱਟਵਰਕ ਕੁਨੈਕਸ਼ਨਾਂ ਉੱਪਰ ਨਹੀਂ ਚੱਲ ਸਕਦੇ।

  • ਦੋ ਤੋਂ ਜਿਆਦਾ ਇਨਕਰਿਪਟਡ ਬਲਾਕ ਜੰਤਰਾਂ ਵਾਲੇ ਸਿਸਟਮਾਂ ਉੱਪਰ, ਐਨਾਕਾਂਡਾ ਵਿਆਪਕ ਗੁਪਤਕੋਡ ਦੇ ਸਕਦਾ ਹੈ। init ਸਕਰਿਪਟਾਂ, ਭਾਵੇਂ ਇਸ ਵਿਸ਼ੇਸਤਾਂ ਨੂੰ ਸਹਿਯੋਗ ਨਹੀਂ ਦਿੰਦੀਆਂ। ਜਦੋਂ ਸਿਸਟਮ ਬੂਟ ਕੀਤਾ ਜਾਂਦਾ ਹੈ, ਹਰੇਕ ਗੁਪਤਕੋਡ ਸਬ ਇਨਕਰਿਪਟਡ ਜੰਤਰਾਂ ਲਈ ਲੋੜੀਂਦਾ ਹੈ।

  • ਜਦੋਂ openmpi ਨੂੰ yum ਨਾਲ ਅੱਪਗਰੇਡ ਕੀਤਾ ਜਾਂਦਾ ਹੈ ਤਾਂ, ਹੇਠਲੀ ਚੇਤਾਵਨੀ ਆਉਂਦੀ ਹੈ:

    cannot open `/tmp/openmpi-upgrade-version.*' for reading: No such file or directory
    ਇਹ ਸੁਨੇਹਾ ਖਤਰਨਾਕ ਨਹੀਂ ਹੈ ਅਤੇ ਅਣਡਿੱਠਾ ਕੀਤਾ ਜਾ ਸਕਦਾ ਹੈ।

  • ਨੂੰ ਸੰਰਚਿਤ ਕਰਨ ਨਾਲ ਕਈ ਜੰਤਰਾਂ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਹੈ ਜੋ ਮੈਸੇਜ ਸਿਗਲ ਇੰਟਰਪਟ ਨੂੰ ਨੋ ਪ੍ਰਤੀ ਵੈਕਟਰ ਮਾਸਕਿੰਗ ਸਮਰੱਥਾ ਨਾਲ ਵਰਤਦੇ ਹਨ। ਅਜਿਹੇ ਜੰਤਰਾਂ ਦੀ ਉਦਾਹਰਨ ਹੈ ਬਰਾਡਕਾਮ NetXtreme ਈਥਰਨੈੱਟ ਜੰਤਰ ਜੋ bnx2 ਡਰਾਈਵਰ ਵਰਤਦਾ ਹੈ।

    ਜੇ ਤੁਹਾਨੂੰ ਅਜਿਹਾ ਜੰਤਰਾਂ ਲਈ IRQ ਅਫਿਨਟੀ ਸੰਰਚਿਤ ਕਰਨ ਦੀ ਲੋੜ ਹੈ, ਤਾਂ /etc/modprobe.d/ ਵਿੱਚ ਇੱਕ ਫਾਇਲ ਬਣਾਉ ਜਿਸ ਵਿੱਚ ਇਹ ਲਾਈਨਾਂ ਹੋਣ:

    options bnx2 disable_msi=1

    ਇਸ ਤੋਂ ਉਲਟ, ਤੁਸੀਂ ਕਰਨਲ ਪੈਰਾਮੀਟਰ pci=nomsi ਵਰਤ ਕੇ MSI ਨੂੰ ਪੂਰੀ ਤਰਾਂ ਅਯੋਗ ਕਰ ਸਕਦੇ ਹੋ।

  • Dell PowerEdge R905 ਉੱਪਰ CD-ROM/DVD-ROM ਯੂਨਿਟ Red Hat Enterprise Linux 5 ਨਾਲ ਕੰਮ ਨਹੀਂ ਕਰਦਾ ਹੈ। ਕਿਰਪਾ ਕਰਕੇ ਵੇਰਵੇ ਲਈ Knowledgebase #13121 ਵੇਖੋ: http://kbase.redhat.com/faq/FAQ_103_13121

    ਖਾਸ

    ਅੱਗੇ ਦਿੱਤੇ ਨਾਲੇਜਬੇਸ ਆਰਟੀਕਲ ਵਿਚਲਾ ਕੰਮ ਕਰਨ ਨਾਲ ਹੋਰ ਮੁੱਦੇ ਆ ਸਕਦੇ ਹਨ ਜੋ GSS ਦੁਆਰਾ ਸਹਿਯੋਗੀ ਨਹੀਂ ਹਨ।

  • ਅੱਪਡੇਟਡ /etc/udev/rules.d/50-udev.rules ਫਾਇਲ ਵਿੱਚ ਇੱਕ ਬੱਗ ਜੋ ਟੇਪ ਜੰਤਰਾਂ ਦੇ 9 ਤੋਂ ਜਿਆਦਾ ਨੰਬਰ ਵਾਲੇ ਲਈ ਲਗਾਤਾਰ ਨਾਂ ਦੇਣ ਵਿੱਚ ਰੁਕਾਵਟ ਪਾਉਂਦਾ ਸੀ। ਉਦਾਹਰਨ ਲਈ, ਇੱਕ ਲਗਾਤਾਰ ਨਾਂ ਇੱਕ ਟੇਪ ਜੰਤਰ ਲਈ nst12 ਦੇ ਨਾਂ ਨਾਲ ਨਹੀਂ ਬਣਾਇਆ ਜਾਵੇਗਾ।

    ਇਸ ਦੇ ਹੱਲ ਲਈ, /etc/udev/rules.d/50-udev.rules ਵਿੱਚ ਆਉਣ ਵਾਲੀ ਹਰੇਕ nst[0-9] ਸਤਰ ਤੋਂ ਬਾਅਦ ਆਸਟੈਰਿਕ (*) ਸ਼ਾਮਿਲ ਕਰੋ।

  • smartctl ਸੰਦ SATA ਜੰਤਰ ਤੋਂ SMART ਪੈਰਾਮੀਟਰ ਠੀਕ ਤਰਾਂ ਪੜ ਨਹੀਂ ਸਕਦਾ।

  • openmpi ਅਤੇ lam ਦੇ ਪਿਛਲੇ ਵਰਜਨਾਂ ਵਿੱਚ ਇੱਕ ਬੱਗ ਤੁਹਾਨੂੰ ਇਹ ਪੈਕੇਜ ਅੱਪਗਰੇਡ ਕਰਨ ਤੋਂ ਰੋਕੇਗਾ। ਇਹ ਬੱਗ ਹੇਛਲੀ ਗਲਤੀ ਦਿੰਦਾ ਹੈ (ਜਦੋਂ openmpi ਜਾਂ lam ਨੂੰ ਅੱਪਗਰੇਡ ਕਰਦੇ ਹਾਂ:

    error: %preun(openmpi-[version]) scriptlet failed, exit status 2

    ਇਸੇ ਤਰਾਂ, ਤੁਹਾਨੂੰ openmpi ਅਤੇ lam ਦੇ ਪੁਰਾਣੇ ਵਰਜਨ ਦਸਤੀ ਹਟਾਉਣ ਦੀ ਲੋੜ ਹੈ ਤਾਂ ਜੋ ਉਹਨਾਂ ਦੇ ਆਖਰੀ ਵਰਜਨ ਇਸੰਟਾਲ ਕੀਤਾ ਜਾ ਸਕੇ। ਅਜਿਹਾ ਕਰਨ ਲਈ, ਹੇਠਲੀ rpm ਕਮਾਂਡ ਵਰਤੋ:

    rpm -qa | grep '^openmpi-\|^lam-' | xargs rpm -e --noscripts --allmatches

  • ਜਦੋਂ dm-multipath ਵਰਤਦੇ ਹਾਂ, ਜੇ features "1 queue_if_no_path" ਨੂੰ /etc/multipath.conf ਵਿੱਚ ਦਿੱਤਾ ਗਿਆ ਹੈ ਤਾਂ ਕੋਈ ਕਾਰਜ ਜੋ I/O ਜਾਰੀ ਕਰਦਾ ਹੈ ਰੁਕ ਜਾਵੇਗਾ ਜਦੋਂ ਤੱਕ ਇੱਕ ਜਾਂ ਜਿਆਦਾ ਮਾਰਗ ਮੁੜ ਸੰਭਾਲੇ ਨਹੀਂ ਜਾਂਦੇ।

    ਇਸ ਤੋਂ ਬਚਣ ਲਈ, no_path_retry [N] ਨੂੰ /etc/multipath.conf ਵਿੱਚ ਨਿਰਧਾਰਤ ਕਰੋ (ਜਿੱਥੇ [N] ਨੰਬਰ ਹੈ ਜਿੰਨੀ ਵਾਰ ਸਿਸਟਮ ਮਾਰਗ ਲਈ ਮੁੜ ਕੋਸ਼ਿਸ਼ ਕਰਦਾ ਹੈ)। ਜਦੋਂ ਤੁਸੀਂ ਇਹ ਕਰ ਦਿੱਤਾ, features "1 queue_if_no_path" ਚੋਣ ਨੂੰ /etc/multipath.conf ਵਿੱਚੋਂ ਹਟਾਓ।

    ਜੇ ਤੁਹਾਨੂੰ "1 queue_if_no_path" ਵਰਤਣ ਦੀ ਲੋੜ ਹੈ ਅਤੇ ਇੱਥੇ ਦਿੱਤਾ ਮੁੱਦਾ ਵੇਖਦੇ ਹੋ, ਤਾਂ ਖਾਸ LUN (ਜਿਵੇਂ, ਜਿਸ ਲਈ ਸਭ ਮਾਰਗ ਉਪਲੱਬਧ ਹਨ) ਲਈ ਪਾਲਿਸੀ ਸੋਧ ਕਰਨ ਲਈ dmsetup ਵਰਤੋ।

    ਵਰਣਨ ਲਈ: dmsetup message [device] 0 "fail_if_no_path" ਚਲਾਓ, ਜਿੱਥੇ [device] ਮਲਟੀ-ਮਾਰਗ ਜੰਤਰ ਨਾਂ ਹੈ (ਜਿਵੇਂ mpath2; ਮਾਰਗ ਨਾ ਦਿਓ) ਜਿਸ ਲਈ ਤੁਸੀਂ ਪਾਲਿਸੀ ਨੂੰ "queue_if_no_path" ਤੋਂ "fail_if_no_path" ਵੱਲ ਤਬਦੀਲ ਕਰੋ।

  • ਇੱਕੋ ਕਰਨਲ ਮੈਡਿਊਲ ਦੇ ਮਲਟੀਪਲ ਇੰਸਟਾਲ ਕੀਤੇ ਵਰਜਨਾਂ ਨੂੰ ਯੋਗ ਕਰਨ ਲਈ ਸਹਿਯੋਗ ਨਹੀਂ ਹੈ। ਇਸ ਦੇ ਨਾਲ, ਕਰਨਲ ਮੈਡਿਊਲ ਵਰਜਨ ਵਿੱਚ ਇੱਕ ਬੱਗ ਵੇਖਿਆ ਗਿਆ ਹੈ ਜੋ ਕਈ ਵਾਰ ਉਸੇ ਕਰਨਲ ਮੈਡਿਊਲ ਦੇ ਪੁਰਾਣੇ ਵਰਜਨ ਨੂੰ ਯੋਗ ਕਰ ਦਿੰਦਾ ਹੈ।

    Red Hat ਸਿਫਾਰਸ਼ ਕਰਦਾ ਹੈ ਕਿ ਜਦੋਂ ਤੁਸੀਂ ਇੰਸਟਾਲ ਕੀਤੇ ਕਰਨਲ ਮੈਡਿਊਲ ਦਾ ਨਵਾਂ ਵਰਜਨ ਇੰਸਟਾਲ ਕਰਦੇ ਹੋ, ਤਾਂ ਤੁਹਾਨੂੰ ਪੁਰਾਣਾ ਹਟਾਉਣਾ ਚਾਹੀਦਾ ਹੈ।

  • kdump ਨੂੰ ਇੱਕ IBM ਬਲੇਡਸੈਂਟਰ QS21 ਜਾਂ QS22 ਜੋ NFS ਰੂਟ (root) ਨਾਲ ਸੰਰਚਿਤ ਕੀਤੇ ਹਨ ਉੱਪਰ ਚਲਾਉਣ ਨਾਲ ਫੇਲ ਹੋ ਜਾਂਦਾ ਹੈ। ਇਸ ਤੋਂ ਬਚਣ ਲਈ, /etc/kdump.conf ਵਿੱਚ ਇੱਕ NFS ਡੰਪ ਟਾਰਗਿਟ ਦਿਓ।

  • IBM T60 ਲੈਪਟਾਪ ਪੁਰੀ ਤਰਾਂ ਬੰਦ ਹੋ ਜਾਂਦੇ ਹਨ ਜਦੋਂ ਸਸਪੈਂਡ ਕੀਤੇ ਜਾਂਦੇ ਹਨ ਜਾਂ ਡੌਕਿੰਗ ਸਟੇਸ਼ਨ ਤੇ ਰੱਖੇ ਜਾਂਦੇ ਹਨ। ਇਸ ਤੋਂ ਬਚਣ ਲਈ, ਸਿਸਟਮ ਨੂੰ acpi_sleep=s3_bios ਆਰਗੂਮੈਂਟ ਨਾਲ ਬੂਟ ਕਰੋ।

  • IBM ਬਲੇਡਸੈਂਟਰ ਲਈ QLogic iSCSI ਐਕਸਪੈਂਸ਼ਨ ਕਾਰਡ ਨਾਲ ਈਥਰਨੈੱਟ ਅਤੇ iSCSI ਫੰਕਸ਼ਨ ਦੋਨੋ ਦਿੱਤੇ ਗਏ ਹਨ। ਕਾਰਡ ਦੇ ਕੁਝ ਹਿੱਸੇ ਦੋਨਾਂ ਫੰਕਸ਼ਨਾਂ ਦੁਆਰਾ ਸ਼ੇਅਰ ਕੀਤੇ ਜਾਂਦੇ ਹਨ। ਇੱਥੋਂ ਤੱਕ ਕਿ, ਵਰਤਮਾਨ qla3xxx ਅਤੇ qla4xxx ਡਰਾਈਵਰ ਈਥਰਨੈੱਟ ਇਥੇ iSCSI ਫੰਕਸ਼ਨ ਨੂੰ ਵੱਖਰੇ ਤੌਰ ਤੇ ਸਹਿਯੋਗ ਦਿੰਦਾ ਹੈ। ਦੋਨੋਂ ਡਰਾਈਵਰ ਈਥਰਨੈੱਟ ਅਤੇ iSCSI ਫੰਕਸ਼ਨ ਦੋਨਾਂ ਨੂੰ ਇੱਕੋ ਸਮੇਂ ਵਰਤਣ ਲਈ ਸਹਿਯੋਗ ਨਹੀਂ ਦਿੰਦਾ ਹੈ।

    ਇਸ ਕਮੀ ਦੇ ਕਰਕੇ, ਸਫਲਤਾਪੂਰਕ ਰੀਸੈੱਟ (ਲਗਾਤਾਰ ifdown/ifup ਕਮਾਡਾਂ ਦੁਆਰਾ) ਕਰਨ ਨਾਲ ਜੰਤਰ ਰੁਕ ਸਕਦਾ ਹੈ। ਇਸ ਤੋਂ ਬਚਣ ਲਈ, ਇੱਕ ifup ਤੋਂ ਬਾਅਦ ifdown ਜਾਰੀ ਕਰਨ ਤੋਂ ਪਹਿਲਾਂ ਇੱਕ 10-ਸਕਿੰਟ ਅੰਤਰਾਲ ਮਨਜੂਰ ਕਰੋ। ਉਹੀ 10-ਸਕਿੰਟ ਅੰਤਰਾਲ ਇੱਕ ifdown ਤੋਂ ਬਾਅਦ ifup ਜਾਰੀ ਕਰਨ ਤੋਂ ਪਹਿਲਾਂ ਵੀ ਮਨਜੂਰ ਕਰੋ। ਇਹ ਅੰਤਰਾਲ ਸਾਰੀ ਫੰਕਸ਼ਨਾਂ ਨੂੰ ਸਥਿਰ ਕਰਨ ਅਤੇ ਮੁੜ ਚਾਲੂ ਕਰਨ ਲਈ ਸਮਾਂ ਦਿੰਦਾ ਹੈ ਜਦੋਂ ifup ਜਾਰੀ ਕੀਤੀ ਜਾਂਦੀ ਹੈ।

  • ਲੈਪਟਾਪ ਜਿਨਾਂ ਉੱਪਰ Cisco Aironet MPI-350 ਵਾਇਰਲੈੱਸ ਹਨ, ਨੈੱਟਵਰਕ-ਅਧਾਰਿਤ ਇੰਸਟਾਲੇਸ਼ਨ ਦੌਰਾਨ ਵਾਇਰਡ ਈਥਰਨੈੱਟ ਪੋਰਟ ਵਰਤ ਕੇ DHCP ਸਿਰਨਾਵਾਂ ਲੈਂ ਸਮੇਂ ਲਟਕ ਸਕਦੇ ਹਨ।

    ਇਸ ਮੁੱਦੇ ਦੇ ਹੱਲ ਲਈ, ਆਪਣੀ ਇੰਸਟਾਲੇਸ਼ਨ ਲਈ ਲੋਕਲ ਮਾਧਿਅਮ ਵਰਤੋ। ਇਸ ਦੇ ਉਲਟ, ਤੁਸੀਂ ਇੰਸਟਾਲੇਸ਼ਨ ਤੋਂ ਪਹਿਲਾਂ ਲੈਪਟਾਪ BIOS ਵਿੱਚ ਵਾਇਰਲੈੱਸ ਕਾਰਡ ਅਯੋਗ ਕਰ ਸਕਦੇ ਹੋ। (ਇੰਸਟਾਲੇਸ਼ਨ ਤੋਂ ਬਾਅਦ ਤੁਸੀਂ ਵਾਇਰਲੈੱਸ ਕਾਰਡ ਨੂੰ ਮੁੜ-ਯੋਗ ਕਰ ਸਕਦੇ ਹੋ)।

  • ਬੂਟ-ਸਮੇਂ ਬਣਿਆ /var/log/boot.log ਲਾਗ ਹੁਣ Red Hat Enterprise Linux 5.3 ਵਿੱਚ ਮੌਜੂਦ ਨਹੀਂ ਹੈ।

  • kexec/kdump ਕਰਨਲ ਵਿੱਚ ਸਿਸਟਮ ਸਫਲਤਾਪੂਰਕ ਮੁੜ-ਚਾਲੂ ਨਹੀਂ ਹੋ ਸਕਦਾ ਜੇ X ਚੱਲ ਰਿਹਾ ਹੈ ਅਤੇ vesa ਤੋਂ ਬਿਨਾਂ ਕੋਈ ਹੋਰ ਡਰਾਈਵਰ ਵਰਤ ਰਹੇ ਹੋ। ਇਹ ਸਮੱਸਿਆ ਸਿਰਫ ATI Rage XL ਗਰਾਫਿਕਸ ਚਿੱਪਸੈੱਟ ਨਾਲ ਹੀ ਆਉਂਦੀ ਹੈ।

    ਜੇ ATI Rage XL ਵਾਲੇ ਸਿਸਟਮ ਉੱਪਰ X ਚੱਲ ਰਿਹਾ ਹੈ, ਤਾਂ ਜਾਂ ਕਰੋ ਕਿ ਇਹ vesa ਡਰਾਈਵਰ ਵਰਤ ਰਿਹਾ ਹੈ ਤਾਂ ਕਿ kexec/kdump ਕਰਨਲ ਵਿੱਚ ਸਫਲਤਾ ਨਾਲ ਮੁੜ-ਚਾਲੂ ਹੋ ਸਕੇ।

  • Red Hat Enterprise Linux 5.2 ਨੂੰ ਇੱਕ nVidia CK804 ਚਿੱਪਸੈੱਟ ਵਾਲੀ ਮਸ਼ੀਨ ਉੱਪਰ ਵਰਤਦੇ ਸਮੇਂ, ਹੇਠਲਾ ਕਰਨਲ ਸੁਨੇਹਾ ਆ ਸਕਦਾ ਹੈ:

    kernel: assign_interrupt_mode Found MSI capability
    kernel: pcie_portdrv_probe->Dev[005d:10de] has invalid IRQ. Check vendor BIOS

    ਇਹ ਸੁਨੇਹੇ ਦੱਸਦੇ ਹਨ ਕਿ ਕੁਝ PCI-E ਪੋਰਟਾਂ IRQs ਬੇਨਤੀ ਕਰ ਰਹੀਆਂ। ਇਹ ਸੁਨੇਹੇ ਕਿਸੇ ਵੀ ਤਰਾਂ, ਮਸ਼ੀਨ ਦੇ ਕਿਰਿਆ ਤੇ ਪ੍ਰਭਾਵ ਨਹੀਂ ਪਾਉਂਦੇ ਹਨ।

  • ਹਟਾਉਣ ਯੋਗ ਸਟੋਰੇਜ਼ ਜੰਤਰ (ਜਿਵੇਂ ਕਿ CDs ਅਤੇ DVDs) ਸਵੈ ਮਾਊਂਟ ਨਹੀਂ ਹੁੰਦੀਆਂ ਜਦੋਂ ਤੁਸੀਂ ਪਰਬੰਧਕ ਤੌਰ ਤੇ ਲਾਗਇਨ ਕਰਦੇ ਹੋ। ਇਸੇ ਤਰਾਂ, ਤੁਹਾਨੂੰ ਗਰਾਫੀਕਲ ਫਾਇਲ ਮੈਨੇਜਰ ਰਾਹੀਂ ਜਤੰਰ ਨੂੰ ਦਸਤੀ ਮਾਊਂਟ ਕਰਨਾ ਪਵੇਗਾ।

    ਇਸ ਦੇ ਉਲਟ, ਜਤੰਰ ਨੂੰ /media ਵਿੱਚ ਮਾਊਂਟ ਕਰਨ ਲਈ ਤੁਸੀਂ ਹੇਠਲੀ ਕਮਾਂਡ ਚਲਾ ਸਕਦੇ ਹੋ:

    mount /dev/[device name] /media
  • ਜਦੋਂ ਇੱਕ LUN ਨੂੰ ਸੰਰਚਿਤ ਸਟੋਰੇਜ਼ ਸਿਸਟਮ ਤੋਂ ਹਟਾਇਆ ਜਾਂਦਾ ਹੈ, ਮੇਜ਼ਬਾਨ ਤੇ ਤਬਦੀਲੀ ਨਹੀਂ ਹੁੰਦੀ। ਅਜਿਹਾ ਸਮੇਂ, lvm ਕਮਾਂਡ ਤੁਰੰਤ ਰੁਕ ਜਾਂਦੀ ਹੈ ਜਦੋਂ dm-multipath ਵਰਤਿਆ ਜਾਂਦਾ ਹੈ, ਕਿਉਂ ਕਿ LUN ਹੁਣ stale ਬਣ ਗਿਆ ਹੈ।

    ਇਸ ਦੇ ਹੱਲ ਲਈ, ਸਭ ਜੰਤਰ ਅਤੇ mpath ਲਿੰਕ ਇੰਦਰਾਜਾਂ ਨੂੰ stale LUN ਦੀ ਅਨੁਸਾਰੀ/etc/lvm/.cache ਵਿੱਚੋਂ ਹਟਾਓ।

    ਇਹਨਾਂ ਇੰਦਰਾਜਾਂ ਬਾਰੇ ਜਾਣਕਾਰੀ ਲਈ,ਹੇਠਲੀ ਕਮਾਂਡ ਚਲਾਓ:

    ls -l /dev/mpath | grep [stale LUN]

    ਉਦਾਹਰਨ ਲਈ, ਜੇ [stale LUN] ਇੱਕ 3600d0230003414f30000203a7bc41a00 ਹੈ, ਹੇਠਲੇ ਨਤੀਜੇ ਆ ਸਕਦੇ ਹਨ:

    lrwxrwxrwx 1 root root 7 Aug  2 10:33 /3600d0230003414f30000203a7bc41a00 -> ../dm-4
    lrwxrwxrwx 1 root root 7 Aug  2 10:33 /3600d0230003414f30000203a7bc41a00p1 -> ../dm-5

    ਇਸ ਦਾ ਮਤਲਬ ਹੈ ਕਿ 3600d0230003414f30000203a7bc41a00 ਨੂੰ ਦੋ mpath ਸੰਬੰਧਾਂ: dm-4 ਅਤੇ dm-5 ਨਾਲ ਮਿਲਾਨ ਕੀਤਾ ਹੋਇਆ ਹੈ।

    ਇਸੇ ਤਰਾਂ, ਹੇਠਲੀਆਂ ਸਤਰਾਂ /etc/lvm/.cache ਵਿੱਚੋਂ ਹਟਾਉਣੀਆਂ ਚਾਹੀਦੀਆਂ ਹਨ:

    /dev/dm-4 
    /dev/dm-5 
    /dev/mapper/3600d0230003414f30000203a7bc41a00
    /dev/mapper/3600d0230003414f30000203a7bc41a00p1
    /dev/mpath/3600d0230003414f30000203a7bc41a00
    /dev/mpath/3600d0230003414f30000203a7bc41a00p1
  • multipath ਕਮਾਂਡ ਨੂੰ -ll ਚੋਣ ਨਾਲ ਚਲਾਉਣ ਕਰਕੇ ਕਮਾਂਡ ਰੁਕ ਜਾਂਦੀ ਹੈ ਜੇ ਇੱਕ ਕੋਈ ਮਾਰਗ ਬਲਾਕਿੰਗ ਜੰਤਰ ਦਾ ਹੈ। ਯਾਦ ਰੱਖੋ ਕਿ ਡਰਾਈਵਰ ਕੁਝ ਸਮੇਂ ਬਾਅਦ ਜੇ ਜੰਤਰ ਜਵਾਬ ਨਾ ਦੇਵੇ ਤਾਂ ਡਰਾਈਵਰ ਬੇਨਤੀ ਫੇਲ ਨਹੀਂ ਕਰਦਾ।

    ਇਹ ਕਲੀਨਅੱਪ ਕੋਡ ਦਾ ਕਾਰਨ ਹੈ, ਜੋ ਉਡੀਕ ਕਰਦਾ ਹੈ ਜਦੋਂ ਤੱਕ ਮਾਰਗ ਜਾਂਚ ਬੇਨਤੀ ਮੁਕੰਮਲ ਜਾਂ ਫੇਲ ਨਾ ਹੋ ਜਾਵੇ। ਵਰਤਮਾਨ multipath ਹਾਲਤ ਨੂੰ ਬਿਨਾਂ ਕਮਾਂਡ ਰੁਕੇ ਵੇਖਣ ਲਈ, multipath -l ਕਮਾਂਡ ਵਰਤੋ।

  • pm-utils ਨੂੰ pm-utils ਦੇ ਇੱਕ Red Hat Enterprise Linux 5.2 ਬੀਟਾ ਵਰਜਨ ਤੋਂ ਅੱਪਗਰੇਡ ਕਰਨ ਤੋਂ ਫੇਲ ਹੋਵੇਗਾ, ਨਤੀਜੇ ਵਜੋਂ ਹੇਠਲੀ ਗਲਤੀ ਆਵੇਗੀ:

    error: unpacking of archive failed on file /etc/pm/sleep.d: cpio: rename

    ਇਸ ਤੋਂ ਬਚਣ ਲਈ, ਅੱਪਗਰੇਡ ਕਰਨ ਤੋਂ ਪਹਿਲਾਂ /etc/pm/sleep.d/ ਡਾਇਰੈਕਟਰੀ ਹਟਾਓ। ਜੇ If /etc/pm/sleep.d ਵਿੱਚ ਕੋਈ ਫਾਇਲ ਹੈ, ਤਾਂ ਇਹਨਾਂ ਫਾਇਲਾਂ ਨੂੰ /etc/pm/hooks/ ਵਿੱਚ ਲਿਜਾਓ।

  • Mellanox MT25204 ਲਈ ਹਾਰਡਵੇਅਰ ਜਾਂਚ ਤੋਂ ਪਤਾ ਚੱਲਿਆ ਹੈ ਕਿ ਕੁਝ ਵੱਧ-ਲੋਡ ਹਾਲਤਾਂ ਅਧੀਨ ਇੱਕ ਅੰਦਰੂਨੀ ਗਲਤੀ ਆਉਂਦੀ ਹੈ। ਜਦੋਂ ib_mthca ਡਰਾਈਵਰ ਇਸ ਹਾਰਡਵੇਅਰ ਉੱਪਰ ਬਹੁਤ ਘਾਤਕ ਗਲਤੀ ਬਾਰੇ ਰਿਪੋਰਟ ਦਿੰਦਾ ਹੈ, ਇਹ ਅਸਲ ਵਿੱਚ ਉਪਭੋਗੀ ਕਾਰਜਾਂ ਦੁਆਰਾ ਬਣਾਈਆਂ ਅਧੂਰੀਆਂ ਕੰਮ ਬੇਨਤੀਆਂ ਦੀ ਗਿਣਤੀ ਨਾਲ ਸੰਬੰਧਿਤ ਕਤਾਰ ਡੂੰਘਾਈ ਦੀ ਨਾ-ਲੋੜੀਂਦੀ ਪੂਰਨਤਾ ਨਾਲ ਸੰਬੰਧਿਤ ਹੈ।

    ਭਾਵੇਂ ਡਰਾਈਵਰ ਹਾਰਡਵੇਅਰ ਨੂੰ ਰੀਸੈੱਟ ਕਰੇਗਾ ਅਤੇ ਅਜਿਹੀ ਹਾਲਤ ਤੋਂ ਮੁੜ-ਪ੍ਰਾਪਤ ਕਰੇਗਾ, ਗਲਤੀ ਸਮੇਂ ਸਭ ਮੌਜੂਦਾ ਕੁਨੈਕਸ਼ਨ ਟੁੱਟ ਜਾਣਗੇ। ਇਹ ਆਮ ਕਰਕੇ ਉਪਭੋਗੀ ਐਪਲੀਕੇਸ਼ਨ ਵਿੱਚ ਸਿਗਮੈਂਟੇਸ਼ਨ ਗਲਤੀ ਕਰਕੇ ਹੁੰਦਾ ਹੈ। ਅੱਗੇ, ਜੇ ਗਲਤੀ ਸਮੇਂ opensm ਚੱਲ ਰਿਹਾ ਹੈ, ਤਾਂ ਤੁਹਾਨੂੰ ਸਹੀ ਕਾਰਵਾਈ ਪ੍ਰਾਪਤ ਕਰਨ ਲਈ ਇਸ ਨੂੰ ਦਸਤੀ ਮੁੜ-ਚਾਲੂ ਕਰਨਾ ਪਵੇਗਾ।

  • Red Hat Enterprise Linux 5 ਨੂੰ ਗਿਸਟ ਉੱਪਰ ਇੰਸਟਾਲ ਕਰਨ ਸਮੇਂ, ਗਿਸਟ ਨੂੰ ਆਰਜੀ ਇੰਸਟਾਲੇਸ਼ਨ ਕਰਨਲ ਵਰਤਮ ਲਈ ਸੰਰਚਿਤ ਕੀਤਾ ਜਾਂਦਾ ਹੈ ਜੋ dom0 ਦੁਆਰਾ ਦਿੱਤਾ ਜਾਂਦਾ ਹੈ। ਇੱਕ ਵਾਰ ਇੰਸਟਾਲੇਸ਼ਨ ਮੁਕੰਮਲ ਹੋਣ ਤੇ, ਇਹ ਆਪਣਾ ਬੂਟਲੋਡਰ ਵਰਤ ਸਕਦਾ ਹੈ। ਭਾਵੇਂ, ਇਹ ਸਿਰਫ ਗਿਸਟ' ਦੇ ਫਸ਼ਟ ਰੀਬੂਟ ਕਰਕੇ ਕੀਤਾ ਜਾ ਸਕਦਾ ਹੈ।

    ਇਸੇ ਤਰਾਂ, ਜਦੋਂ ਗਿਸਟ ਇੰਸਟਾਲੇਸ਼ਨ ਦੇ ਅੰਤ ਵਿੱਚ ਮੁੜ-ਚਾਲੂ ਬਟਨ ਆਉਂਦਾ ਹੈ, ਇਸ ਨੂੰ ਦਬਾਉਣ ਨਾਲ ਗਿਸਟ ਬੰਦ ਹੋ ਜਾਂਦਾ ਹੈ, ਪਰ ਇਸ ਨੂੰ ਮੁੜ-ਚਾਲੂ ਨਹੀਂ ਕਰਦਾ ਹੈ। ਇਹ ਇੱਕ ਜਾਣਿਆ ਵਰਤਾਓ ਹੈ।

    ਇਹ ਧਿਆਨ ਰੱਖੋ ਜਦੋਂ ਤੁਸੀਂ ਗਿਸਟ ਨੂੰ ਬੂਟ ਕਰਦੇ ਹੋ ਇਸ ਤੋਂ ਬਾਅਦ ਇਹ ਆਪਣਾ ਬੂਟਲੋਡਰ ਵਰਤੇਗਾ।

  • compiz ਸੋਰਸ RPM ਉੱਪਰ rpmbuild ਚੱਲਣ ਤੋਂ ਫੇਲ ਹੋਵੇਗੀ ਜੇ ਕੋਈ KDE ਜਾਂ qt ਡਿਵੈਲਪਮੈਂਟ ਪੈਕੇਜ (ਉਦਾਹਰਨ ਲਈ, qt-devel) ਇੰਸਟਾਲ ਹੈ। ਇਹ compiz ਸੰਰਚਨਾ ਸਕਰਿਪਟ ਵਿਚਲੇ ਬੱਗ ਦਾ ਕਾਰਨ ਹੈ।

    ਇਸ ਦੇ ਹੱਲ ਲਈ, ਕਿਸੇ KDE ਜਾਂ qt ਡਿਵੈਲਪਮੈਂਟ ਪੈਕੇਜ ਨੂੰ ਹਟਾਓ ਸੋਰਸ RPM ਤੋਂ compiz ਪੈਕੇਜ ਬਣਾਉਣ ਤੋਂ ਪਹਿਲਾਂ।

  • ਜੇ ਤੁਹਾਡੇ ਸਿਸਟਮ ਤੇ ATI Radeon R500 ਜਾਂ R600 ਗਰਾਫਿਕਸ ਕਾਰਡ ਲੱਗੇ ਹਨ, ਤਾਂ ਇੰਸਟਾਲੇਸ਼ਨ ਤੋਂ ਬਾਅਦ firstboot ਇੰਸਟਾਲੇਸ਼ਨ ਤੋਂ ਬਾਅਦ ਨਹੀਂ ਚੱਲੇਗਾ। ਸਿਸਟਮ ਸਿੱਧਾ ਲਾਗਇਨ ਸਕਰੀਨ ਤੇ ਜਾਵੇਗਾ ਅਤੇ firstboot ਨੂੰ ਛੱਡ ਜਾਵੇਗਾ। ਜੇ ਤੁਸੀਂ ਦਸਤੀ firstboot ਚਲਾਉਣ ਦੀ ਕੋਸ਼ਿਸ਼ ਕੀਤੀ (ਜਿਵੇਂ ਫੇਲਸੇਫ ਟਰਮੀਨਲ ਤੋਂ), ਤਾਂ X ਸ਼ੈਸ਼ਨ ਕਰੈਸ਼ਨ ਹੋ ਜਾਵੇਗਾ।

    ਇਸ ਮੁੱਦੇ ਦਾ ਕਾਰਨ ATI Radeon R500/R600 ਹਾਰਡਵੇਅਰ ਦੁਆਰਾ ਵਰਤਿਆ ਡਰਾਈਵਰ ਹੈ। ਇਹਨਾਂ ਗਰਾਫਿਕਸ ਕਾਰਡਾਂ ਦੁਆਰਾ ਵਰਤੇ ਮੂਲ ਡਰਾਈਵਰ ਹਾਲੇ ਤਕਨੀਕੀ ਜਾਣਕਾਰੀ ਵਿੱਚ ਹਨ। ਇਸ ਦੇ ਹੱਲ ਲਈ, ਆਪਣੀ /etc/X11/xorg.conf ਫਾਇਲ ਦਾ ਬੇਕਅੱਪ ਲਵੋ; ਫਿਰ, X ਨੂੰ ਸਹਿਯੋਗੀ vesa ਡਰਾਈਵਰ ਵਰਤਣ ਲਈ ਹੇਠਲੀ ਕਮਾਂਡ ਨਾਲ ਸੰਰਚਿਤ ਕਰੋ:

    system-config-display --reconfig --set-driver=vesa

    ਤੁਸੀਂ ਹੁਣ firstboot ਚਲਾ ਸਕਦੇ ਹੋ। ਪੁਰਾਣੀ ਸੈਟਿੰਗ ਵਿੱਚ ਜਾਣ ਲਈ, ਆਪਣੀ ਮੁਢਲੀ /etc/X11/xorg.conf ਮੁੜ-ਸੰਭਾਲੋ।

  • ਜੇ ਤੁਹਾਡਾ ਸਿਸਟਮ TSC ਟਾਈਮਰ ਵਰਤਦਾ ਹੈ, ਤਾਂ gettimeofday ਸਿਸਟਮ ਕਾਲ ਪਿੱਛੇ ਜਾ ਸਕਦੀ ਹੈ। ਇਹ ਓਵਰਫਲੋ ਮੁੱਦੇ ਦਾ ਕਾਰਨ ਹੈ ਜਿਸ ਕਰਕੇ TSC ਟਾਈਮਰ ਕਈ ਵਾਰ ਅੱਗੇ ਲੰਘ ਜਾਂਦਾ ਸੀ; ਜਦੋਂ ਇਹ ਵਾਪਰਦਾ ਹੈ, TSC ਟਾਈਮਰ ਠੀਕ ਹੋ ਜਾਂਦਾ ਹੈ, ਪਰ ਸਮੇਂ ਮੁਤਾਬਿਕ ਇੱਕ ਪਲ ਪਿੱਛੇ ਰਜਿਸਟਰ ਕਰਦਾ ਹੈ।

    ਇਹ ਮੁੱਦਾ ਖਾਸ ਕਰਕੇ ਟਾਈਮ-ਸੈਂਸਟਿਵ ਸਿਸਟਮਾਂ ਲਈ ਹੈ, ਜਿਵੇਂ ਕਿ ਜਿਹੜੇ ਸੰਚਾਰ ਸਿਸਟਮਾਂ ਅਤੇ ਡਾਟਾਬੇਸ ਲਈ ਵਰਤੇ ਜਾਂਦੇ ਹਨ। ਇਸੇ ਤਰਾਂ, ਜੇ ਤੁਹਾਡੇ ਸਿਸਟਮ ਮੂੰ ਮਨਜੂਰੀ ਟਾਈਮਿੰਗ ਦੀ ਲੋੜ ਹੈ, ਤਾਂ Red Hat ਜ਼ੋਰਦਾਰ ਸਿਫਾਰਸ਼ ਕਰਦੀ ਹੈ ਕਿ ਤੁਸੀਂ ਕਰਨਲ ਨੂੰ ਹੋਰ ਟਾਈਮਰ ਵਰਤਣ ਲਈ ਨਿਰਧਾਰਤ ਕਰੋ (ਉਦਾਹਰਨ ਲਈ, HPET)।

  • sniff ਚਲਾਉਣ ਨਾਲ ਇੱਕ ਗਲਤੀ ਆ ਸਕਦੀ ਹੈ। ਇਸ ਦਾ ਕਾਰਨ ਹੈ ਕਿ ਕੁਝ ਪੈਕੇਜਾਂ ਦੀ ਲੋੜ ਹੈ ਜੋ dogtail ਵਿੱਚ ਇੰਸਟਾਲ ਨਹੀਂ ਕੀਤੇ ਹਨ।

    ਇਸ ਤੋਂ ਬਚਣ ਲਈ, ਹੇਠਲੇ ਪੈਕੇਜ ਦਸਤੀ ਇੰਸਟਾਲ ਕਰੋ:

    • librsvg2

    • ghostscript-fonts

    • pygtk2-libglade

  • Thin Provisioning ("ਵਰਚੁਅਲ ਮਨਜੂਰੀ" ਵੀ ਕਹਿੰਦੇ ਹਨ) ਪਹਿਲਾਂ EMC Symmetrix DMX3 ਅਤੇ DMX4 ਨਾਲ ਰੀਲੀਜ਼ ਕੀਤਾ ਜਾਵੇਗਾ। ਹੋਰ ਜਾਣਕਾਰੀ ਲਈ EMC ਸਹਿਯੋਗ ਮੈਟਰਿਕਸ ਅਤੇ Symmetrix Enginuity ਕੋਡ ਜਾਰੀ ਸੂਚਨਾ ਵੇਖੋ।

  • /etc/multipath.conf ਵਿੱਚ, max_fds ਨੂੰ unlimited ਨਿਰਧਾਰਤ ਕਰਨ ਨਾਲ multipathd ਡੈਮਨ ਠੀਕ ਤਰਾਂ ਚਾਲੂ ਨਹੀਂ ਹੁੰਦਾ। ਇਸ ਤਰਾਂ, ਤੁਹਾਨੂੰ ਇਸ ਸੈਟਿੰਗ ਦੀ ਬਜਾਇ ਲੋੜੀਂਦਾ ਮੁੱਲ ਵਰਤਣਾ ਚਾਹੀਦਾ ਹੈ।

  • ਮੌਜੂਦਾ ਰੂਪ ਵਿੱਚ SystemTap, GCC ਨੂੰ ਉਪਭੋਗੀ-ਸਪੇਸ ਘਟਨਾਵਾਂ ਦੀ ਪੜਤਾਲ ਲਈ ਵਰਤਦਾ ਹੈ। GCC, ਪੈਰਾਮੀਟਰਾਂ ਲਈ ਸਥਿਤੀ ਸੂਚੀ ਜਾਣਕਾਰੀ ਨਾਲ ਡੀਬੱਗਰਾਂ ਦੀ ਮਦਦ ਕਰਨ ਤੋਂ ਅਸਮਰਥ ਹੈ। ਕਈ ਮੁੱਦਿਆਂ ਵਿੱਚ ਕੁਝ ਪੈਰਾਮੀਟਰਾਂ ਤੇ ਝਲਕ ਪਾਉਣ ਵਿੱਚ GCC ਫੇਲ ਹੋ ਜਾਂਦਾ ਹੈ। ਇਸ ਦੇ ਨਤੀਜੇ ਵਜੋਂ GCC ਸਕਰਿਪਟ ਜੋ ਉਪਭੋਗੀ-ਸਪੇਸ ਦੀ ਜਾਂਚ ਕਰਦੀ ਹੈ ਗਲਤ ਪੜਤ ਦਿੰਦੀ ਹੈ।

  • IBM T41 ਲੈਪਟਾਪ ਮਾਡਲ ਠੀਕ ਤਰਾਂ ਸਸਪੈਂਡ ਮੋਡ ਵਿੱਚ ਨਹੀਂ ਜਾਂਦੇ; ਇਸੇ ਤਰਾਂ, ਸਸਪੈਂਡ ਮੋਡ ਹਾਲੇ ਵੀ ਆਮ ਤਰੀਕੇ ਵਾਂਗ ਬੈਟਰੀ ਵਰਤਦਾ ਹੈ। ਇਸ ਦਾ ਕਾਰਨ ਹੈ ਕਿ Red Hat Enterprise Linux 5 ਵਿੱਚ radeonfb ਮੈਡਿਊਲ ਸ਼ਾਮਿਲ ਨਹੀਂ ਕੀਤਾ ਗਿਆ ਹੈ।

    ਇਸ ਤੇ ਕੰਮ ਕਰਨ ਲਈ, hal-system-power-suspend ਨਾਂ ਵਾਲੀ ਇੱਕ ਸਕਰਿਪਟ ਨੂੰ /usr/share/hal/scripts/ ਵਿੱਚ ਸ਼ਾਮਿਲ ਕਰੋ ਜਿਸ ਵਿੱਚ ਇਹ ਲਾਈਨਾਂ ਹੋਣ:

    chvt 1
    radeontool light off
    radeontool dac off

    ਇਹ ਸਕਰਿਪਟ ਦੱਸਦੀ ਹੈ ਕਿ IBM T41 ਲੈਪਟਾਪ ਸਸਪੈਂਡ ਮੋਡ ਵਿੱਚ ਠੀਕ ਤਰਾਂ ਜਾਂਦੇ ਹਨ। ਪਤਾ ਕਰਨ ਲਈ ਕਿ ਸਿਸਟਮ ਠੀਕ ਤਰਾਂ ਸਧਾਰਨ ਕਾਰਵਾਈਆਂ ਕਰਦਾ ਹੈ filename > ਸਕਰਿਪਟ ਨੂੰ ਉਸੇ ਡਾਇਰੈਕਟਰੀ ਵਿੱਚ ਜੋੜੋ, ਜਿਸ ਵਿੱਚ ਇਹ ਲਾਈਨਾਂ ਹਨ:

    radeontool dac on
    radeontool light on
    chvt 7
  • ਜੇ edac ਮੈਡਿਊਲ ਲੋਡ ਕੀਤਾ ਜਾਂਦਾ ਹੈ, BIOS ਮੈਮੋਰੀ ਰਿਪੋਰਟਿੰਗ ਕੰਮ ਨਹੀਂ ਕਰੇਗੀ। ਇਸ ਦਾ ਕਾਰਨ ਹੈ ਕਿ edac ਮੈਡਿਊਲ ਰਜਿਸਟਰ ਕਲੀਅਰ ਕਰਦਾ ਹੈ ਜੋ BIOS ਦੁਆਰਾ ਮੈਮੋਰੀ ਗਲਤੀ ਰਿਪੋਰਟ ਕਰਨ ਵਾਸਤੇ ਵਰਤੇ ਜਾਂਦੇ ਹਨ।

    ਮੌਜੂਦਾ Red Hat Enterprise Linux ਡਰਾਈਵਰ ਅੱਪਡੇਟ ਮਾਡਲ ਵਿੱਚ ਕਰਨਲ ਸ਼ਾਮਿਲ ਹੈ ਜੋ ਮੂਲ ਹੀ ਸਭ ਮੈਡਿਊਲ (edac ਮੈਡਿਊਲ ਸਮੇਤ) ਲੋਡ ਕਰਦਾ ਹੈ। ਜੇ ਤੁਸੀਂ ਆਪਣੇ ਸਿਸਟਮ ਤੇ BIOS ਮੈਮੋਰੀ ਰਿਪੋਰਟਿੰਗ ਚਾਹੁੰਦੇ ਹੋ, ਤਾਂ ਤੁਹਾਨੂੰ ਦਸਤੀ edac ਮੈਡਿਊਲ ਨੂੰ ਬਲੇਕਲਿਸਟ ਕਰਨ ਦੀ ਲੋੜ ਹੈ। ਅਜਿਹਾ ਕਰਨ ਲਈ, /etc/modprobe.conf ਵਿੱਚ ਹੇਠਲੀਆਂ ਲਾਈਨਾਂ ਸ਼ਾਮਿਲ ਕਰੋ:

    blacklist edac_mc
    blacklist i5000_edac
    blacklist i3000_edac
    blacklist e752x_edac
  • Red Hat Enterprise Linux 5.3 ਬਲਾਕ ਜੰਤਰਾਂ ਦੇ ਜੁੜਨ ਤੇ ਹਟਣ ਦਾ ਆਨਲਾਈਨ ਹੀ ਪਤਾ ਲਗਾ ਲੈਂਦਾ ਹੈ। ਭਾਵੇਂ, ਜੰਤਰ ਦਾ ਅਕਾਰ ਤਬਦੀਲ ਹੋਣ ਬਾਰੇ ਪਤਾ ਲਾਉਣ ਲਈ ਕੋਈ ਵਿਧੀ ਨਹੀਂ ਹੈ, ਇਸ ਲਈ ਇਸ ਦੀ ਪਛਾਣ ਲਈ ਅਤੇ ਕਿਸੇ ਜੰਤਰ ਉੱਪਰ ਫਾਇਲ ਸਿਸਟਮ ਨੂੰ ਮੁੜ-ਅਕਾਰ ਦੇਣ ਲਈ ਦਸਤੀ ਖੇਚਲ ਕਰਨ ਦੀ ਲੋੜ ਹੈ। ਜਦੋਂ ਇੱਕ ਮੁੜ-ਅਕਾਰ ਦਿੱਤਾ ਬਲਾਕ ਜੰਤਰ ਖੋਜਿਆ ਜਾਂਦਾ ਹੈ, ਤਾਂ ਸਿਸਟਮ ਲਾਗ ਵਿੱਚ ਹੇਛਲੇ ਸੁਨੇਹੇ ਵਰਗਾ ਦਿਸਦਾ ਹੈ:

    VFS: ਤਬਦੀਲ ਮੀਡੀਆ ਜਾਂ ਮੁੜ-ਅਕਾਰ ਕੀਤੀ ਜਿਸਕ sdi ਉੱਪਰ ਰੁੱਝੇ inodes

    ਜੇ ਬਲਾਕ ਜੰਤਰ ਵਧ ਰਿਹਾ ਸੀ, ਤਾਂ ਇਹ ਸੁਨੇਹਾ ਅਣਡਿੱਠਾ ਕੀਤਾ ਜਾ ਸਕਦੀ ਹੈ। ਭਾਵੇਂ, ਜੇ ਬਲਾਕ ਜੰਤਰ, ਸੂਚੀ ਉੱਪਰ ਕਿਸੇ ਡਾਟਾ ਸੈੱਟ ਨੂੰ ਛੋਟਾ ਕਰਦਾ ਸੀ, ਤਾਂ ਜੰਤਰ ਉੱਪਰਲਾ ਡਾਟਾ ਖਰਾਬ ਹੋ ਸਕਦਾ ਹੈ।

    It is only possible to do an online resize of a filesystem that was created on the entire LUN (or block device). If there is a partition table on the block device, then the file system will have to be unmounted to update the partition table.

  • ਜੇ ਤੁਹਾਡੇ ਸਿਸਟਮ ਤੇ GFS2 ਫਾਇਲ ਸਿਸਟਮ ਮਾਊਂਟ ਕੀਤਾ ਹੈ, ਇੱਕ ਨੋਡ ਹੈਂਗ ਹੋ ਸਕਦਾ ਹੈ ਜੇ ਇੱਕ ਕੈਸ਼ inode ਨੂੰ ਇੱਕ ਨੋਡ ਵਿੱਚ ਵਰਤਿਆ ਜਾਂਦਾ ਹੈ ਅਤੇ ਹੋਰ ਨੋਡ ਤੇ ਲਿੰਕ ਤੋੜਿਆ ਜਾਂਦਾ ਹੈ। ਜਦੋਂ ਅਜਿਹਾ ਹੁੰਦਾ ਹੈ, ਹੈਂਗ ਹੋਇਆ ਨੋਡ ਉਪਲੱਬਧ ਨਹੀਂ ਹੋਵੇਗਾ ਜਦੋਂ ਤੱਕ ਤੁਸੀਂ ਇਸ ਨੂੰ ਸਧਾਰਨ ਕਲੱਸਟਰ ਰਿਪਵਰੀ ਵਿਧੀ ਨਾਲ ਠੀਕ ਨਹੀਂ ਕਰਦੇ। ਫੰਕਸ਼ਨ ਕਾਲਾਂgfs2_dinode_dealloc ਅਤੇ shrink_dcache_memory ਵੀ ਉਸ ਕਾਰਜ ਦੇ ਸਟੈਕ ਟਰੇਸ ਵਿੱਚ ਦਿਣਗੀਆਂ ਜੋ ਹੈਂਗ ਹੋਏ ਨੋਡ ਵਿੱਚ ਰੁਕੀਆਂ ਹਨ।

    ਇਹ ਮੁੱਦਾ ਸਿੰਗਲ-ਨੋਡ GFS2 ਫਾਇਲ ਸਿਸਟਮ ਤੇ ਪ੍ਰਭਾਵ ਨਹੀਂ ਪਾਉਂਦਾ ਹੈ।

  • ਸਿਸਟਮ ਬੂਟ ਦੌਰਾਨ ਹੇਠਲਾ ਗਲਤੀ ਸੁਨੇਹਾ ਆ ਸਕਦਾ ਹੈ:

    Could not detect stabilization, waiting 10 seconds.
    Reading all physical volumes.  This may take a while...
    ਇਹ ਅੰਤਰਾਲ (ਜੋ 10 ਸਕਿੱਟਾਂ ਤੱਕ ਹੋ ਸਕਦਾ ਹੈ, ਹਾਰਡਵੇਅਰ ਸੰਰਚਨਾ ਤੇ ਨਿਰਭਰ ਕਰਦਾ ਹੈ) ਜਰੂਰੀ ਹੈ ਤਾਂ ਜੋ ਪਤਾ ਚੱਲ ਜਾਏ ਕਿ ਕਰਨਲ ਨੇ ਡਿਸਕ ਸਕੈਨਿੰਗ ਪੂਰੀ ਕਰ ਲਈ ਹੈ।

  • ipmitool ਵਿੱਚ User Payload Access ਦੀ ਮੌਜੂਦਾ ਸਥਾਪਨਾ ਤੁਹਾਨੂੰ ਜੰਤਰ ਸੰਰਚਿਤ ਕਰਨ ਦੀ ਮਨਜੂਰੀ ਦਿੰਦੀ ਹੈ, ਪਰ ਇਹਨਾਂ ਜੰਤਰਾਂ ਲਈ ਵਰਤਮਾਨ ਸੈਟਿੰਗ ਵੇਖਣ ਦੀ ਮਨਜੂਰੀ ਨਹੀਂ ਦਿੰਦੀ ਹੈ।

  • ਕਿੱਕਸਟਾਰਟ ਫਾਇਲ ਵਿੱਚ --maxsize ਪੈਰਾਮੀਟਰ ਦੀ ਸੈਟਿੰਗ ਕੀਤੇ ਬਿਨਾਂswap --grow ਪੈਰਾਮੀਟਰ ਵਰਤਣ ਨਾਲ ਐਨਾਕਾਂਡਾ ਸਵੈਪ ਭਾਗ ਦੇ ਵੱਧ-ਤੋਂ-ਵੱਧ ਅਕਾਰ ਤੇ ਪਾਬੰਦੀ ਲਾਉਂਦਾ ਹੈ। ਇਹ ਇਸ ਨੂੰ ਜੰਤਰ ਭਰਨ ਦੀ ਮਨਜੂਰੀ ਨਹੀਂ ਦਿੰਦਾ ਹੈ।

    2GB ਤੋਂ ਘੱਟ ਭੌਤਿਕ ਮੈਮੋਰੀ ਵਾਲੇ ਸਿਸਟਮਾਂ ਲਈ, ਸਿਫਾਰਸ਼ ਕੀਤੀ ਸੀਮਾ ਭੌਤਿਕ ਮੈਮੋਰੀ ਤੋਂ ਦੁੱਗਣੀ ਹੈ। 2GB ਤੋਂ ਜਿਆਦਾ ਵਾਲੇ ਸਿਸਮਟਾਂ ਲਈ, ਭੌਤਿਕ ਮੈਮੋਰੀ ਤੋਂ 2GB ਜਿਆਦਾ ਅਕਾਰ ਦੀ ਸੀਮਾ ਸਿਫਾਰਸ਼ ਕੀਤੀ ਹੈ।

  • ਹੋ ਸਕਦਾ gfs2_convert ਪਰੋਗਰਾਮ ਸਭ ਬਲਾਕਾਂ ਨੂੰ GFS ਮੈਟਾਡਾਟਾ ਚੋਂ ਫਰੀ ਨਾ ਕਰ ਸਕੇ ਜੋ GFS2 ਅਧੀਨ ਨਹੀਂ ਵਰਤੇ ਜਾਣਗੇ। ਇਹ ਨਾ-ਵਰਤੇ ਮੈਟਾਡਾਟਾ ਬਲਾਕ ਖੋਜੇ ਜਾਣਗੇ ਅਤੇ ਅਗਲੀ ਵਾਰ gfs2_fsck ਨੂੰ ਫਾਇਲ ਸਿਸਟਮ ਤੇ ਚਲਾਉਣ ਨਾਲ ਫਰੀ ਕੀਤੇ ਜਾਣਗੇ। ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ gfs2_fsck ਨੂੰ ਚਲਾਇਆ ਜਾਂਦਾ ਹੈ ਜਦੋਂ ਫਾਇਲ ਸਿਸਟਮ ਨੂੰ ਨਾ-ਵਰਤੇ ਬਲਾਕ ਫਰੀ ਕਰਨ ਲਈ ਤਬਦੀਲ ਕੀਤਾ ਜਾਂਦਾ ਹੈ। ਇਹ ਨਾ-ਵਰਤੇ ਬਲਾਕ gfs2_fsck ਦੁਆਰਾ ਇਹਨਾਂ ਸੁਨੇਹਿਆਂ ਨਾਲ ਫਲੈਗ ਕੀਤੇ ਜਾਣਗੇ:

    Ondisk ਅਤੇ fsck ਬਿੱਟਮੈਪ ਬਲਾਕ 137 (0x89) ਤੇ ਵੱਖਰੇ ਹਨ 
    Ondisk ਸਟੇਟਸ 1 (ਡਾਟਾ) ਹੈ ਪਰ FSCK ਚਾਹੁੰਦਾ ਹੈ ਕਿ ਇਹ 0 (ਫਰੀ) ਹੋਵੇ
    ਮੈਟਾਡਾਟਾ ਕਿਸਮ 0 (ਫਰੀ) ਹੈ
    ਇਹ ਸੁਨੇਹੇ GFS2 ਫਾਇਲ ਸਿਸਟਮ ਖਰਾਬ ਹੋਣ ਬਾਰੇ ਨਹੀਂ ਦੱਸਦੇ, ਇਹ ਉਹਨਾਂ ਬਲਾਕਾਂ ਬਾਰੇ ਦੱਸਦੇ ਹਨ ਜੋ ਫਰੀ ਹੋਣੇ ਚਾਹੀਦੇ ਹਨ, ਪਰ ਫਰੀ ਨਹੀਂ ਸੀ। ਫਰੀ ਹੋਣ ਵਾਲੇ ਬਲਾਕਾਂ ਦੀ ਗਿਣਤੀ ਫਾਇਲ ਸਿਸਟਮ ਦੇ ਅਕਾਰ ਅਤੇ ਬਲਾਕ ਅਕਾਰ ਤਓਂ ਨਿਰਭਰ ਕਰਦਾ ਹੈ। ਬਹੁਤੇ ਫਾਇਲ ਸਿਸਟਮ ਇਸ ਮੁੱਦੇ ਦਾ ਧਿਆਨ ਨਹੀਂ ਦਿੰਦੇ। ਵੱਡੇ ਫਾਇਲ ਸਿਸਟਮ ਉੱਪਰ ਕੁਝ ਗਿਣਤੀ ਵਿੱਚ ਬਲਾਕ ਹੋ ਸਕਦੇ ਹਨ (ਖਾਸ ਕਰਕੇ 100 ਤੋਂ ਘੱਟ)।

8.2. x86 ਢਾਂਚੇ

  • ਬੇਅਰ-ਮੈਟਲ (ਨਾਨ-ਵਰਚੁਲਾਈਜ਼ਡ) ਕਰਨਲ ਵਰਤਣ ਸਮੇਂ, X ਸਰਵਰ EDID ਜਾਣਕਾਰੀ ਨੂੰ ਮਾਨੀਟਰ ਤੋਂ ਪ੍ਰਾਪਤ ਨਹੀਂ ਕਰ ਸਕਦਾ ਹੈ। ਜਦੋਂ ਅਜਿਹਾ ਹੁੰਦਾ ਹੈ, ਗਰਾਫਿਕ ਡਰਾਈਵਰ 800x600 ਤੋਂ ਜਿਆਦਾ ਰੈਜ਼ੋਲੂਸ਼ਨ ਲਈ ਸਹਿਯੋਗ ਨਹੀਂ ਦਿੰਦਾ ਹੈ।

    ਇਸ ਦੇ ਹੱਲ ਲਈ, /etc/X11/xorg.conf ਦੇ ServerLayout ਭਾਗ ਵਿੱਚ ਹੇਠਲੀ ਸਤਰ ਜੋੜੋ:

    Option "Int10Backend" "x86emu"
  • ਰਿਕਾਰਡਿੰਗ Dell M4300 ਅਤੇ M6300 ਉੱਪਰ ਦਸਤੀ ਯੋਗ ਕਰਨ ਦੀ ਲੋੜ ਹੈ। ਅਜਿਹਾ ਕਰਨ ਲਈ, ਹੇਠਲੇ ਪਗ ਵਰਤੋ:

    1. alsamixer ਖੋਲੋ।

    2. ਵੇਖੋ ਖੇਤਰ (ਮੇਨੂ ਦੇ ਉੱਪਰ ਖੱਬੇ ਹਿੱਸੇ ਵਿੱਚ ਸਥਿਤ) ਵਿੱਚ [Capture] ਤੇ ਜਾਣ ਲਈ Tab ਦਬਾਓ।

    3. Space ਦਬਾਓ।

    4. ਵੇਖਣ ਲਈ ਕਿ ਰਿਕਾਰਡਿੰਗ ਯੋਗ ਹੈ, ADCMux ਖੇਤਰ ਤੋਂ ਉੱਪਰਲਾ ਪਾਠ L R CAPTUR ਹੋਣਾ ਚਾਹੀਦਾ ਹੈ।

  • ਜੇ ਸਿਸਟਮ ਇੰਸਟਾਲੇਸ਼ਨ ਦੌਰਾਨ ਬੂਟ ਜੰਤਰ ਉੱਪਰ ਇਨਕਰਿਪਸ਼ਨ ਯੋਗ ਕੀਤੀ ਜਾਵੇ, ਤਾਂ ਸਿਸਟਮ ਬੂਟ ਹੋਣ ਤੇ ਹੇਠਲਾ ਗਲਤੀ ਸੁਨੇਹਾ ਲਾਗ ਕੀਤਾ ਜਾਂਦਾ ਹੈ:

    padlock: VIA PadLock not detected.
    ਇਹ ਸੁਨੇਹਾ ਅਣਡਿੱਠਾ ਕੀਤਾ ਜਾ ਸਕਦਾ ਹੈ।

8.3. x86_64 ਢਾਂਚੇ

  • ਕਈ ਮਸ਼ੀਨਾਂ ਜੋ NVIDIA ਗਰਾਫਿਕਸ ਕਾਰਡ ਵਰਤਦੀਆਂ ਹਨ ਖਰਾਬ ਗਰਾਫਿਕਸ ਜਾਂ ਫੌਂਟ ਵਿਖਾ ਸਕਦੀਆਂ ਹਨ ਜਦੋਂ ਗਰਾਫੀਕਲ ਇੰਸਟਾਲਰ ਵਰਤਿਆ ਜਾਂਦਾ ਹੈ ਜਾਂ ਗਰਾਫੀਕਲ ਲਾਗਇਨ ਕੀਤਾ ਜਾਂਦਾ ਹੈ। ਇਸ ਦੇ ਹੱਲ ਲਈ, ਵਰਚੁਅਲ ਕੰਸੋਲ ਤੇ ਜਾਓ ਤੇ ਫਿਰ ਅਸਲੀ X ਮੇਜ਼ਬਾਨ ਤੇ ਪਿੱਛੇ ਆਓ।

  • ਇੱਕ IBM T61 ਲੈਪਟਾਪ ਉੱਪਰ, Red Hat ਸਿਫਾਰਸ਼ ਕਰਦਾ ਹੈ ਕਿ ਤੁਸੀਂ glxgears ਵਿੰਡੋ ਕਲਿੱਕ ਕਰਨ ਤੋਂ ਬਚਾ ਰੱਖੋ (ਜਦੋਂ glxgears ਚੱਲਦੀ ਹੈ)। ਅਜਿਹਾ ਕਰਨ ਨਾਲ ਸਿਸਟਮ ਲਾਕ ਹੋ ਸਕਦਾ ਹੈ।

    ਇਹ ਵਾਪਰਨ ਤੋਂ ਬਚਣ ਲਈ, ਟਾਈਲਿਗੰ ਵਿਸ਼ੇਸ਼ਤਾ ਅਯੋਗ ਕਰੋ। ਅਜਿਹਾ ਕਰਨ ਲਈ, Device section of /etc/X11/xorg.conf ਵਿੱਚ ਹੇਠਲੀ ਲਾਈਨ ਸ਼ਾਮਿਲ ਕਰੋ:

    ਚੋਣ "Tiling" "0"
  • ਰਿਕਾਰਡਿੰਗ Dell M4300 ਅਤੇ M6300 ਉੱਪਰ ਦਸਤੀ ਯੋਗ ਕਰਨ ਦੀ ਲੋੜ ਹੈ। ਅਜਿਹਾ ਕਰਨ ਲਈ, ਹੇਠਲੇ ਪਗ ਵਰਤੋ:

    1. alsamixer ਖੋਲੋ।

    2. ਵੇਖੋ ਖੇਤਰ (ਮੇਨੂ ਦੇ ਉੱਪਰ ਖੱਬੇ ਹਿੱਸੇ ਵਿੱਚ ਸਥਿਤ) ਵਿੱਚ [Capture] ਤੇ ਜਾਣ ਲਈ Tab ਦਬਾਓ।

    3. Space ਦਬਾਓ।

    4. ਵੇਖਣ ਲਈ ਕਿ ਰਿਕਾਰਡਿੰਗ ਯੋਗ ਹੈ, ADCMux ਖੇਤਰ ਤੋਂ ਉੱਪਰਲਾ ਪਾਠ L R CAPTUR ਹੋਣਾ ਚਾਹੀਦਾ ਹੈ।

  • ਜੇ ਤੁਹਾਡਾ ਸਿਸਟਮ ਇੱਕ Intel 945GM ਗਰਾਫਿਕਸ ਕਾਰਡ ਵਰਤਦਾ ਹੈ, ਤਾਂ i810 ਡਰਾਈਵਰ ਨਾ ਵਰਤੋ। ਤੁਹਾਨੂੰ ਮੂਲ intel ਡਰਾਈਵਰ ਵਰਤਣਾ ਚਾਹੀਦਾ ਹੈ।

  • ਡਿਊਲ-GPU ਲੈਪਟਾਪਾਂ ਉੱਪਰ, ਜੇ ਇੱਕ ਗਰਾਫਿਕਸ ਚਿੱਪ Intel-ਅਧਾਰਿਤ ਹੈ, Intel ਗਰਾਫਿਕਸ ਮੋਡ ਕਿਸੇ ਬਾਹਰੀ ਡਿਜ਼ੀਟਲ ਕੁਨੈਕਸ਼ਨ (ਜਿਵੇਂ HDMI, DVI, ਅਤੇ DisplayPort) ਨੂੰ ਨਹੀਂ ਚਲਾ ਸਕਦਾ। ਇਹ Intel GPU ਦੀਆਂ ਹਾਰਡਵੇਅਰ ਹਾਨੀਆਂ ਹਨ। ਜੇ ਤੁਹਾਨੂੰ ਬਾਹਰੀ ਡਿਜ਼ੀਟਲ ਕੁਨੈਕਸ਼ਨ ਦੀ ਲੋੜ ਹੈ, ਤਾਂ ਸਿਸਟਮ ਨੂੰ ਡਿਸਕਰੀਟ ਗਰਾਫਿਕਸ ਚਿੱਪ (BIOS ਵਿੱਚ) ਵਰਤਣ ਲਈ ਸੰਰਚਿਤ ਕਰੋ।

8.4. PowerPC ਢਾਂਚੇ

  • ਡੀਬੱਗ ਕਰਨ ਲਈ Alt-SysRq-W ਵਰਤਦੇ ਸਮੇਂ, ਹੇਠਲਾ ਚੇਤਾਵਨੀ ਸੁਨੇਹਾ ਦਿਸੇਗਾ:

    smp_call_function ਵਿੱਚ arch/powerpc/kernel/smp.c:223 ਉੱਪਰ ਮਾੜੀ ਕਿਸਮਤ

    ਬਾਅਦ ਵਿੱਚ, ਸਿਸਟਮ ਵੀ ਚੇਤਾਵਨੀ ਦਿੰਦਾ ਹੈ ਕਿ ਇਹ ਲਟਕ ਜਾਏਗਾ। ਇਹ ਸੁਨੇਹਾ ਰੱਦ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਿਸਟਮ ਲਟਕ ਜਾਂਦਾ ਹੈ।

  • ਰਿਕਾਰਡਿੰਗ Dell M4300 ਅਤੇ M6300 ਉੱਪਰ ਦਸਤੀ ਯੋਗ ਕਰਨ ਦੀ ਲੋੜ ਹੈ। ਅਜਿਹਾ ਕਰਨ ਲਈ, ਹੇਠਲੇ ਪਗ ਵਰਤੋ:

    1. alsamixer ਖੋਲੋ।

    2. ਵੇਖੋ ਖੇਤਰ (ਮੇਨੂ ਦੇ ਉੱਪਰ ਖੱਬੇ ਹਿੱਸੇ ਵਿੱਚ ਸਥਿਤ) ਵਿੱਚ [Capture] ਤੇ ਜਾਣ ਲਈ Tab ਦਬਾਓ।

    3. Space ਦਬਾਓ।

    4. ਵੇਖਣ ਲਈ ਕਿ ਰਿਕਾਰਡਿੰਗ ਯੋਗ ਹੈ, ADCMux ਖੇਤਰ ਤੋਂ ਉੱਪਰਲਾ ਪਾਠ L R CAPTUR ਹੋਣਾ ਚਾਹੀਦਾ ਹੈ।

  • PPC ਕਰਨਲ ਈਮੇਜ਼ ਦਾ ਅਕਾਰ ਓਪਨਫਰਮਵੇਅਰ ਸਹਿਯੋਗ ਲਈ ਬਹੁਤ ਵੱਡਾ ਹੈ। ਇਸ ਦੇ ਸਿੱਟੇ ਵਜੋਂ, ਨੈੱਟਵਰਕ ਬੂਟਿੰਗ ਫੇਲ ਹੋ ਜਾਂਦੀ ਹੈ, ਜਿਸ ਕਰਕੇ ਹੇਠਲੀ ਗਲਤੀ ਆਉਂਦੀ ਹੈ:

    Please wait, loading kernel...
    /pci@8000000f8000000/ide@4,1/disk@0:2,vmlinux-anaconda: No such file or directory
    boot: 
    ਇਸ ਦੇ ਹੱਲ ਲਈ:
    1. ਓਪਨਫਰਮਵੇਅਰ ਪਰੌਂਪਟ ਤੇ ਬੂਟ ਕਰੋ, IBM ਸਪਲੈਸ਼ ਸਕਰੀਨ ਆਉਣ ਤੇ '8' ਬਟਨ ਦਬਾ ਕੇ।

    2. ਹੇਠਲੀ ਕਮਾਂਡ ਚਲਾਓ:

      setenv ਰੀਅਲ-ਬੇਸ 2000000

    3. ਸਿਸਟਮ ਮੈਨੇਜਮੈਂਟ ਸਰਵਿਸ (SMS) ਵਿੱਚ ਹੇਠਲੀ ਕਮਾਂਡ ਨਾਲ ਬੂਟ ਕਰੋ:

      0
      > dev /packages/gui obe

8.5. s390x ਢਾਂਚੇ

  • ਜਦੋਂ Red Hat Enterprise Linux 5.2 ਨੂੰ z/VM ਉੱਪਰ ਚਲਾਇਆ ਜਾਂਦਾ ਹੈ ਜਿਸ ਉੱਪਰ 2GB ਤੋਂ ਜਿਆਦਾ ਗਿਸਟ ਸਟੋਰੇਜ਼ ਪਰਿਭਾਸ਼ਿਤ ਕੀਤੀ ਗਈ ਹੈ, ਕਿਸ ਵੀ FCP ਅਤੇ OSA ਜੰਤਰ ਤੇ ਗਲਤ ਡਾਟਾ ਲਿਖਿਆ ਜਾਂ ਪੜਿਆ ਜਾਂਦਾ ਹੈ ਜੋ Queued-I/O ਚੋਣ ਅਯੋਗ ਕਰਕੇ QDIO ਮੋਡ ਵਿੱਚ ਜੁੜੇ ਹਨ। ਜੇ ਤਹਾਡੇ ਸਿਸਟਮ ਉੱਪਰ ਕੋਈ ਅਜਿਹਾ ਜੰਤਰ ਜੁੜਿਆ ਹੈ, ਤਾਂ Red Hat ਸਿਫਾਰਸ਼ ਕਰਦਾ ਹੈ ਕਿ ਅਨੁਸਾਰੀ z/VM ਪਰੋਗਰਾਮ ਟੈਕਨਾਲੋਜੀ ਫਿਕਸ (PTF) ਨੂੰ ਹੇਠਲੇ ਲਿੰਕ ਤੋਂ ਡਾਊਨਲੋਡ ਕਰਕੇ ਇੰਸਟਾਲ ਕਰੋ:

    http://www-1.ibm.com/support/docview.wss?uid=isg1VM64306

  • ਸਿੱਧੇ ਰੂਪ ਵਿੱਚ z/VM ਡੰਪ ਨੂੰ ਪੜਨਾ ਅਤੇ ਇੱਕ ਫਾਇਲ ਵਿੱਚ ਤਬਦੀਲ ਕਰਨਾ ਸੰਭਵ ਨਹੀਂ ਹੈ। ਇਸ ਦੇ ਲਈ, ਤੁਹਾਨੂੰ ਪਹਿਲਾਂ ਡੰਪ ਨੂੰ z/VM ਰੀਡਰ ਤੋਂ ਇੱਕ ਲੀਨਕਸ ਫਾਇਲ ਵਿੱਚ vmur ਵਰਤ ਕੇ ਨਕਲ ਕਰਨਾ ਪਵੇਗਾ ਅਤੇ ਫਿਰ vmconvert ਵਰਤ ਕੇ ਡੰਪ ਨੂੰ ਲੀਨਕਲ-ਪੜਨਯੋਗ ਫਾਇਲ ਵਿੱਚ ਤਬਦੀਲ ਕਰਨਾ ਪਵੇਗਾ।

  • IBM System z ਪੁਰਾਣਾ ਯੂਨਿਕਸ-ਸਟਾਈਲ ਭੌਤਿਕ ਕੰਸੋਲ ਨਹੀਂ ਦਿੰਦਾ ਹੈ। ਜਿਵੇਂ ਕਿ, IBM System z ਲਈ Red Hat Enterprise Linux 5.2 firstboot ਕਾਰਜਕੁਸ਼ਲਤਾ ਲਈ ਸ਼ੁਰੂਆਤੀ ਪਰੋਗਰਾਮ ਲੋਡ ਦੌਰਾਨ ਸਹਿਯੋਗ ਨਹੀਂ ਦਿੰਦਾ।

    IBM System z ਉੱਪਰ Red Hat Enterprise Linux 5.2 ਲਈ ਠੀਕ ਢੰਗ ਨਾਲ ਸੈੱਟਅੱਪ ਸ਼ੁਰੂ ਕਰਨ ਲਈ , ਇੰਸਟਾਲੇਸ਼ਨ ਤੋਂ ਬਾਅਦ ਹੇਠਲੀ ਕਮਾਂਡ ਚਲਾਓ:

    • /usr/bin/setup -- setuptool ਪੈਕੇਜ ਦੁਆਰਾ ਮੁਹੱਈਆ ਕੀਤੀ ਗਈ ਹੈ।

    • /usr/bin/rhn_register -- rhn-setup ਪੈਕੇਜ ਦੁਆਰਾ ਮੁਹੱਈਆ ਕੀਤੀ ਗਈ ਹੈ।

8.6. ia64 ਢਾਂਚੇ

  • ਕੁਝ Itanium ਸਿਸਟਮ kexec purgatory ਕੋਡ ਤੋਂ ਠੀਕ ਤਰਾਂ ਕੰਸੋਲ ਆਊਟਪੁੱਟ ਨਹੀਂ ਵੇਖਾ ਸਕਦੇ। ਇਸ ਕੋਡ ਵਿੱਚ ਕਰੈਸ਼ ਹੋਣ ਤੋਂ ਬਾਅਦ ਮੈਮੋਰੀ ਦੇ ਪਹਿਲੇ 640k ਨੂੰ ਬੈਕਅੱਪ ਕਰਨ ਲਈ ਹਦਾਇਤਾਂ ਸ਼ਾਮਿਲ ਹਨ।

    ਜਦੋਂ purgatory ਕੰਸੋਲ ਆਊਟਪੁੱਟ ਖੋਜ ਸਮੱਸਿਆਵਾਂ ਵਿੱਚ ਵਰਤੋਂ ਯੋਗ ਹੈ, ਤਾਂ ਇਹ kdump ਨੂੰ ਠੀਕ ਤਰਾਂ ਕੰਮ ਕਰਨ ਲਈ ਨਹੀਂ ਲੋੜੀਂਦੀ। ਇਸੇ ਤਰਾਂ, ਜੇ ਤੁਹਾਡਾ Itanium ਸਿਸਟਮ kdump ਕਾਰਵਾਈ ਦੌਰਾਨ ਰੀਸੈੱਟ ਹੋ ਜਾਂਦਾ ਹੈ, ਤਾਂ /etc/sysconfig/kdump ਵਿੱਚ KEXEC_ARGS ਵੇਰੀਏਬਲ ਨੂੰ --noio ਸ਼ਾਮਿਲ ਕਰਕੇ purgatory ਵਿੱਚ ਕੰਸੋਲ ਆਊਟਪੁੱਟ ਅਯੋਗ ਕਰੋ।

  • perftest ਚਲਾਉਣ ਸਮੇਂ ਫੇਲ ਹੋ ਜਾਂਦੀ ਹੈ ਜੇ ਵੱਖ-ਵੱਖ CPU ਸਪੀਡਾਂ ਲੱਭੀਆਂ ਗਈ ਗਈਆਂ ਹਨ। ਇਸੇ ਤਰਾਂ, ਤੁਹਾਨੂੰ perftest ਚਲਾਉਣ ਤੋਂ ਪਹਿਲਾਂ CPU ਸਪੀਡ ਸਕੇਲਿੰਗ ਅਯੋਗ ਕਰਨੀ ਚਾਹੀਦੀ ਹੈ।

  • ਜਦੋਂ kdump ਕਰਨਲ ਬੂਟ ਕੀਤਾ ਜਾਂਦਾ ਹੈ, ਬੂਟ ਲਾਗ ਵਿੱਚ ਹੇਠਲੀ ਗਲਤੀ ਦਿਸੇਗੀ:

    mknod: /tmp/initrd.[numbers]/dev/efirtc: No such file or directory

    ਇਹ ਗਲਤੀ, ਗਲਤ ਮਾਰਗ ਵਿੱਚ efirtc ਬਣਾਉਣ ਲਈ ਮੇਲਫੌਰਮਡ ਬੇਨਤੀ ਦੇ ਨਤੀਜੇ ਵਜੋਂ ਆਈ ਹੈ। ਭਾਵੇਂ, ਸਵਾਲ ਵਿਚਲਾ ਜੰਤਰ ਮਾਰਗ ਵੀ initramfs ਵਿੱਚ ਬਣਾਇਆ ਹੋਵੇ ਜਦੋਂ kdump ਸਰਵਿਸ ਚਾਲੂ ਕੀਤੀ ਜਾਂਦੀ ਹੈ। ਇਸੇ ਤਰਾਂ, ਜੰਤਰ ਨੋਡ ਨੂੰ ਰੰਨ-ਟਾਈਮ ਤੇ ਬਣਾਉਣਾ ਫਾਲਤੂ, ਖਤਰੇ ਤੋਂ ਬਾਹਰ ਹੈ ਅਤੇ kdump ਦੀ ਕਾਰਜਕੁਸ਼ਲਤਾ ਤੇ ਪ੍ਰਭਾਵ ਨਹੀਂ ਪਾਉਣਾ ਚਾਹੀਦਾ ਹੈ।

  • ਕਈ ਸਿਸਟਮ kdump ਕਰਨਲ ਨੂੰ ਠੀਕ ਤਰਾਂ ਬੂਟ ਨਹੀਂ ਕਰ ਸਕਦੇ। ਅਜਿਹੇ ਸਮੇਂ, ਕਰਨਲ ਪੈਰਾਮੀਟਰ machvec=dig ਵਰਤੋ।

  • ਰਿਕਾਰਡਿੰਗ Dell M4300 ਅਤੇ M6300 ਉੱਪਰ ਦਸਤੀ ਯੋਗ ਕਰਨ ਦੀ ਲੋੜ ਹੈ। ਅਜਿਹਾ ਕਰਨ ਲਈ, ਹੇਠਲੇ ਪਗ ਵਰਤੋ:

    1. alsamixer ਖੋਲੋ।

    2. ਵੇਖੋ ਖੇਤਰ (ਮੇਨੂ ਦੇ ਉੱਪਰ ਖੱਬੇ ਹਿੱਸੇ ਵਿੱਚ ਸਥਿਤ) ਵਿੱਚ [Capture] ਤੇ ਜਾਣ ਲਈ Tab ਦਬਾਓ।

    3. Space ਦਬਾਓ।

    4. ਵੇਖਣ ਲਈ ਕਿ ਰਿਕਾਰਡਿੰਗ ਯੋਗ ਹੈ, ADCMux ਖੇਤਰ ਤੋਂ ਉੱਪਰਲਾ ਪਾਠ L R CAPTUR ਹੋਣਾ ਚਾਹੀਦਾ ਹੈ।

  • Intel Itanium-ਅਧਾਰਿਤ ਸਿਸਟਮਾਂ ਉੱਪਰ SELinux ਨੂੰ ਮਜਬੂਰ ਮੋਡ ਵਿੱਚ ਚਲਾਉਣ ਨਾਲ, allow_unconfined_execmem_dyntrans ਜਾਂ allow_execmem ਬੂਲੀਅਨ ਚਾਲੂ ਹੋਣੇ ਜਰੂਰੀ ਹਨ ਤਾਂ ਜੋ IA-32 ਐਗਜ਼ੀਕਿਊਸ਼ਨ ਪਰਤ (ia32el ਸਰਵਿਸ) ਠੀਕ ਤਰਾਂ ਕੰਮ ਕਰ ਸਕੇ। ਜੇ allow_unconfined_execmem_dyntrans ਬੂਲੀਅਨ ਬੰਦ ਹੋਵੇ, ਪਰ allow_execmem ਬੂਲੀਅਨ ਚਾਲੂ ਹੋਵੇ, ਜੋ ਕਿ Red Hat Enterprise Linux 5 ਵਿੱਚ ਮੂਲ ਹੀ ਹੁੰਦਾ ਹੈ, ਤਾਂ ia32el ਸਰਵਿਸ 32-bit ਇਮੂਲੇਸ਼ਨ ਨੂੰ ਸਹਿਯੋਗ ਦਿੰਦਾ ਹੈ; ਇੱਥੋਂ ਤੱਕ ਕਿ, ਜੇ ਦੋਨੋ ਬੂਲੀਅਨ ਬੰਦ ਹੋਣ, ਤਾਂ ਇਮੂਲੇਸ਼ਨ ਫੇਲ ਹੁੰਦੀ ਹੈ।

A. ਦੁਹਰਾਈ ਅਤੀਤ

ਸੁਧਾਈਅਤੀਤ
ਸੁਧਾਈ 1.016th October 2008Ryan Lerch